Saturday, January 31, 2026
BREAKING NEWS
ਹਲਕਾ ਰਾਜਾਸਾਂਸੀ ਤੋਂ ਬੀਜੇਪੀ ਅਤੇ ਬਸਪਾ ਨੂੰ ਲੱਗਾ ਵੱਡਾ ਝਟਕਾਚੰਡੀਗੜ੍ਹ ਸਥਿਤ ਪੰਜਾਬ ਸਕੱਤਰੇਤ ਅਤੇ ਮਿੰਨੀ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀਮੋਹਾਲੀ ਪੁਲਿਸ ਵੱਲੋਂ ਗੁਰਵਿੰਦਰ ਸਿੰਘ ਦੇ ਕਤਲ ਮਾਮਲੇ ਵਿੱਚ ਗੈਂਗਸਟਰ ਸਤਿੰਦਰਪਾਲ ਸਿੰਘ ਉਰਫ਼ ਗੋਲਡੀ ਬਰਾੜ ਖ਼ਿਲਾਫ਼ ਐਫ਼ ਆਈ ਆਰ ਦਰਜMohali ‘ਚ ਦਿਨ-ਦਿਹਾੜੇ SSP ਦਫ਼ਤਰ ਦੇ ਬਾਹਰ ਨੌਜਵਾਨ ਦਾ ਕਤਲਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਅਤੇ ਹੋਰ ਅਧਿਕਾਰੀਆਂ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾਪੰਜਾਬ ਦੇ ਸਕੂਲਾਂ ਲਈ ਆਈ ਵੱਡੀ ਖਬਰਹਲਕਾ ਰਾਜਾਸਾਂਸੀ ਤੋਂ ਸੁੱਖ ਸਰਕਾਰੀਆ ਨੂੰ ਲੱਗਾ ਵੱਡਾ ਝਟਕਾ, ਸੋਨੀਆ ਮਾਨ ਦੀ ਅਗਵਾਈ ਹੇਠ ਦਰਜਨਾਂ ਪਰਿਵਾਰ 'ਆਪ' 'ਚ ਹੋਏ ਸ਼ਾਮਿਲਚਾਈਨਾ ਡੋਰ ਨੇ ਨੌਜਵਾਨ ਕੀਤਾ ਗੰਭੀਰ ਜ਼ਖ਼ਮੀ ਪੰਜਾਬ ਵਿੱਚ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਪੂਰੀ ਕੀਤੀ ਸਿਹਤ ਗਾਰੰਟੀਪੰਜਾਬ ਪੁਲਿਸ ਦਾ ‘ਆਪ੍ਰੇਸ਼ਨ ਪ੍ਰਹਾਰ’ ਜਾਰੀ, ਅੰਮ੍ਰਿਤਸਰ ਦਿਹਾਤੀ ’ਚ 90 ਤੋਂ ਵੱਧ ਗ੍ਰਿਫ਼ਤਾਰੀਆਂ

