ਜੰਡਿਆਲਾ ਗੁਰੂ : ਪੰਜਾਬ ਵਿੱਚ ਵਧ ਰਹੇ ਪ੍ਰਦੂਸ਼ਣ, ਜਹਿਰੀਲਾ ਪਾਣੀ ਅਤੇ ਘੱਟ ਰਹੇ ਪਾਣੀ ਦੇ ਪੱਧਰ ਦੇ ਸੰਕਟ ਤੋਂ ਬਾਹਰ ਕੱਢਣ ਲਈ ਕਿਸ਼ਨਪੁਰੀ ਫਾਉਂਡੇਸ਼ਨ ਅਹਿਸਾਸ ਦੇ ਪ੍ਰਧਾਨ ਡਾ. ਮੰਗਲ ਸਿੰਘ ਕਿਸ਼ਨਪੁਰੀ (ਮੈਨੇਜਿੰਗ ਡਾਇਰੈਕਟਰ ਸੇਂਟ ਸੋਲਜਰ ਆਫ ਗਰੁਪਸ )ਪਿਛਲੇ ਕਈ ਸਾਲਾਂ ਤੋਂ ਵਾਤਾਵਰਨ ਸੰਭਾਲ ਮੁਹਿੰਮ ਤਹਿਤ ਬੂਟੇ ਲਗਾ ਰਹੇ ਹਨ। ਹੁਣ ਤੱਕ ਇਸ ਫਾਊਂਡੇਸ਼ਨ ਵੱਲੋਂ ਲਗਭਗ 20 ਤੋਂ 25 ਹਜਾਰ ਬੂਟੇ ਲਗਾਏ ਗਏ ਹਨ। ਇਸੇ ਲੜੀ ਨੂੰ ਅੱਗੇ ਤੋਰਦਿਆਂ ਹੋਇਆਂ ਇਸ ਸਾਲ ਵੀ ਅਹਿਸਾਸ ਫਾਊਂਡੇਸ਼ਨ ਵੱਲੋਂ ਵੱਧ ਤੋਂ ਵੱਧ ਬੂਟੇ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ। ਇਸੇ ਤਹਿਤ ਸੇਂਟ ਸੋਲਜਰ ਇਲੀਟ ਕਨਵੈਂਟ ਸਕੂਲ ਵਿਦਿਆਰਥੀਆਂ ਨੂੰ "ਇੱਕ ਬੂਟਾ ਬਾਪੂ ਦੇ ਨਾਂ "ਪ੍ਰੋਜੈਕਟ ਰਾਹੀਂ ਬੂਟੇ ਵੰਡੇ ਗਏ। ਅਤੇ ਉਹਨਾਂ ਬੂਟਿਆਂ ਦਾ ਪਾਲਣ ਪੋਸ਼ਣ ਕਰਨ ਦੀ ਸਿੱਖਿਆ ਅਤੇ ਜਿੰਮੇਵਾਰੀ ਵੀ ਬੱਚਿਆਂ ਨੂੰ ਦਿੱਤੀ ਗਈ। ਅਤੇ ਲਗਾਏ ਗਏ ਬੂਟਿਆਂ ਦੀ ਸਮੇਂ ਸਮੇਂ ਤੇ ਫੋਟੋ ਖਿੱਚ ਕੇ ਵੀ ਭੇਜਣ ਨੂੰ ਕਿਹਾ। ਇਸ ਪ੍ਰੋਜੈਕਟ ਰਾਹੀਂ ਬੱਚਿਆਂ ਨੂੰ ਵਾਤਾਵਰਨ ਵਿਸ਼ੇ ਤਹਿਤ ਵਾਧੂ ਅੰਕ ਦਿੱਤੇ ਜਾਣਗੇ। ਉਹਨਾਂ ਕਿਹਾ ਕਿ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਉਣ ਵਾਲੀ ਪੀੜੀ ਨੂੰ ਇੱਕ ਸਾਫ ਸੁਥਰਾ ਹਰਿਆ ਭਰਿਆ ਵਾਤਾਵਰਨ ਦਈਏ। ਉਹਨਾਂ ਕਿਹਾ ਆਓ ਵੱਧ ਚੜ ਕੇ ਇਸ ਬੂਟੇ ਲਾਉਣ ਦੀ, ਅਤੇ ਵਾਤਾਵਰਨ ਨੂੰ ਬਚਾਉਣ ਦੀ ਮੁਹਿੰਮ ਦੇ ਵਿੱਚ ਹਿੱਸਾ ਪਾਈਏ।ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਸੰਦੀਪ ਸ਼ਰਮਾ, ਵਾਈਸ ਪ੍ਰਿੰਸੀਪਲ ਸ੍ਰੀਮਤੀ ਸ਼ਿਲਪਾ ਸ਼ਰਮਾ, ਕੋਆਰਡੀਨੇਟਰ ਨਿਲਾਕਸੀ ਗੁਪਤਾ ਸਮੂਹ ਸਟਾਫ ਤੇ ਬਚੇ ਹਾਜ਼ਰ ਸਨ।