Wednesday, October 15, 2025

National

ਹਿੰਦਕੋ ਭਾਸ਼ਾ ਸੀ ਦਲੀਪ ਕੁਮਾਰ ਦੀ ਮਾਤਭਾਸ਼ਾ, ਉਹ ਭਾਸ਼ਾ ਬੋਲਣ ਵਾਲਿਆਂ ਨੂੰ ਲੱਭਦੇ ਰਹਿੰਦੇ ਸਨ

July 07, 2021 05:56 PM
SehajTimes

ਮੁੰਬਈ: ਦਲੀਪ ਕੁਮਾਰ ਸੰਵਾਦ ਅਦਾਇਗੀ ਦੇ ਬਾਦਸ਼ਾਹ ਸਨ। ਉਨ੍ਹਾਂ ਦੇ ਕਈ ਡਾਇਲਾਗ ਮਸ਼ਹੂਰ ਹੋਏ। ਫ਼ਿਲਮਾਂ ਦੇ ਇਹ ਡਾਇਲਾਗ ਹਿੰਦੀ ਜਾਂ ਉਰਦੂ ਵਿਚ ਹਨ ਪਰ ਦਲੀਪ ਕੁਮਾਰ ਖ਼ੁਦ ਅਪਣੀ ਮਾਤਭਾਸ਼ਾ ਹਿੰਦਕੋ ਬੋਲਣਾ ਜ਼ਿਆਦਾ ਪਸੰਦ ਕਰਦੇ ਸਨ। ਉਹ ਹਰ ਵਕਤ ਅਜਿਹੇ ਲੋਕਾਂ ਦੀ ਭਾਲ ਵਿਚ ਰਹਿੰਦੇਸਨ ਜਿਹੜੇ ਹਿੰਦਕੋ ਵਿਚ ਗੱਲ ਕਰ ਸਕਣ। ਦਲੀਪ ਦਾ ਜਨਮ ਪੇਸ਼ਾਵਰ ਵਿਚ ਹੋਇਆ ਸੀ। ਇਸ ਇਲਾਕੇ ਵਿਚ ਪਸ਼ਤੋ ਭਾਸ਼ਾ ਬੋਲੀ ਜਾਂਦੀ ਹੈ। ਅਸਲ ਵਿਚ, ਪਹਿਲਾਂ ਪਸ਼ਤੋ ਇਸ ਇਲਾਕੇ ਦੇ ਪਿੰਡ ਅਤੇ ਕੁਝ ਭਾਈਚਾਰਿਆਂ ਦੀ ਹੀ ਭਾਸ਼ਾ ਸੀ। ਸ਼ਹਿਰਾਂ ਵਿਚ ਭੱਦਰਪੁਰਸ਼ਾਂ ਦੀ ਭਾਸ਼ਾ ਹਿੰਦਕੋ ਸੀ। ਦਲੀਪ ਦਾ ਪਰਵਾਰ ਇਹੀ ਭਾਸ਼ਾ ਬੋਲਦਾ ਸੀ। ਪਸ਼ਤੋ ਅਤੇ ਹਿੰਦਕੋ ਭਾਸ਼ਾ ਵਿਚ ਵੱਡਾ ਫ਼ਰਕ ਇਹ ਹੈ ਕਿ ਪਸ਼ਤੋ ਇੰਡੋ ਇਰਾਨੀਅਨ ਵਰਗ ਦੀ ਭਾਸ਼ਾ ਮੰਨੀ ਜਾਂਦੀ ਹੈ ਜਦਕਿ ਹਿੰਦਕੋ ਇੰਡੋ ਆਰੀਅਨ ਦੀ ਭਾਸ਼ਾ ਮੰਨੀ ਜਾਂਦੀ ਹੈ। ਹਿੰਦਕੋ ’ਤੇ ਪੰਜਾਬੀ ਭਾਸ਼ਾ ਦਾ ਪ੍ਰਭਾਵ ਸੀ। ਪਾਕਿਸਤਾਨ ਵਾਲੇ ਪੰਜਾਬ ਦੇ ਇਲਾਕੇ ਵਿਚ ਵੀ ਇਹ ਭਾਸ਼ਾ ਪ੍ਰਚੱਲਤ ਸੀ। ਇਸੇ ਨਾਲ ਇਸ ਦਾ ਨਾਮ ਹਿੰਦਕੋ ਯਾਨੀ ਹਿੰਦੁਸਤਾਨ ਦੀ ਭਾਸ਼ਾ ਪ੍ਰਚੱਲਤ ਹੋਇਆ ਸੀ। ਅਸਲ ਵਿਚ, ਹਿੰਦੁਸਤਾਨ ਵਿਚ ਤਦ ਦੇ ਪੰਜਾਬ ਅਤੇ ਕਸ਼ਮੀਰ ਦੇ ਕੁਝ ਪ੍ਰਦੇਸ਼ ਛੱਡ ਕੇ ਹਿੰਦਕੋ ਭਾਸ਼ਾ ਕਿਤੇ ਨਹੀਂ ਬੋਲੀ ਜਾਂਦੀ ਸੀ। ਕਸ਼ਮੀਰ ਵਿਚ ਵੀ ਜੋ ਹਿੰਦਕੋ ਭਾਸ਼ਾ ਕੁਝ ਲੋਕ ਬੋਲਦੇ ਹਨ, ਉਸ ਵਿਚ ਪੰਜਾਬੀ ਅਤੇ ਡੋਗਰੀ ਭਾਸ਼ਾ ਦਾ ਮਿਸ਼ਰਨ ਹੈ। ਪਾਕਿਸਤਾਨ ਦੇ ਨਾਰਥ ਫ਼ਰੰਟੀਅਰ ਵਿਚ ਕਰੀਬ 40 ਲੱਖ ਲੋਕ ਅੱਜ ਹਿੰਦੋਨ ਭਾਸ਼ਾ ਨੂੰ ਜਾਣਦੇ ਹਨ ਪਰ ਹੁਣ ਉਥੇ ਪਸ਼ਤੋ ਪ੍ਰਭਾਵੀ ਭਾਸ਼ਾ ਹੈ। ਹਰ ਇਨਸਾਨ ਵਾਂਗ ਦਲੀਪ ਕੁਮਾਰ ਨੂੰ ਵੀ ਅਪਣੀ ਪਰਵਾਰਕ ਭਾਸ਼ਾ ਨਾਲ ਕਾਫ਼ੀ ਲਗਾਅ ਸੀ। 2017 ਵਿਚ ਉਨ੍ਹਾਂ ਅਪਣੇ ਟਵਿਟਰ ਅਕਾਊਂਟ ’ਤੇ ਵੀ ਕਿਹਾ ਸੀ ਕਿ ਜੇ ਮੈਨੂੰ ਕੋਈ ਹਿੰਦਕੋ ਭਾਸ਼ਾ ਵਿਚ ਜਵਾਬ ਦੇਵੇਗਾ ਤਾਂ ਮੈਨੂੰ ਖ਼ੁਸ਼ੀ ਹੋਵੇਗੀ।

