ਖਰੜ : ਸਾਬਕਾ ਵਿਦਿਆਰਥੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਭਲਾਈ ਸੰਸਥਾ ਖਰੜ ਦੀ ਮੀਟਿੰਗ ਖਾਲਸਾ ਸਕੂਲ ਖਰੜ ਵਿਖੇ ਸ੍ਰੀ ਸੌਕਇੰਦਰ ਸਿੰਘ ਕੋਰਾ ਚੇਅਰਮੈਨ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਕੁਝ ਨਵੇਂ ਮੈਂਬਰ ਵੀ ਸ਼ਾਮਲ ਹੋਏ ਮੀਟਿੰਗ ਵਿੱਚ ਸਭ ਤੋਂ ਪਹਿਲਾਂ ਡਾ ਨਵਤੇਜ ਸਿੰਘ ਰੰਗੀ ਪੁਤੱਰ ਸਵਰਗਵਾਸੀ ਮਾਸਟਰ ਦੀਦਾਰ ਸਿੰਘ ਰੰਗੀ ਵਾਸੀ ਅਮਰੀਕਾ ਦੇ ਅਚਾਨਕ ਸੁਰਗਵਾਸ ਹੋ ਜਾਣ ਤੇ ਹਾਜ਼ਰ ਮੈਂਬਰਾਂ ਅਤੇ ਅਹੁਦੇਦਾਰਾਂ ਵਲੋਂ ਅਫਸੋਸ ਵਜੋਂ ਦੋ ਮਿੰਟ ਦਾ ਮੋਨ ਧਾਰਨ ਕੀਤਾ ਗਿਆ ਅਤੇ ਉਨ੍ਹਾਂ ਦੀ ਅੰਤਿਮ ਸ਼ਾਂਤੀ ਲਈ ਅਰਦਾਸ ਕੀਤੀ ਗਈ। ਮੀਟਿੰਗ ਕਰਨ ਉਪਰੰਤ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਖਰੜ ਦੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਮਤਾ ਪਾਸ ਕੀਤਾ ਗਿਆ ਅਤੇ ਸਨਮਾਨ ਚਿੰਨ੍ਹ ਬਾਰੇ ਫੈਸਲਾ ਲਿਆ ਗਿਆ। ਪ੍ਰਿੰਸੀਪਲ ਸਾਹਿਬ ਵਲੋਂ ਮਿਤੀ ਨਿਯਤ ਕਰਨ ਉਪਰੰਤ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ । ਇਸ ਸੰਸਥਾ ਦੇ ਮੁੱਖ ਬੁਲਾਰੇ ਸ੍ਰ ਸੁਖਦੀਪ ਸਿੰਘ ਨੂੰ ਪੰਜਾਬ ਕਾਂਗਰਸ ਪਾਰਟੀ ਦੇ ਸਟੇਟ ਜਨਰਲ ਸਕੱਤਰ ਐਸ.ਸੀ.ਵਿੰਗ ਨਿਯੁਕਤ ਕੀਤੇ ਜਾਣ ਤੇ ਸਾਬਕਾ ਵਿਦਿਆਰਥੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਭਲਾਈ ਸੰਸਥਾ ਖਰੜ ਵਲੋਂ ਸਨਮਾਨਿਤ ਕੀਤਾ ਗਿਆ ਅਤੇ ਵਧਾਈ ਦਿੱਤੀ ਗਈ। ਮੀਟਿੰਗ ਵਿੱਚ ਰਜਵੰਤ ਸਿੰਘ ਕਪੂਰ ਪ੍ਰਧਾਨ, ਗੁਣਵੰਤ ਸਿੰਘ ਜਨਰਲ ਸਕੱਤਰ, ਇਕਵਾਲ ਸਿੰਘ ਸੋਹਲ ਸੀਨੀਅਰ ਮੀਤ ਪ੍ਰਧਾਨ, ਸੁਦਾਗਰ ਸਿੰਘ ਕੋਮਲ ਵਿੱਤ ਸਕੱਤਰ, ਗੁਰਮੁੱਖ ਸਿੰਘ ਸਹਾਇਕ ਵਿੱਤ ਸਕੱਤਰ, ਸੁਰਿੰਦਰ ਸਿੰਘ ਜੰਡਪੁਰੀ , ਸੀਨੀਅਰ ਵਿੱਤ ਸਕੱਤਰ,ਹਰਸ਼ਰਨਜੀਤ ਸਿੰਘ, ਗੁਰਪ੍ਰੀਤ ਸਿੰਘ, ਅਤੇ ਹੋਰ ਹਾਜ਼ਰ ਸਨ।
ਫੋਟੋ ਕੈਪਸ਼ਨ ਕੇਐਚਆਰ 06 ਏ