Friday, March 29, 2024

Malwa

ਪਟਿਆਲੇ ਦੇ ਗੱਭਰੂ ਫ਼ੌਜੀ ਨੇ ਮਾਰਿਆ ਮਾਰਕਾ, ਜਾਵੇਗਾ ਓਲੰਪਿਕ ਵਿਚ

July 07, 2021 11:21 AM
SehajTimes

ਪਟਿਆਲਾ : ਪਟਿਆਲਾ ਜਿ਼ਲ੍ਹੇ ਦਾ ਗੱਭਰੂ ਗੁਰਪ੍ਰੀਤ ਸਿੰਘ ਹੁਣ ਟੋਕਿਓ ਓਲੰਪਿਕ-2021 ਵਿਚ ਜਾਵੇਗਾ ਅਤੇ ਆਪਣੇ ਜਲਵੇ ਵਿਖਾਵੇਗਾ। ਗੁਰਪ੍ਰੀਤ ਦੀ ਟੋਕਿਓ ਓਲੰਪਿਕ-2021 ਵਿਚ ਚੋਣ ਹੋਣ ਤੋਂ ਬਾਅਦ ਕੇਂਦਰੀ ਖੇਡ ਮੰਤਰੀ ਕਿਰਨ ਰਿਜੀਜੂ ਨੇ ਟਵੀਟ ਕਰ ਕੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਇਥੇ ਦਸ ਦਈਏ ਕਿ ਗੁਰਪ੍ਰੀਤ ਨੇ ਫ਼ੌਜ ਵਿਚ ਭਰਤੀ ਹੋਣ ਤੋਂ ਬਾਅਦ ਉਸ ਦੀ ਪਹਿਲੀ ਸਫਲਤਾ ਫੌਜ ਦੇ ਡਿਵੀਜ਼ਨ ਪੱਧਰ ਦੇ ਟੂਰਨਾਮੈਂਟ ਵਿਚ ਆਈ, ਜਿਥੇ ਉਸਨੇ ਆਪਣਾ ਪਹਿਲਾ ਕਾਂਸੇ ਦਾ ਤਗਮਾ ਜਿੱਤਿਆ ਅਤੇ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਵਿਚ ਦੋ ਚਾਂਦੀ ਅਤੇ ਇਕ ਸੋਨ ਤਤਮਗ਼ਾ ਜਿੱਤਿਆ। ਉਸ ਨੇ 50 ਕਿਲੋਮੀਟਰ ਦੀ ਦੌੜ ਤਿੰਨ ਘੰਟੇ 50 ਮਿੰਟ ਵਿਚ ਤੈਅ ਕੀਤੀ ਸੀ ਅਤੇ ਅੱਜ ਦੀ ਤਾਰੀਖ ਵਿਚ ਉਹ ਇੰਟਰਨੈਸ਼ਨਲ ਪੱਧਰ ‘ਤੇ ਉਹ 62ਵੇਂ ਨੰਬਰ ‘ਤੇ ਹੈ। ਗੁਰਪ੍ਰੀਤ ਇਸ ਸਮੇਂ ਆਰਮੀ ਦੇ 14 ਪੰਜਾਬ ਯੂਨਿਟ ਵਿੱਚ ਬਤੌਰ ਹੌਲਦਾਰ ਪੁਣੇ ਵਿੱਚ ਸੇਵਾਵਾਂ ਨਿਭਾ ਰਿਹਾ ਹੈ। ਗੁਰਪ੍ਰੀਤ ਦਾ ਕਹਿਣਾ ਹੈ ਕਿ ਉਹ ਸਾਰੀ ਉਮਰ ਫੌਜ ਦੀ ਵਰਦੀ ਦਾ ਰਿਣੀ ਰਹੇਗਾ ਕਿਉਂਕਿ ਇਸ ਵਰਦੀ ਨੇ ਉਸ ਨੂੰ ਰੁਜ਼ਗਾਰ ਦਿੱਤਾ ਸੀ, ਪਰ ਹੁਣ ਉਸ ਨੂੰ ਵਿਸ਼ਵ ਭਰ ਵਿਚ ਭਾਰਤ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲਿਆ ਹੈ। ਉਸਨੇ ਕਿਹਾ ਕਿ ਉਸਦਾ ਸੁਪਨਾ ਓਲੰਪਿਕ ਵਿੱਚ ਸੋਨ ਤਗਮਾ ਜਿੱਤ ਕੇ ਪੂਰੇ ਵਿਸ਼ਵ ਵਿੱਚ ਦੇਸ਼ ਅਤੇ ਉਸਦੇ ਮਾਪਿਆਂ ਦਾ ਨਾਮ ਰੌਸ਼ਨ ਕਰਨਾ ਹੈ। ਸਾਲ 2004 ਵਿਚ ਫੌਜ ਵਿਚ ਭਰਤੀ ਹੋਣ ਤੋਂ ਪਹਿਲਾਂ, ਅਭਿਆਸ ਦੌਰਾਨ, ਉਸਨੇ ਕੁਝ ਨੌਜਵਾਨਾਂ ਨੂੰ ਮੋਹਿੰਦਰਾ ਕਾਲਜ ਵਿਚ ਪਹਿਲੀ ਵਾਰ ਅਭਿਆਸ ਕਰਦੇ ਦੇਖਿਆ ਸੀ। ਪਰ ਉਸ ਸਮੇਂ ਉਸਦਾ ਟੀਚਾ 1600 ਮੀਟਰ ਦੌੜ ਨੂੰ ਕੁਆਲੀਫਾਈ ਕਰਕੇ ਫੌਜ ਵਿਚ ਭਰਤੀ ਹੋਣਾ ਸੀ, ਜਿਸ ਕਾਰਨ ਉਸਨੇ ਇਸ ਵੱਲ ਕੋਈ ਵਿਸ਼ੇਸ਼ ਧਿਆਨ ਨਹੀਂ ਦਿੱਤਾ। ਫੌਜ ਵਿਚ ਭਰਤੀ ਹੋਣ ਤੋਂ ਬਾਅਦ ਉਸਨੇ ਗੰਗਾਨਗਰ ਵਿਚ ਇਕ ਯੂਨਿਟ ਪੱਧਰੀ ਟੂਰਨਾਮੈਂਟ ਵਿਚ 50 ਕਿਲੋਮੀਟਰ ਦੌੜ ਦੀ ਸੈਰ ਕਰਨ ਵਾਲੇ ਖਿਡਾਰੀਆਂ ਨੂੰ ਦੇਖਿਆ ਅਤੇ ਕੋਚ ਨੂੰ ਕਿਹਾ ਕਿ ਉਹ ਉਨ੍ਹਾਂ ਨਾਲੋਂ ਬਿਹਤਰ ਪ੍ਰਦਰਸ਼ਨ ਕਰ ਸਕਦਾ ਹੈ। ਕੋਚ ਨੇ ਟੈਸਟ ਲਿਆ ਅਤੇ ਪ੍ਰੈਕਟਿਸ ਕਰਨ ਵਾਲੇ ਖਿਡਾਰੀਆਂ ਨੂੰ ਛੱਡ ਕੇ ਉਸ ਨੂੰ ਪਾਰਟੀਸੇਪਟ ਕਰਵਾਇਆ ਅਤੇ ਉਸ ਟੂਰਨਾਮੈਂਟ ਵਿਚ ਉਸਨੇ ਆਪਣੀ ਜ਼ਿੰਦਗੀ ਦਾ ਪਹਿਲਾ ਕਾਂਸੇ ਦਾ ਤਗਮਾ ਜਿੱਤਿਆ।