Have something to say? Post your comment

 

More in National

ਫਾਸਟ ਟ੍ਰੇਨ ਵੰਦੇ ਭਾਰਤ ਦੀ ਬਰਨਾਲਾ ਵਿਖੇ ਠਹਿਰ ਹੋਵੇਗੀ: ਮੀਤ ਹੇਅਰ

ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੀਆਂ ਤਿਆਰੀਆਂ ਲਈ ਮੀਟਿੰਗ ਆਯੋਜਿਤ : ਹਰਮੀਤ ਸਿੰਘ ਕਾਲਕਾ"

ਬਰਨਾਲਾ ਦਾ ਕਚਹਿਰੀ ਚੌਕ ਪੁਲ 15 ਦਿਨਾਂ ਲਈ ਵੱਡੇ ਵਾਹਨਾਂ ਦੀ ਆਵਾਜਾਈ ਲਈ ਕੀਤਾ ਬੰਦ

ਖਤਰੇ ਦੇ ਨਿਸ਼ਾਨ ਤੋਂ 16 ਫੁੱਟ ਉਤੇ ਪਹੁੰਚਿਆ ਪੌਂਗ ਡੈਮ ‘ਚ ਪਾਣੀ ਦਾ ਲੈਵਲ

ਮਹਾਰਾਸ਼ਟਰ ਸਰਕਾਰ ਦੀ ਸਿੱਖਾਂ ਪ੍ਰਤੀ ਦੋ ਹੋਰ ਅਹਿਮ ਪ੍ਰਾਪਤੀਆਂ

ਤਾਮਿਲਨਾਡੂ ਦੀ ‘ਮੁੱਖ ਮੰਤਰੀ ਬਰੇਕਫਾਸਟ ਸਕੀਮ’ ਨੂੰ ਪੰਜਾਬ ਵਿੱਚ ਲਾਗੂ ਕਰਨ ਦੀ ਸੰਭਾਵਨਾ ਲੱਭਾਂਗੇ : ਮੁੱਖ ਮੰਤਰੀ ਭਗਵੰਤ ਮਾਨ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪਤੰਜਲੀ ਯੋਗਪੀਠ‌ ਅਤੇ ਪਤੰਜਲੀ ਅਯੁਰਵੇਦ ਨਾਲ ਮਿਲ ਕੇ ਸਮੁੱਚੀ ਮਾਨਵਤਾ ਦੀ ਭਲਾਈ ਲਈ ਕੰਮ ਕਰੇਗੀ : ਹਰਮੀਤ ਸਿੰਘ ਕਾਲਕਾ

ਸਿਹਤ, ਸਿੱਖਿਆ, ਬਿਜਲੀ ਅਤੇ ਹੋਰ ਪ੍ਰਮੁੱਖ ਖੇਤਰਾਂ ਵਿੱਚ ਪੰਜਾਬ ਸਰਕਾਰ ਨੇ ਇਤਿਹਾਸਕ ਪਹਿਲਕਦਮੀਆਂ ਕੀਤੀਆਂ : ਮੁੱਖ ਮੰਤਰੀ

ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ : ਗੁਰਬਾਣੀ ਨਾਲ ਜੁੜਨ ਲਈ ਸਰਦਾਰ ਹਰਮੀਤ ਸਿੰਘ ਕਾਲਕਾ ਦੀ ਅਪੀਲ

ਮੁੰਬਈ ਪੁਲੀਸ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਏ ਆਈ ਦੁਆਰਾ ਅਪਮਾਨ ’ਤੇ ਐਫ ਆਈ ਆਰ ਦਰਜ, ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦਾ ਭਰੋਸਾ