Tuesday, June 17, 2025

National

ਯਮੁਨਾਨਗਰ ‘ਚ ਭਾਜਪਾ-ਕਿਸਾਨਾਂ ਅਤੇ ਪੁਲਿਸ ‘ਚ ਝੜਪ

July 10, 2021 12:59 PM
SehajTimes

ਯਮੁਨਾਨਗਰ: ਭਾਰਤ ਦੀ ਰਾਜਧਾਨੀ ਦਿੱਲੀ ਦੀਆਂ ਹੱਦਾਂ ਉਪਰ ਬੈਠੇ ਕਿਸਾਨਾਂ ਨੂੰ 7 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ ਅਤੇ ਉਨ੍ਹਾਂ ਦੀ ਸਿਰਫ਼ ਇਕ ਮੰਗ ਹੈ ਕਿ ਕਾਲੇ ਖੇਤੀ ਕਾਨੂੰਨ ਰੱਦ ਕੀਤੇ ਜਾਣ। ਇਸੇ ਸੰਧਰਭ ਵਿਚ ਕਿਸਾਨਾਂ ਦੀਆਂ ਝੜਪਾਂ ਭਾਜਪਾਈਆਂ ਨਾਲ ਹੋ ਹੀ ਜਾਂਦੀਆਂ ਹਨ। ਪਹਿਲਾਂ ਤਾਂ ਸਿਰਫ਼ ਪੰਜਾਬ ਵਿਚ ਹੀ ਅਜਿਹਾ ਹੁੰਦਾ ਸੀ ਪਰ ਹੁਣ ਹਰਿਆਣਾ ਵਿਚ ਵੀ ਕਿਸਾਨ ਭਾਜਪਾ ਨਾਲ ਭਿੜ ਰਹੇ ਹਨ। ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਇਕ ਵਾਰ ਫਿਰ ਪੁਲਿਸ ਪ੍ਰਸ਼ਾਸਨ ਅਤੇ ਕਿਸਾਨ ਆਹਮਣੇ-ਸਾਹਮਣੇ ਹੋ ਗਏ ਹਨ। ਕਿਸਾਨ ਜਗਾਧਰੀ ਦੇ ਰਾਮਲੀਲਾ ਭਵਨ ਪਹੁੰਚ ਗਏ ਹਨ। ਜਿਥੇ ਕਿਸਾਨਾਂ ਅਤੇ ਪੁਲਿਸ ਦੀ ਆਪਸ ‘ਚ ਝੱੜਪ ਹੋ ਗਈ। ਦਰਅਸਲ, ਭਾਜਪਾ ਦੀ ਜ਼ਿਲ੍ਹਾ ਕਾਰਜਕਾਰੀ ਦੀ ਬੈਠਕ ਜਗਾਧਰੀ ਦੇ ਰਾਮਲੀਲਾ ਭਵਨ ਵਿਖੇ ਹੋਣੀ ਹੈ। ਇਸ ਵਿੱਚ ਮਾਈਨਿੰਗ ਮੰਤਰੀ ਮੂਲਚੰਦ ਸ਼ਰਮਾ, ਸਿੱਖਿਆ ਮੰਤਰੀ ਕੰਵਰਪਾਲ, ਸਾਬਕਾ ਕੇਂਦਰੀ ਰਾਜ ਮੰਤਰੀ ਅਤੇ ਸੰਸਦ ਮੈਂਬਰ ਰਤਨ ਲਾਲ ਕਟਾਰੀਆ ਪਹੁੰਚਣਗੇ। ਇਸ ‘ਚ ਸੰਗਠਨ ਦੇ ਵਿਸਥਾਰ ‘ਤੇ ਵਿਚਾਰ ਵਟਾਂਦਰੇ ਕੀਤੇ ਜਾਣਗੇ। ਕਿਸਾਨਾਂ ਨੂੰ ਰੋਕਣ ਲਈ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ। ਇਸ ਦੇ ਨਾਲ ਹੀ ਮੀਟਿੰਗ ਦੀ ਜਾਣਕਾਰੀ ਮਿਲਦੇ ਹੀ ਕਿਸਾਨ ਪ੍ਰੋਗਰਾਮ ਦੇ ਵਿਰੋਧ ਵਿੱਚ ਰਾਮਲੀਲਾ ਭਵਨ ਪਹੁੰਚ ਗਏ। ਪੁਲਿਸ ਵਲੋਂ ਕਿਸਾਨਾਂ ਨੂੰ ਬੈਰੀਕੇਡਿੰਗ ਲੱਗਾ ਕੇ ਅੱਗੇ ਵਧਣ ਤੋਂ ਰੋਕਿਆ ਜਾ ਰਿਹਾ ਹੈ।ਜਿਸ ਦੌਰਾਨ ਯਮੁਨਾਨਗਰ ਦੇ ਕਿਸਾਨਾਂ ਅਤੇ ਪੁਲਿਸ ਦੀ ਆਪਸ ‘ਚ ਝੱੜਪ ਹੋ ਗਈ।ਕਿਸਾਨਾਂ ਨੇ ਪੁਲਿਸ ਵੱਲੋਂ ਲਗਾਏ ਬੈਰੀਕੇਡਾਂ ਨੂੰ ਟਰੈਕਟਰਾਂ ਨਾਲ ਉਖਾੜ ਦਿੱਤਾ।

