Wednesday, April 24, 2024
BREAKING NEWS
ਪੰਜਾਬ ਰਾਜ ਸਕੂਲ ਖੇਡਾਂ ਵਿੱਚ ਪ੍ਰਾਪਤੀਆਂ ਕਰਨ ਵਾਲੇ ਜਿਲ੍ਹਾ ਬਰਨਾਲਾ ਦੇ ਖਿਡਾਰੀਆਂ ਦਾ ਕੀਤਾ ਸਨਮਾਨਸੇਂਟ ਜੇਵਿਅਰਸ ਇੰਟਰਨੈਸ਼ਨਲ ਸਕੂਲ ਅਤਾਲਾਂ ਨੇ 10 ਸੋਨੇ ਅਤੇ 8 ਸਿਲਵਰ ਦੇ ਮੈਡਲ ਜਿੱਤੇADGP ਪੰਜਾਬ ਗੁਰਿੰਦਰ ਢਿੱਲੋ ਨੇ ਨੌਕਰੀ ਤੋਂ ਦਿੱਤਾ ਅਸਤੀਫਾਨਾਸਾ ਦੇ ਵੋਏਜਰ -1 ਨੇ 24 ਬਿਲੀਅਨ ਕਿਲੋਮੀਟਰ ਤੋਂ ਸਿਗਰਲ ਭੇਜਿਆਆਸਟ੍ਰੇਲੀਆਈ ਪੱਤਰਕਾਰ ਨੇ ਕਿਹਾ ਭਾਰਤ ਸਰਕਾਰ ਨੇ ਉਸ ਨੂੰ ਦੇਸ਼ ਛੱਡਣ ਲਈ ਮਜ਼ਬੂਰ ਕੀਤਾਐਂਬੂਲੈਂਸ ਤੇ ਪੰਜਾਬ ਦੇ ਸਾਬਕਾ MLA ਦੀ ਗੱਡੀ ਦੀ ਹੋਈ ਭਿਆਨਕ ਟੱਕਰਬ੍ਰਿਟੇਨ ਦੀ ਸੰਸਦ ਨੇ ਪਾਸ ਕੀਤਾ ਰਵਾਂਡਾ ਬਿੱਲਸੀ-ਵਿਜਿਲ ਰਾਹੀਂ ਚੋਣਾਂ 'ਤੇ ਨਾਗਰਿਕਾਂ ਦੀ ਪੈਨੀ ਨਜਰਜਥੇਦਾਰ ਕੁਲਦੀਪ ਸਿੰਘ ਢੈਂਠਲ ਨੂੰ ਸਦਮਾ ਪਿਤਾ ਦਾ ਦੇਹਾਂਤ ਪੁਰਾਣਾ ਬੱਸ ਅੱਡਾ ਚੱਲਣ ’ਤੇ ਸੰਘਰਸ਼ ਕਮੇਟੀ ਵੱਲੋਂ ਵਿਧਾਇਕ ਕੋਹਲੀ ਦਾ ਧੰਨਵਾਦ