Malwa

ਪਹਿਲਾਂ ਗੈਂਗਸਟਰ ਤੇ ਹੁਣ ਸਮਾਜ-ਸੇਵੀ ਬਣੇ ਕੁਲਵੀਰ ਨਰੂਆਣਾ ਦਾ ਕਤਲ

July 07, 2021 10:25 AM
SehajTimes

ਬਠਿੰਡਾ : ਇਥੋਂ ਦੇ ਨੇੜਲੇ ਪਿੰਡ ਨਰੂਆਣਾ ਦੇ ਰਹਿਣ ਵਾਲੇ ਗੈਂਗਸਟਰ ਤੋਂ ਸਮਾਜਸੇਵੀ ਬਣੇ ਕੁਲਵੀਰ ਨਰੂਆਣਾ ਦਾ  ਉਸ ਦੇ ਸਾਥੀ ਸਣੇ ਕਤਲ ਉਸ ਦੇ ਹੀ ਗੰਨਮੈਨ ਨੇ ਕਰ ਦਿਤਾ ਅਤੇ ਅਤੇ ਫ਼ਰਾਰ ਹੋ ਗਿਆ ਹੈ। ਮ੍ਰਿਤਕ ਕੁਲਵੀਰ ਸਿੰਘ ਉਪਰ ਪਹਿਲਾਂ ਵੀ ਜਾਨਲੇਵਾ ਹਮਲੇ ਹੋਏ ਸਨ ਪਰ ਉਦੋਂ ਉਨ੍ਹਾਂ ਦੀ ਕਿਸਮਤ ਚੰਗੀ ਸੀ ਕਿ ਉਹ ਬਚ ਗਏ ਸਨ ਪਰ ਇਸ ਵਾਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਜ਼ਿਕਰਯੋਗ ਹੈ ਕਿ ਕੁਲਵੀਰ ਨਰੂਆਣਾ ਦਾ ਕਤਲ ਉਸਦੇ ਹੀ ਨਿਜੀ ਗੰਨਮੈਨ ਵਲੋਂ ਕੀਤਾ ਗਿਆ ਹੈ। ਨਰੂਆਣਾ ਦੇ ਨਿਜੀ ਗੰਨਮੈਨ ਦਾ ਨਾਮ ਮਨਪ੍ਰੀਤ ਸਿੰਘ ਮੰਨਾ ਹੈ। ਇਥੇ ਦਸ ਦਈਏ ਕਿ ਅੱਜ ਸਵੇਰੇ ਨਰੂਆਣਾ ਦੀ ਰਿਹਾਇਸ਼ ‘ਤੇ ਹੀ ਉਸ ਨੂੰ ਗੋਲੀ ਮਾਰੀ। ਕੁਝ ਹਫਤੇ ਪਹਿਲਾਂ ਨਰੂਆਣਾ ‘ਤੇ ਰਿਗ ਰੋਡ ‘ਤੇ ਵਿਰੋਧੀਆਂ ਵਲੋਂ ਤਾਬੜਤੋੜ ਫਾਇਰਿੰਗ ਕੀਤੀ ਗਈ ਸੀ ਪਰ ਉਸ ਵਕਤ ਉਨ੍ਹਾਂ ਦੀ ਜਾਨ ਬਚ ਗਈ ਸੀ। ਉਸ ਵਕਤ ਇੱਕ ਦਰਜਨ ਤੋਂ ਜਿਆਦਾ ਫਾਇਰ ਹੋਏ ਸਨ ਅਤੇ ਕੁਝ ਗੋਲੀਆਂ ਕੁਲਵੀਰ ਦੀ ਬੁਲੇਟ ਪਰੂਫ ਗੱਡੀ ‘ਚ ਜਾ ਲੱਗੀਆਂ ਜਿਸਦੇ ਕਾਰਨ ਉਹ ਉਦੋਂ ਵਾਲ-ਵਾਲ ਬਚ ਗਏ ਸਨ। ਸੂਚਨਾ ਮਿਲਣ ਉਤੇ ਪੁਲਿਸ ਨੇ ਮੌਕੇ ਦਾ ਜਾਇਜ਼ਾ ਲਿਆ ਅਤੇ ਮੁਲਜ਼ਮ ਨੂੰ ਕਾਬੂ ਕਰਨ ਲਈ ਛਾਪੇਮਾਰੀ ਸ਼ੁਰੂ ਕਰ ਦਿਤੀ ਹੈ। ਇਥੇ ਇਹ ਵੀ ਦਸ ਦਈਏ ਕਿ ਸਾਬਕਾ ਗੈਂਗਸਟਰ ਕੁਲਵੀਰ ਨਰੂਆਣਾ ਜੇਲ ਤੋਂ ਜ਼ਮਾਨਤ 'ਤੇ ਆ ਕੇ ਸਮਾਜ ਸੇਵੀ ਕੰਮਾਂ ‘ਚ ਲੱਗਾ ਸੀ ਅਤੇ ਸਾਬਕਾ ਗੈਂਗਸਟਰ ਲੱਖਾ ਸਿਧਾਣਾ ਨੂੰ ਵੀ ਕਿਸਾਨ ਅੰਦੋਲਨ ‘ਚ ਸਹਿਯੋਗ ਦਿੱਤਾ ਸੀ।

Have something to say? Post your comment