Thursday, May 02, 2024

National

ਦੁੱਧ ਦੀ ਕੀਮਤ ਨੇ ਦਿੱਤਾ ਜ਼ਬਰਦਸਤ ਝਟਕਾ

July 10, 2021 03:25 PM
SehajTimes

ਮਦਰ ਡੇਅਰੀ ਨੇ 2 ਰੁਪਏ ਪ੍ਰਤੀ ਲੀਟਰ ਕੀਮਤਾਂ ਵਧਾਈਆਂ


ਨਵੀਂ ਦਿੱਲੀ : ਜਿੱਥੇ ਆਮ ਆਦਮੀ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਤੋਂ ਪ੍ਰੇਸ਼ਾਨ ਹੈ। ਦੂਜੇ ਪਾਸੇ ਦੁੱਧ ਦੀ ਵੱਧ ਰਹੀ ਕੀਮਤ ਨੇ ਜ਼ਬਰਦਸਤ ਝਟਕਾ ਦਿੱਤਾ ਹੈ। ਹੁਣ ਮਦਰ ਡੇਅਰੀ ਨੇ ਦਿੱਲੀ-ਐਨਸੀਆਰ ਅਤੇ ਹੋਰ ਸ਼ਹਿਰਾਂ ਵਿੱਚ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਨਵੀਆਂ ਕੀਮਤਾਂ 11 ਜੁਲਾਈ ਤੋਂ ਲਾਗੂ ਹੋਣਗੀਆਂ। ਮਦਰ ਡੇਅਰੀ ਨੇ 11 ਜੁਲਾਈ 2021 ਤੋਂ ਦਿੱਲੀ ਐੱਨਸੀਆਰ ‘ਚ ਆਪਣੇ ਤਰਲ ਦੁੱਧ ਦੀਆਂ ਕੀਮਤਾਂ ‘ਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ। ਨਵੀਂ ਕੀਮਤਾਂ ਸਾਰੇ ਦੁੱਧ ਵਾਲੀਆਂ ਚੀਜ਼ਾਂ ‘ਤੇ ਲਾਗੂ ਹੋਣਗੀਆਂ। ਦੁੱਧ ਦੀਆਂ ਕੀਮਤਾਂ ‘ਚ ਆਖਰੀ ਵਾਰ ਕਰੀਬ 1.5 ਸਾਲ ਪਹਿਲਾਂ ਯਾਨੀ ਦਸੰਬਰ 2019 ‘ਚ ਵਾਧਾ ਕੀਤਾ ਗਿਆ ਸੀ। ਮਦਰ ਡੇਅਰੀ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਕੰਪਨੀ ਨੂੰ ਕੁਲ ਇਨਪੁਟ ਲਾਗਤ ਉੱਤੇ ਮਹਿੰਗਾਈ ਦੇ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਇੱਕ ਸਾਲ ਵਿੱਚ ਕਈ ਗੁਣਾ ਵਧਿਆ ਹੈ। ਇਥੇ ਦਸ ਦਈਏ ਕਿ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਇਥੇ ਦਸ ਦਈਏ ਕਿ ਹਾਲੇ ਕੁੱਝ ਦਿਨ ਪਹਿਲਾਂ ਹੀ ਵੇਰਕਾ ਨੇ ਆਪਣੇ ਉਤਪਾਦਾਂ ਦੇ ਰੇਟ ਵਧਾ ਦਿਤੇ ਸਨ ਅਤੇ ਹੁਣ ਡੇਅਰੀ ਮਿਲਕ ਕੰਪਨੀ ਨੇ ਵੀ ਉਸੇ ਪੈੜਾਂ ਉਪਰ ਚਲ ਕੇ ਦੁੱਧ ਦੇ ਭਾਅ ਵਧਾ ਦਿਤੇ ਹਨ। ਡੇਅਰੀ ਮਿਲਕ ਦੇ ਇਕ ਅਧਿਕਾਰੀ ਨੇ ਦਸਿਆ ਕਿ ਇਹ ਦੁੱਧ ਦੇ ਭਾਅ ਮਜਬੂਰੀ ਵਸ ਹੋ ਕੇ ਵਧਾਉਣੇ ਪਏ ਹਨ ਕਿਉਂਕਿ ਲਾਗਤ ਵੀ ਪੂਰੀ ਨਹੀਂ ਸੀ ਹੋ ਰਹੀ। ਉਨ੍ਹਾਂ ਕਿਹਾ ਕਿ ਹਰ ਚੀਜ਼ ਦੇ ਭਾਅ ਵਧ ਰਹੇ ਹਨ ਜਿਵੇਂ ਕਿ ਪੈਟਰੋਲ ਅਤੇ ਡੀਜ਼ਲ, ਇਸੇ ਕਰ ਕੇ ਦੁੱਧ ਨੂੰ ਇਕ ਥਾਂ ਤੋਂ ਦੂਜੀ ਥਾਂ ਪਹੁੰਚਾਉਣ ਲਈ ਖ਼ਰਚਾ ਜ਼ਿਆਦਾ ਹੋ ਰਿਹਾ ਸੀ ਅਤੇ ਇਸ ਤੋਂ ਇਲਾਵਾ ਹੋਰ ਵੀ ਖ਼ਰਚੇ ਵਧ ਗਏ ਹਨ। ਇਸੇ ਕਰ ਕੇ ਦੁੱਧ ਦੇ ਰੇਟ ਵਧਾਉਣ ਲਈ ਡੇਅਰੀ ਮਿਲਕ ਅਦਾਰੇ ਨੂੰ ਮਜਬੂਰ ਹੋਣਾ ਪਿਆ ਹੈ।

