Sunday, November 02, 2025

National

ਦੇਸ਼ ‘ਚ ਕੋਰੋਨਾ ਦੇ ਮਾਮਲੇ ਘਟੇ

July 13, 2021 09:35 AM
SehajTimes

ਨਵੀਂ ਦਿੱਲੀ: ਪੂਰੀ ਦੁਨੀਆਂ ਦੀ ਤਰ੍ਹਾਂ ਭਾਰਤ ਦੇਸ਼ ਵਿਚ ਵੀ ਕੋਰੋਨਾ ਦੀ ਰਫ਼ਤਾਰ ਬੇਸ਼ੱਕ ਘਟ ਰਹੀ ਹੈ ਪਰ ਨਾਲ ਹੀ ਵਿਗਿਆਨੀ ਕੋਰੋਨਾ ਦੀ ਤੀਜੀ ਲਹਿਰ ਬਾਰੇ ਵੀ ਚੇਤਾਵਨੀ ਦੇ ਰਹੇ ਹਨ। ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 30,818 ਲੋਕਾਂ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ ਹੈ ਜਦਕਿ, 48,916 ਮਰੀਜ਼ ਇਲਾਜ ਤੋਂ ਬਾਅਦ ਠੀਕ ਵੀ ਹੋਏ ਹਨ ਅਤੇ 2,024 ਮੌਤਾਂ ਵੀ ਦਰਜ ਕੀਤੀਆਂ ਹਨ। ਮ੍ਰਿਤਕਾਂ ਦੀ ਗਿਣਤੀ ਵਿੱਚ ਅਚਾਨਕ ਆਇਆ ਇਹ ਉਛਾਲ ਮੱਧ ਪ੍ਰਦੇਸ਼ ਵਿੱਚ 1,478 ਮੌਤਾਂ ਦੇ ਪੁਰਾਣੇ ਕੇਸ ਜੋੜੇ ਜਾਣ ਕਾਰਨ ਵਧਿਆ ਹੈ।ਇਸ ਦੇ ਨਾਲ ਹੀ ਦੇਸ਼ ਵਿੱਚ ਐਕਟਿਵ ਯਾਨੀ ਕਿ ਜ਼ੇਰੇ ਇਲਾਜ ਮਰੀਜ਼ਾਂ ਦੀ ਗਿਣਤੀ 20,126 ਦੀ ਕਮੀ ਆਈ ਹੈ। ਪਿਛਲੇ 14 ਦਿਨਾਂ ਵਿੱਚ ਇਹ ਸਭ ਤੋਂ ਵੱਧ ਹੈ। ਇਸ ਤੋਂ ਪਹਿਲਾਂ 28 ਜੂਨ ਨੂੰ 20,872 ਐਕਟਿਵ ਕੇਸ ਘਟੇ ਸਨ। ਇਸ ਤੋਂ ਇਲਾਵਾ ਦੇਸ਼ ਦੇ ਅੱਠ ਸੂਬਿਆਂ ਵਿੱਚ ਪੂਰਨ ਤਾਲਾਬੰਦੀ ਜਿਹੀਆਂ ਪਾਬੰਦੀਆਂ ਹਨ। ਇਨ੍ਹਾਂ ਵਿੱਚ ਪੱਛਮੀ ਬੰਗਾਲ, ਹਿਮਾਚਲ ਪ੍ਰਦੇਸ਼, ਝਾਰਖੰਡ, ਓਡੀਸ਼ਾ, ਤਮਿਲਨਾਡੂ, ਮਿਜ਼ੋਰਮ, ਗੋਆ ਅਤੇ ਪੁੱਡੂਚੇਰੀ ਜਿਹੇ ਸੂਬੇ ਸ਼ਾਮਲ ਹਨ। ਇੱਥੇ ਪਿਛਲੇ ਲੌਕਡਾਊਨ ਵਾਂਗ ਸਖ਼ਤ ਰੋਕਾਂ ਲਾਈਆਂ ਗਈਆਂ ਹਨ।


