ਦੇਵੀਗੜ੍ਹ : ਪਿੰਡ ਇਸਰਹੇੜੀ, ਬਲਾਕ ਭੁਨਰਹੇੜੀ ( ਪਟਿਆਲਾ) ਵਿਖੇ ਇਸਰਹੇੜੀ ਸਮਾਜ ਸੇਵਾ ਯੂਥ ਕਲੱਬ( ਰਜਿ.) ਵੱਲੋਂ ਸਮਾਜ ਸੇਵੀ ਸ਼ਖ਼ਸੀਅਤਾਂ ਨਾਲ ਇੱਕਜੁਟ ਹੋ ਕੇ ਮਾਨਸੂਨ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਮਿਸ਼ਨ -: ਇੱਕ ਰੁੱਖ - ਸੌ ਸੁੱਖ ਦੇ ਤਹਿਤ ਸ਼ਹੀਦ ਭਗਤ ਸਿੰਘ ਖੇਡ ਗਰਾਊਂਡ ਇਸਰਹੇੜੀ ਵਿਖੇ ਵੱਖ- ਵੱਖ ਪ੍ਰਕਾਰ ਦੇ ਪੌਦੇ ਲਗਾਏ ਗਏ। ਭਵਿੱਖ ਵਿੱਚ ਖੇਡ ਗਰਾਊਂਡ ਵਿੱਚ ਵਾਤਾਵਰਣ ਪਾਰਕ ਬਣਾਉਣ ਲਈ ਵੀ ਇੱਕਜੁਟਤਾ ਦਿਖਾਈ। ਕਲੱਬ ਵੱਲੋਂ ਸਮਾਜ ਨੂੰ ਵਾਤਾਵਰਨ ਪ੍ਰਤੀ ਆਪਣਾ ਫਰਜ਼ ਨਿਭਾਉਣ ਦਾ ਸੁਨੇਹਾ ਦਿੱਤਾ ਗਿਆ।