Have something to say? Post your comment

 

More in National

ਜੰਮੂ-ਕਸ਼ਮੀਰ ਦੇ ਕੁਪਵਾੜਾ ਵਿੱਚ ਜ਼ਮੀਨ ਖਿਸਕਣ ਅਤੇ ਹੜ੍ਹ ਕਾਰਨ ਪੰਜ ਮੌਤਾਂ

ਹਾਈਵੇਅ ਥੱਲੇ ਦੱਬਣ ਨਾਲ 6 ਵਿਆਹ ਵਾਲੇ ਮਹਿਮਾਨਾਂ ਦੀ ਮੌਤ

ਛੱਤੀਸਗੜ੍ਹ-ਮਹਾਰਾਸ਼ਟਰ ਸਰਹੱਦ ’ਤੇ ਭਾਰੀ ਗੋਲੀਬਾਰੀ

ਤਕਨੀਕੀ ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਨਵੀਂ ਅਨਾਜ ਮੰਡੀ ਦਾ ਕੀਤਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ

ਅਰੁਣਾਂਚਲ ਪ੍ਰਦੇਸ਼ ਵਿੱਚ ਮੀਂਹ ਪੈਣ ਕਾਰਨ ਨੈਸ਼ਨਲ ਹਾਈਵੇਅ 313 ਢਿੱਗਾਂ ਡਿੱਗਣ ਕਾਰਨ ਪ੍ਰਭਾਵਿਤ; ਦੇਸ਼ ਨਾਲੋਂ ਸੰਪਰਕ ਟੁੱਟਿਆ

ਆਲਮੀ ਤਪਸ਼ ਨੂੰ ਘਟਾਉਣ ਲਈ ਧਰਤ ਦਿਵਸ ਤੇ ਸਰਕਾਰੀ ਪੌਲੀਟੈਕਨਿਕ ਕਾਲਜ ਮੋਹਾਲੀ ਵਿਖੇ ਬੂਟੇ ਲਗਾਏ 

ਕੇਜਰੀਵਾਲ ਨੂੰ ਜੇਲ੍ਹ ‘ਚ ਪਹਿਲੀ ਵਾਰ ਦਿੱਤੀ ਗਈ ਇਨਸੁਲਿਨ

ਮਹਾਕਾਲ ਮੰਦਿਰ ਦੇ ਇੱਕ ਹੋਰ ਪੁਜਾਰੀ ਦੀ ਮੌਤ

ਡੀਐਮਕੇ ਇੱਕ ਪਰਿਵਾਰਿਕ ਪਾਰਟੀ : ਮੋਦੀ

ਛੱਤੀਸਗੜ੍ਹ ’ਚ ਵਾਪਰਿਆ ਭਿਆਨਕ ਹਾਦਸਾ