ਦੇਸ਼ ਵਿੱਚ ਕੋਰੋਨਾ ਅੰਕੜਿਆਂ ਵਿਚ

ਬੀਤੇ 24 ਘੰਟਿਆਂ ਵਿੱਚ ਆਏ ਕੁੱਲ ਨਵੇਂ ਕੇਸ: 30,818

ਬੀਤੇ 24 ਘੰਟਿਆਂ ਵਿੱਚ ਤੰਦਰੁਸਤ ਹੋਏ: 48,916

ਬੀਤੇ 24 ਘੰਟਿਆਂ ਦਰਜ ਕੁੱਲ ਮੌਤਾਂ: 2,024

ਹੁਣ ਤੱਕ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ: 3.09 ਕਰੋੜ

ਹੁਣ ਤੱਕ ਕੋਰੋਨਾ ਵਾਇਰਸ ਤੋਂ ਠੀਕ ਹੋਏ ਲੋਕ: 3 ਕਰੋੜ

ਹੁਣ ਤੱਕ ਕੋਰੋਨਾਵਾਇਰਸ ਕਾਰਨ ਹੋਈਆਂ ਕੁੱਲ ਮੌਤਾਂ: 4.10 ਲੱਖ

ਜ਼ੇਰੇ ਇਲਾਜ ਲੋਕਾਂ ਦੀ ਗਿਣਤੀ: 4.25 ਲੱਖ

 

Have something to say? Post your comment

 

More in National

ਅਮਨ ਅਰੋੜਾ ਅਤੇ ਤਰੁਨਪ੍ਰੀਤ ਸੌਂਦ ਨੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਲਈ ਗੁਜਰਾਤ ਦੇ ਮੁੱਖ ਮੰਤਰੀ ਨੂੰ ਦਿੱਤਾ ਸੱਦਾ

ਹਰਜੋਤ ਸਿੰਘ ਬੈਂਸ ਅਤੇ ਦੀਪਕ ਬਾਲੀ ਵੱਲੋਂ ਜਥੇਦਾਰ ਗਿਆਨੀ ਕੁਲਵੰਤ ਸਿੰਘ ਨੂੰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮਾਂ ਲਈ ਸੱਦਾ

ਪੰਜਾਬ ਕੈਬਨਿਟ ਮੰਤਰੀਆਂ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਸਮਾਗਮਾਂ ਲਈ ਅਸਾਮ ਦੇ ਮੁੱਖ ਮੰਤਰੀ ਨੂੰ ਸੱਦਾ

ਹਰਭਜਨ ਸਿੰਘ ਈ.ਟੀ.ਓ. ਅਤੇ ਬਰਿੰਦਰ ਕੁਮਾਰ ਗੋਇਲ ਨੇ ਦੇਖੀ ਤਾਮਿਲ ਨਾਡੂ ਵਿਧਾਨ ਸਭਾ ਦੀ ਕਾਰਵਾਈ

ਮੁੱਖ ਮੰਤਰੀ ਅਤੇ ਸਾਰੇ ਕੈਬਨਿਟ ਮੰਤਰੀ 25 ਅਕਤੂਬਰ ਨੂੰ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਹੋਣਗੇ ਨਤਮਸਤਕ

ਫਾਸਟ ਟ੍ਰੇਨ ਵੰਦੇ ਭਾਰਤ ਦੀ ਬਰਨਾਲਾ ਵਿਖੇ ਠਹਿਰ ਹੋਵੇਗੀ: ਮੀਤ ਹੇਅਰ

ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੀਆਂ ਤਿਆਰੀਆਂ ਲਈ ਮੀਟਿੰਗ ਆਯੋਜਿਤ : ਹਰਮੀਤ ਸਿੰਘ ਕਾਲਕਾ"

ਬਰਨਾਲਾ ਦਾ ਕਚਹਿਰੀ ਚੌਕ ਪੁਲ 15 ਦਿਨਾਂ ਲਈ ਵੱਡੇ ਵਾਹਨਾਂ ਦੀ ਆਵਾਜਾਈ ਲਈ ਕੀਤਾ ਬੰਦ

ਖਤਰੇ ਦੇ ਨਿਸ਼ਾਨ ਤੋਂ 16 ਫੁੱਟ ਉਤੇ ਪਹੁੰਚਿਆ ਪੌਂਗ ਡੈਮ ‘ਚ ਪਾਣੀ ਦਾ ਲੈਵਲ

ਮਹਾਰਾਸ਼ਟਰ ਸਰਕਾਰ ਦੀ ਸਿੱਖਾਂ ਪ੍ਰਤੀ ਦੋ ਹੋਰ ਅਹਿਮ ਪ੍ਰਾਪਤੀਆਂ