National

ਮੋਦੀ ਨੇ ਉਲੰਪਿਕ ਵਿਚ ਜਾਣ ਵਾਲੇ ਖਿਡਾਰੀਆਂ ਦਾ ਹੌਸਲਾ ਵਧਾਇਆ, ਕਿਹਾ-ਪੂਰਾ ਭਾਰਤ ਤੁਹਾਡੇ ਨਾਲ

July 13, 2021 06:34 PM
SehajTimes

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੋਕੀਉ ਉਲੰਪਿਕ ਵਿਚ ਭਾਗ ਲੈਣ ਵਾਲੇ ਭਾਰਤੀ ਖਿਡਾਰੀਆਂ ਦੀ ਟੁਕੜੀ ਨਾਲ ਵੀਡੀਉ ਕਾਨਫ਼ਰੰਸ ਜ਼ਰੀਏ ਗੱਲ ਕਰਦਿਆਂ ਉਨ੍ਹਾਂ ਦਾ ਹੌਸਲਾ ਵਧਾਇਆ। ਮੋਦੀ ਨੇ ਕਿਹਾ ਕਿ ਪੂਰਾ ਭਾਰਤ ਉਨ੍ਹਾਂ ਨਾਲ ਹੈ ਅਤੇ ਉਮੀਦਾਂ ਦੇ ਬੋਝ ਹੇਠਾਂ ਦਬਣ ਦੀ ਲੋੜ ਨਹੀਂ ਹੈ। ਮੋਦੀ ਨੇ ਕਿਹਾ ਕਿ ਜਾਪਾਨ ਵਿਚ ਖੁਲ੍ਹ ਕੇ ਖੇਡਣ ਸਾਰੇ ਖਿਡਾਰੀ। ਟੋਕੀਉ ਉਲੰਪਿਕ ਵਿਚ ਜਾਣ ਵਾਲੇ ਖਿਡਾਰੀਆਂ ਨਾਲ ਗੱਲ ਕਰਦਿਆਂ ਮੋਦੀ ਨੇ ਕਿਹਾ ਕਿ ਕੋਰੋਨਾ ਨੇ ਬਹੁਤ ਕੁਝ ਬਦਲ ਦਿਤਾ, ਉਲੰਪਿਕ ਦਾ ਸਾਲ ਬਦਲ ਗਿਆ, ਤੁਹਾਡੀਆਂ ਤਿਆਰੀਆਂ ਦਾ ਤਰੀਕਾ ਬਦਲ ਗਿਆ। ਟੋਕੀਉ ਵਿਚ ਤੁਹਾਨੂੰ ਵੱਖਰੀ ਤਰ੍ਹਾਂ ਦਾ ਮਾਹੌਲ ਮਿਲੇਗਾ। ਮੋਦੀ ਨਾਲ ਗੱਲਬਾਤ ਵਿਚ ਸ਼ਾਮਲ ਹੋਣ ਵਾਲੇ ਖਿਡਾਰੀਆਂ ਵਿਚ ਮੈਰੀਕਾਮ, ਸਾਨੀਆ ਮਿਰਜ਼ਾ, ਦੀਪਕਾ ਕੁਮਾਰੀ, ਪ੍ਰਵੀਣ ਜਾਧਵ, ਨੀਰਜ ਚੋਪੜਾ ਸ਼ਾਮਲ ਸਨ। ਦੁਤੀ ਚੰਦ, ਪੀ ਵੀ ਸਿੰਧੂ, ਸੌਰਭ ਚੌਧਰੀ, ਮਨਪ੍ਰੀਤ ਸਿੰਘ, ਮਨਿਕਾ ਬੱਤਰਾ ਜਿਹੇ ਖਿਡਾਰੀ ਵੀ ਗੱਲਬਾਤ ਵਿਚ ਸ਼ਾਮਲ ਰਹੇ। ਮੋਦੀ ਨੇ ਹਾਲ ਹੀ ਵਿਚ ਭਾਰਤੀ ਖਿਡਾਰੀਆਂ ਦੀਆਂ ਤਿਆਰੀਆਂ ਦਾ ਜਾਇਜ਼ਾ ਵੀ ਲਿਆ ਸੀ। ਉਨ੍ਹਾਂ ਅਪਣੇ ਰੇਡੀਉ ਪ੍ਰੋਗਰਾਮ ਵਿਚ ਕੁਝ ਖਿਡਾਰੀਆਂ ਦੀਆਂ ਪ੍ਰੇਰਨਾਦਾਇਕ ਯਾਤਰਾਵਾਂ ਦਾ ਜ਼ਿਕਰ ਵੀ ਕੀਤਾ ਸੀ। 18 ਖੇਡਾਂ ਦੇ 126 ਖਿਡਾਰੀ ਭਾਰਤ ਵਲੋਂ ਟੋਕੀਉ ਜਾਣਗੇ ਜੋ ਭਾਰਤ ਵਲੋਂ ਕਿਸੇ ਵੀ ਉਲੰਪਿਕ ਵਿਚ ਜਾਣ ਵਾਲੇ ਖਿਡਾਰੀਆਂ ਦੀ ਹੁਣ ਤਕ ਦੀ ਸਭ ਤੋਂ ਵੱਧ ਗਿਣਤੀ ਹੈ।

Have something to say? Post your comment