Have something to say? Post your comment

 

More in Malwa

ਭਾਰਤੀ ਜਨਤਾ ਪਾਰਟੀ ਪੰਜਾਬ ਵਿਰੋਧੀ : ਬਰਸਟ

ਡੇਢ ਮਹੀਨੇ ਤੱਕ ਛੋਟੇ ਸਿੱਧੂ ਨੂੰ ਨਹੀਂ ਮਿਲ ਸਕਣਗੇ ਲੋਕ

ਪੰਜਾਬੀ ਯੂਨੀਵਰਸਿਟੀ ਵਿਖੇ ‘ਰੰਗਮੰਚ ਉਤਸਵ’ ਦੇ ‘ਸੰਨ 2025’ ਨਾਟਕ ਦੀ ਪੇਸ਼ਕਾਰੀ ਹੋਈ

ਉਗਰਾਹਾਂ-ਧੜੇ ਵੱਲੋਂ  'ਆਪ' ਦਾ ਵਿਰੋਧ ਕਰਨ ਦੀ ਚੇਤਾਵਨੀ

ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਨੂੰ ਭੇਜਿਆ ਮੰਗ ਪੱਤਰ  

ਸਵਾਮੀ ਨਲੀਨਾਨੰਦ ਗਿਰੀ ਵੱਲੋਂ ਕਲੌਨੀਆਂ ਤੇ ਪਿੰਡਾਂ ’ਚ ਸਫਾਈ ਮੁਹਿੰਮ ਚਲਾਉਣ ਦਾ ਐਲਾਨ

ਪੰਜਾਬੀ ਯੂਨੀਵਰਸਿਟੀ ਵਿਖੇ ਫਿ਼ਲਮ ਲੇਖਕ, ਨਿਰਦੇਸ਼ਕ ਅਤੇ ਅਦਾਕਾਰ ਅੰਬਰਦੀਪ ਨਾਲ਼ ਰੂ-ਬ-ਰੂ ਕਰਵਾਇਆ

ਲੋਕ ਸਭਾ ਚੋਣਾਂ ਸਬੰਧੀ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਬਣਾਈ

ਮੁਸਲਿਮ ਫ਼ਰੰਟ ਦੇ ਵਫ਼ਦ ਨੇ ਅਕਾਲੀ ਦਲ ਆਗੂ ਨੂੰ ਸੌਂਪਿਆ ਮੰਗ ਪੱਤਰ

ਮੁਸਲਿਮ ਜਥੇਬੰਦੀਆਂ ਨੇ ਜਿ਼ਲ੍ਹਾ ਪੁਲਿਸ ਮੁੱਖੀ ਨੂੰ ਟ੍ਰੈਫਿਕ ਸਮੱਸਿਆ ਦੇ ਹੱਲ ਲਈ ਦਿੱਤਾ ਮੰਗ ਪੱਤਰ