Sunday, November 02, 2025

National

ਕਸ਼ਮੀਰ ’ਚ ਦੋ ਸਿੱਖ ਕੁੜੀਆਂ ਦੇ ਜਬਰੀ ਧਰਮ ਪਰਿਵਰਤਨ ਮਾਮਲੇ ਵਿਚ ਨਵਾਂ ਮੋੜ

July 11, 2021 01:29 PM
SehajTimes

ਜੰਮੂ-ਕਸ਼ਮੀਰ :  ਪਿਛਲੇ ਦਿਨੀ ਕਸ਼ਮੀਰ ਵਿਚ ਦੋ ਸਿੱਖ ਕੁੜੀਆਂ ਦੇ ਧਰਮ ਪਰਿਵਰਤਨ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ ਕੁੱਝ ਸਿੱਖ ਆਗੂਆਂ ਨੇ ਵਿਚ ਪੈ ਕੇ ਇਹ ਮਾਮਲਾ ਸਾਂਭ ਲਿਆ ਸੀ ਪਰ ਹੁਣ ਇਸ ਮਾਮਲੇ ਵਿਚ ਇਕ ਨਵਾਂ ਮੋੜ ਆ ਗਿਆ ਹੈ। ਦਰਅਸਲ ਉਕਤ ਮਾਮਲੇ ਵਿਚ ਲੜਕੀ ਦਾ ਪਹਿਲਾ ਪਤੀ ਸਾਹਮਣੇ ਆਇਆ ਹੈ ਜੋ ਕਿ ਹਾਲੇ ਤਕ ਕਿਸੇ ਮਾਮਲੇ ਵਿਚ ਜੇਲ੍ਹ ਵਿਚ ਸੀ, ਜੇਲ੍ਹ ’ਚ ਉਸ ਨੂੰ ਇਹ ਪਤਾ ਨਹੀਂ ਸੀ ਕਿ ਉਸ ਦੀ ਪਤਨੀ ਮਨਮੀਤ ਕੌਰ ਨਾਲ ਕੀ ਵਾਪਰ ਚੁੱਕਾ ਹੈ। ਉਹ ਤਾਂ ਇਹੋ ਸਮਝ ਰਿਹਾ ਸੀ ਕਿ ਮਨਮੀਤ ਉਸ ਦੇ ਹੀ ਘਰ ਹੋਵੇਗੀ ਪਰ ਜੇਲ੍ਹ ’ਚੋਂ ਨਿਕਲ ਕੇ ਜਿਵੇਂ ਹੀ ਉਸ ਨੇ ਆਪਣਾ ਮੋਬਾਈਲ ਫ਼ੋਨ ਆਨ ਕੀਤਾ, ਤਾਂ ਉਸ ਦੇ ਵ੍ਹਟਸਐਪ ਉੱਤੇ ਉਸ ਦੀ ਪਤਨੀ ਦੇ ਇੱਕ ਸਿੱਖ ਨੌਜਵਾਨ ਨਾਲ ਦੂਜੇ ਵਿਆਹ ਦੀਆਂ ਤਸਵੀਰਾਂ ਭਰੀਆਂ ਪਈਆਂ ਸਨ; ਜੋ ਉਸ ਦੇ ਦੋਸਤਾਂ ਤੇ ਹੋਰ ਜਾਣਕਾਰਾਂ ਨੇ ਉਸ ਨੂੰ ਭੇਜੀਆਂ ਸਨ। ‘ਦ ਪ੍ਰਿੰਟ’ ਦੀ ਰਿਪੋਰਟ ਅਨੁਸਾਰ ਸ਼ਾਹਿਦ ਹੁਣ ਬੁਰੀ ਤਰ੍ਹਾਂ ਟੁੱਟ ਚੁੱਕਾ ਹੈ ਤੇ ਸੁੰਨ ਬਣਿਆ ਹੋਇਆ ਹੈ ਪਰ ਫਿਰ ਵੀ ਉਸ ਦੀ ਦ੍ਰਿੜ੍ਹ ਇੱਛਾ ਸ਼ਕਤੀ ਹਾਲੇ ਮਜ਼ਬੂਤ ਜਾਪਦੀ ਹੈ। ਇਸੇ ਮਾਮਲੇ ਵਿਚ ਪਹਿਲਾਂ ਤਾਂ ਦੋਵੇਂ ਸਿੱਖ ਕੁੜੀਆਂ ਨੇ ਬਿਆਨ ਦਿੱਤੇ ਕਿ ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਧਰਮ ਪਰਿਵਰਤਨ ਕੀਤਾ ਸੀ। ਫਿਰ ਜਦੋਂ ਇਹ ਮਾਮਲਾ ਅੰਤਰਰਾਸ਼ਟਰੀ ਪੱਧਰ ਤੱਕ ਉੱਛਲ਼ ਕੇ ਭਖ ਗਿਆ, ਤਾਂ ਦਿੱਲੀ ਦੇ ਕੁਝ ਸਿੱਖ ਆਗੂਆਂ ਦੇ ਦਬਾਅ ਹੇਠ ਇੱਕ ‘ਪੀੜਤ’ ਕੁੜੀ ਮਨਮੀਤ ਕੌਰ ਨੂੰ ਮੁਸਲਿਮ ਪਰਿਵਾਰ ’ਚੋਂ ਵਾਪਸ ਲਿਆ ਕੇ ਉਸ ਦਾ ਵਿਆਹ ਤੁਰੰਤ ਇੱਕ ਸਿੱਖ ਨੌਜਵਾਨ ਨਾਲ ਕਰਕੇ ਉਨ੍ਹਾਂ ਨੂੰ ਸ੍ਰੀਨਗਰ ਤੋਂ ਦਿੱਲੀ ਭੇਜ ਦਿੱਤਾ ਗਿਆ। ਜਿਹੜੇ ਮੁਸਲਿਮ ਨੌਜਵਾਨ ਸ਼ਾਹਿਦ ਨਜ਼ੀਰ ਭੱਟ ਨੇ ਮਨਮੀਤ ਕੌਰ ਨਾਲ ਪਹਿਲਾ ਵਿਆਹ ਕੀਤਾ ਸੀ; ਹੁਣ ਉਸ ਨੇ ਕਿਹਾ ਕਿ ਉਹ ਆਪਣੀ ਪਤਨੀ ਮਨਮੀਤ ਨੂੰ ਆਪਣੇ ਘਰ ਵਾਪਸ ਲਿਆ ਕੇ ਰਹੇਗਾ। ਜਦ ਤੋਂ ਕਥਿਤ ਧਰਮ ਪਰਿਵਰਤਨ ਦਾ ਇਹ ਮਾਮਲਾ ਭਖਿਆ ਸੀ, ਤਦ ਤੋਂ ਸ਼ਾਹਿਦ ਜੇਲ੍ਹ ’ਚ ਸੀ। ਉਹ ਬੀਤੀ 2 ਜੁਲਾਈ ਨੂੰ ਜੇਲ੍ਹ ’ਚੋਂ ਜ਼ਮਾਨਤ ’ਤੇ ਰਿਹਾਅ ਹੋਇਆ ਹੈ।