Have something to say? Post your comment

 

More in National

ਮੁੰਬਈ- ਹਜ਼ੂਰ ਸਾਹਿਬ ਨਾਂਦੇੜ ਵੰਦੇ ਭਾਰਤ ਐਕਸਪ੍ਰੈੱਸ ਮਹਾਰਾਸ਼ਟਰ ਦੇ ਸਿੱਖ ਭਾਈਚਾਰੇ ਨੂੰ ਇੱਕ ਹੋਰ ਵੱਡਾ ਤੋਹਫ਼ਾ :  ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ

ਮਹਾਰਾਸ਼ਟਰ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਸਰਕਾਰੀ ਪੱਧਰ ’ਤੇ ਮਨਾਉਣ ਦਾ ਐਲਾਨ

ਸਾਬਕਾ CM ਤੇ ਪੰਜਾਬ BJP ਇੰਚਾਰਜ ਵਿਜੇ ਰੁਪਾਣੀ ਦੀ ਅਹਿਮਦਾਬਾਦ ਪਲੇਨ ਕ੍ਰੈਸ਼ ਹੋਈ ਮੌਤ

ਏਅਰ ਇੰਡੀਆ ਦਾ ਜਹਾਜ਼ ਅਹਿਮਦਾਬਾਦ ‘ਚ ਹੋਇਆ ਕ੍ਰੈਸ਼

ਪੰਜਾਬ ‘ਚ ਹੁਣ ਬਾਹਰੀ ਵਾਹਨਾਂ ਦੀ ਐਂਟਰੀ ’ਤੇ ਲੱਗੇਗਾ ਟੈਕਸ

ਹਿਮਾਚਲ ਪ੍ਰਦੇਸ਼ ; ਨੂੰਹ-ਪੁੱਤ ਦਾ ਕਲੇਸ਼ ਪਿਓ ਲਈ ਬਣ ਗਿਆ ‘ਕਾਲ’

ਪੁੱਤ ਦੀ ਮੌਤ ਮਗਰੋਂ ਮਾਂ ਨੇ ਸੋਨਮ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ

ਜਾਤੀ ਜਨਗਣਨਾ ਦੀਆਂ ਤਰੀਕਾਂ ਦਾ ਹੋਇਆ ਐਲਾਨ

ਹਿਮਾਚਲ ‘ਚ ਭਾਰੀ ਲੈਂਡਸਲਾਈਡ ਲੋਕਾਂ ਨੇ ਭੱਜ ਕੇ ਬਚਾਈ ਜਾਨ

‘ਆਪ੍ਰੇਸ਼ਨ ਸ਼ੀਲਡ’ ਹੋਇਆ ਮੁਲਤਵੀ ਅੱਜ ਨਹੀਂ ਹੋਵੇਗੀ ਮੌਕ ਡਰਿੱਲ