Wednesday, October 15, 2025

Chandigarh

ਦਲੀਪ ਕੁਮਾਰ ਦੀ ਉਦਾਰਤਾ ਨੂੰ ਕਦੇ ਨਹੀਂ ਭੁੱਲ ਸਕਦਾ : ਇਮਰਾਨ ਖ਼ਾਨ

July 07, 2021 05:13 PM
SehajTimes

ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਭਾਰਤੀ ਸਿਨੇਮਾ ਦੇ ਉਘੇ ਅਦਾਕਾਰ ਦਲੀਪ ਕੁਮਾਰ ਦੇ ਦਿਹਾਂਤ ’ਤੇ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਉਦਾਰਤਾ ਨੂੰ ਕਦੇ ਨਹੀਂ ਭੁੱਲ ਪਾਵਾਂਗੇ ਜੋ ਉਨ੍ਹਾਂ ਉਨ੍ਹਾਂ ਦੀ ਮਾਂ ਦੀ ਯਾਦ ਵਿਚ ਕੈਂਸਰ ਹਸਪਤਾਲ ਬਣਾਉਣ ਲਈ ਧਨ ਜੁਟਾਉਣ ਵਿਚ ਮਦਦ ਕਰਕੇ ਵਿਖਾਈ ਸੀ। 98 ਸਾਲਾ ਦਲੀਪ ਕੁਮਾਰ ਲੰਮੇ ਸਮੇਂ ਤੋਂ ਬੀਮਾਰ ਸਨ। ਖ਼ਾਨ ਨੇ ਟਵਿਟਰ ’ਤੇ ਕਿਹਾ, ‘ਦਲੀਪ ਕੁਮਾਰ ਦੇ ਇੰਤਕਾਲ ਦੇ ਬਾਰੇ ਜਾਣ ਕੇ ਦੁੱਖ ਹੋਇਆ। ਜਦ ਐਸਕੇਐਮਟੀਐਚ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਸੀ ਤਾਂ ਇਸ ਲਈ ਰਕਮ ਜੁਟਾਉਣ ਵਿਚ ਮਦਦ ਕਰਨ ਲਈ ਅਪਣਾ ਵਕਤ ਦੇ ਕੇ ਉਨ੍ਹਾਂ ਜੋ ਫ਼ਰਾਖ਼ਦਿਲੀ ਵਿਖਾਈ ਸੀ, ਉਸ ਨੂੰ ਮੈਂ ਕਦੇ ਨਹੀਂ ਭੁੱਲ ਸਕਦਾ।’ ਉਨ੍ਹਾਂ ਕਿਹਾ ਕਿ ਫ਼ੰਡ ਜੁਟਾਉਣ ਲਈ ਬਹੁਤ ਮੁਸ਼ਕਲ ਵਕਤ ਸੀ ਅਤੇ ਪਾਕਿਸਤਾਨ ਅਤੇ ਲੰਦਨ ਵਿਚ ਉਨ੍ਹਾਂ ਦੀ ਮੌਜੂਦਗੀ ਕਾਰਨ ਵੱਡੀ ਰਕਮ ਜੁਟਾਈ ਗਈ। ਖ਼ਾਨ ਨੇ ਕਿਹਾ, ‘ਇਸ ਦੇ ਇਲਾਵਾ ਮੇਰੀ ਪੀੜ੍ਹੀ ਲਈ ਦਲੀਪ ਕੁਮਾਰ ਮਹਾਨਤਮ ਅਤੇ ਸਰਬਵਿਆਪਕ ਬਹੁਮੁਖੀ ਅਦਾਕਾਰ ਸੀ।’ ਸ਼ੌਕਤ ਖ਼ਾਨਮ ਮੈਮੋਰੀਅਲ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਲਾਹੌਰ ਅਤੇ ਪੇਸ਼ਾਵਰ ਵਿਚ ਸਥਿਤ ਆਧੁਨਿਕ ਕੈਂਸਰ ਹਸਪਤਾਲ ਹਨ। ਇਹ ਸ਼ੌਕਤ ਖ਼ਾਨਮ ਮੈਮੋਰੀਅਲ ਟਰੱਸ ਦਾ ਪਹਿਲਾ ਪ੍ਰਾਜੈਕਟ ਸੀ ਅਤੇ ਇਹ ਕ੍ਰਿਕਟਰ ਤੋਂ ਸਿਆਸਤ ਵਿਚ ਆਏ ਖ਼ਾਨ ਦਾ ਵਿਚਾਰ ਸੀ। 1985 ਵਿਚ ਖ਼ਾਨ ਦੀ ਮਾਂ ਸ਼ੌਕਤ ਖ਼ਾਨਮ ਦਾ ਕੈਂਸਰ ਨਾਲ ਦਿਹਾਂਤ ਹੋ ਗਿਆ ਸੀ ਜਿਸ ਦੇ ਬਾਅਦ ਉਸ ਨੂੰ ਇਹ ਹਸਪਤਾਲ ਬਣਾਉਣ ਦੀ ਪ੍ਰੇਰਨਾ ਮਿਲੀ। ਦਲੀਪ ਕੁਮਾਰ ਦਾ ਜਨਮ ਪੇਸ਼ਾਵਰ ਦੇ ਕਿੱਸਾ ਖਵਾਨੀ ਬਾਜ਼ਾਰ ਇਲਾਕੇ ਵਿਚ ਹੋਇਆ ਸੀ। ਪਾਕਿਸਤਾਨ ਸਰਕਾਰ ਪਹਿਲਾਂ ਹੀ ਉਸ ਦੇ ਘਰ ਕੌਮੀ ਵਿਰਾਸਤ ਐਲਾਨ ਚੁਕੀ ਹੈ।