Have something to say? Post your comment

 

More in National

ਅਮਨ ਅਰੋੜਾ ਅਤੇ ਤਰੁਨਪ੍ਰੀਤ ਸੌਂਦ ਨੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਲਈ ਗੁਜਰਾਤ ਦੇ ਮੁੱਖ ਮੰਤਰੀ ਨੂੰ ਦਿੱਤਾ ਸੱਦਾ

ਹਰਜੋਤ ਸਿੰਘ ਬੈਂਸ ਅਤੇ ਦੀਪਕ ਬਾਲੀ ਵੱਲੋਂ ਜਥੇਦਾਰ ਗਿਆਨੀ ਕੁਲਵੰਤ ਸਿੰਘ ਨੂੰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮਾਂ ਲਈ ਸੱਦਾ

ਪੰਜਾਬ ਕੈਬਨਿਟ ਮੰਤਰੀਆਂ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਸਮਾਗਮਾਂ ਲਈ ਅਸਾਮ ਦੇ ਮੁੱਖ ਮੰਤਰੀ ਨੂੰ ਸੱਦਾ

ਹਰਭਜਨ ਸਿੰਘ ਈ.ਟੀ.ਓ. ਅਤੇ ਬਰਿੰਦਰ ਕੁਮਾਰ ਗੋਇਲ ਨੇ ਦੇਖੀ ਤਾਮਿਲ ਨਾਡੂ ਵਿਧਾਨ ਸਭਾ ਦੀ ਕਾਰਵਾਈ

ਮੁੱਖ ਮੰਤਰੀ ਅਤੇ ਸਾਰੇ ਕੈਬਨਿਟ ਮੰਤਰੀ 25 ਅਕਤੂਬਰ ਨੂੰ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਹੋਣਗੇ ਨਤਮਸਤਕ

ਫਾਸਟ ਟ੍ਰੇਨ ਵੰਦੇ ਭਾਰਤ ਦੀ ਬਰਨਾਲਾ ਵਿਖੇ ਠਹਿਰ ਹੋਵੇਗੀ: ਮੀਤ ਹੇਅਰ

ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੀਆਂ ਤਿਆਰੀਆਂ ਲਈ ਮੀਟਿੰਗ ਆਯੋਜਿਤ : ਹਰਮੀਤ ਸਿੰਘ ਕਾਲਕਾ"

ਬਰਨਾਲਾ ਦਾ ਕਚਹਿਰੀ ਚੌਕ ਪੁਲ 15 ਦਿਨਾਂ ਲਈ ਵੱਡੇ ਵਾਹਨਾਂ ਦੀ ਆਵਾਜਾਈ ਲਈ ਕੀਤਾ ਬੰਦ

ਖਤਰੇ ਦੇ ਨਿਸ਼ਾਨ ਤੋਂ 16 ਫੁੱਟ ਉਤੇ ਪਹੁੰਚਿਆ ਪੌਂਗ ਡੈਮ ‘ਚ ਪਾਣੀ ਦਾ ਲੈਵਲ

ਮਹਾਰਾਸ਼ਟਰ ਸਰਕਾਰ ਦੀ ਸਿੱਖਾਂ ਪ੍ਰਤੀ ਦੋ ਹੋਰ ਅਹਿਮ ਪ੍ਰਾਪਤੀਆਂ