Have something to say? Post your comment

 

More in Chandigarh

ਭਾਜਪਾ ਨੇ " ਆਪ " ਸਰਕਾਰ ਤੋਂ ਮੰਗਿਆ 12, ਹਜ਼ਾਰ ਕਰੋੜ ਰੁਪਏ ਦਾ ਹਿਸਾਬ 

ਪੰਜਾਬ ਪੁਲਿਸ ਨੇ ਰਾਜ ਸਭਾ ਚੋਣਾਂ ਲਈ ਜਾਅਲੀ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੇ ਮਾਮਲੇ ‘ਚ ਕਾਰਵਾਈ ਵਿੱਢੀ

ਦੀਵਾਲੀ ਤੋਂ ਪਹਿਲਾਂ ਤਰਨਤਾਰਨ ਵਿੱਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਦੋ ਏ.ਕੇ.-47 ਰਾਈਫਲਾਂ ਬਰਾਮਦ

ਹਰਭਜਨ ਸਿੰਘ ਈ. ਟੀ. ਓ., ਡਾਕਟਰ ਰਵਜੋਤ ਸਿੰਘ ਅਤੇ ਮਹਿੰਦਰ ਭਗਤ ਵਲੋਂ ਵਾਈ.ਪੂਰਨ ਕੁਮਾਰ ਦੇ ਪਰਿਵਾਰ ਨਾਲ ਮੁਲਾਕਾਤ

ਹਰਭਜਨ ਸਿੰਘ ਈ.ਟੀ.ਓ. ਵੱਲੋਂ ਅਧਿਕਾਰੀਆਂ ਨੂੰ ਨਗਰ ਕੀਰਤਨਾਂ ਦੀ ਸੁਰੱਖਿਅਤ ਅਤੇ ਸੁਵਿਧਾਜਨਕ ਲਾਂਘੇ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼

ਵਾਈ.ਪੂਰਨ ਕੁਮਾਰ ਖੁਦਕੁਸ਼ੀ ਮਾਮਲੇ ਵਿੱਚ ਚੰਡੀਗੜ੍ਹ ਪੁਲਿਸ ਵੱਲੋਂ ਐਸ.ਸੀ. ਕਮਿਸ਼ਨ ਨੂੰ ਰਿਪੋਰਟ ਪੇਸ਼

'ਯੁੱਧ ਨਸ਼ਿਆਂ ਵਿਰੁੱਧ’ ਦੇ 226ਵੇਂ ਦਿਨ ਪੰਜਾਬ ਪੁਲਿਸ ਵੱਲੋਂ 2.9 ਕਿਲੋ ਹੈਰੋਇਨ ਸਮੇਤ 79 ਨਸ਼ਾ ਤਸਕਰ ਕਾਬੂ

ਪੰਜਾਬ ਵੱਲੋਂ ਬੁੱਢਾ ਦਰਿਆ ਅਤੇ ਰੰਗਾਈ ਕਲੱਸਟਰ ਪ੍ਰਦੂਸ਼ਣ ਦੇ ਟਿਕਾਊ ਹੱਲ ਲਈ ਚਲਾਏ ਮਿਸ਼ਨ ਦੇ ਹਿੱਸੇ ਵਜੋਂ ਤਾਮਿਲਨਾਡੂ ਵਾਟਰ ਇਨਵੈਸਟਮੈਂਟ ਕੰਪਨੀ ਨਾਲ ਮੀਟਿੰਗ

ਅਸ਼ੀਰਵਾਦ ਸਕੀਮ ਅਧੀਨ 5751 ਧੀਆਂ ਨੂੰ ਮਿਲੀ 29.33 ਕਰੋੜ ਦੀ ਵਿਆਹ ਸਹਾਇਤਾ: ਡਾ. ਬਲਜੀਤ ਕੌਰ

ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ: ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਚਾਰੋਂ ਨਗਰ ਕੀਰਤਨਾਂ ਦੇ ਰੂਟ ਜਾਰੀ