Friday, April 26, 2024
BREAKING NEWS
ਵਿਸ਼ਵ ਮਲੇਰੀਆ ਦਿਵਸ ਤੇ ਲੋਕਾਂ ਨੂੰ ਬੁਖਾਰ ਤੋਂ ਬਚਾਅ ਸਬੰਧੀ ਕੀਤਾ ਗਿਆ ਜਾਗਰੂਕਡਿਪਟੀ ਕਮਿਸ਼ਨਰ ਨੇ ਸਥਾਨਕ ਸਾਈਲੋ ਵਿਖੇ ਕੀਤੇ ਗਏ ਖ਼ਰੀਦ ਪ੍ਰਬੰਧਾਂ ਦਾ ਲਿਆ ਜਾਇਜਾਚੋਣ ਅਫ਼ਸਰ ਨੇ ਲੋਕ ਸਭਾ ਹਲਕਾ ਫਤਹਿਗੜ੍ਹ ਦੇ ਸਟਰਾਂਗ ਰੂਮ ਦੀ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾਅਮਿਤ ਸਿੰਗਲਾ ਨੂੰ ਰੋਟਰੀ ਕਲੱਬ ਦੇ ਡਿਸਟ੍ਰਿਕਟ ਗਵਰਨਰ ਬਣਨ 'ਤੇ ਦਿੱਲੀ ਵਿਖੇ ਕੀਤਾ ਸਨਮਾਨਿਤਲੋਕਸਭਾ ਚੋਣ ਵਿਚ ਵੋਟਿੰਗ ਵਧਾਉਣ ਦੀ ਆਖੀਰੀ ਪਹਿਲਧਰਮਵੀਰ ਗਾਂਧੀ ਦੱਸਣ ਰਾਹੁਲ ਦੇ ਗੁਰੂ ਸੈਮ ਪਿਤਰੋਦਾ ਦਾ ਸਮਰਥਨ ਕਰਨਗੇ ਜਾਂ ਵਿਰੋਧ : NK Sharmaਸਿਵਲ ਹਸਪਤਾਲ ਵਿਖੇ ਡਾ.ਜਿਤੇਨ ਡਾਹਰਾ ਦੀ ਅਗਵਾਈ ਵਿੱਚ ਮਨਾਇਆ ਗਿਆ ਮਲੇਰੀਆ ਦਿਵਸ ਪਰਉਪਕਾਰ ਦੇ ਜੀਵੰਤ ਰੂਪ ਨੂੰ ਦਰਸਾਉਂਦਾ ਹੈ : ਮਾਨਵ ਏਕਤਾ ਦਿਵਸਰਾਜਨੀਤਿਕ ਆਗੂਆਂ ਵੱਲੋਂ ਪਾਰਟੀਆਂ ਬਦਲ ਕੇ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਹੈ : ਪ੍ਰੋਫੈਸਰ ਬਡੂੰਗਰ ਵਿਦਿਆਰਥਣਾ ਨੂੰ ਰੁਜ਼ਗਾਰ ਸੰਬੰਧਿਤ ਕੀਤਾ ਪ੍ਰੇਰਿਤ : ਡਾਕਟਰ ਰਾਹੀਲਾ ਖਾਨ

National

ਦਿੱਲੀ ਵਿਚ ਸਟੇਡੀਅਮ ਅਤੇ ਸਪੋਰਟਸ ਕੰਪਲੈਕਸ ਸ਼ਰਤਾਂ ਨਾਲ ਖੁਲ੍ਹਣਗੇ, ਸਕੂਲ, ਕਾਲਜ ਹਾਲੇ ਬੰਦ

July 04, 2021 07:40 PM
SehajTimes

ਨਵੀਂ ਦਿੱਲੀ: ਦਿੱਲੀ ਵਿਚ ਐਤਵਾਰ ਨੂੰ ਅਨਲਾਕ-6 ਦੇ ਦਿਸ਼ਾ-ਨਿਰਦੇਸ਼ ਜਾਰੀ ਕਰ ਦਿਤੇ ਗਏ। ਇਕ ਹੋਰ ਸਹੂਲਤ ਦਿੰਦਿਆਂ ਬਿਨਾਂ ਦਰਸ਼ਕਾਂ ਦੇ ਸਟੇਡੀਅਮ ਅਤੇ ਸਪੋਰਟਸ ਕੰਪਲੈਕਸ ਨੂੰ ਖੋਲ੍ਹਣ ਦੀ ਮਨਜ਼ੂਰੀ ਦੇ ਦਿਤੀ ਗਈ ਹੈ। ਹਾਲਾਂਕਿ ਸਿਨੇਮਾ ਘਰ, ਥੀਏਟਰ, ਮਲਟੀਪਲੈਕਸ, ਬੈਂਕਿਉਟ ਹਾਲ, ਆਡੀਟੋਰੀਅਮ ਅਤੇ ਸਕੂਲ ਕਾਲਜ ਖੋਲ੍ਹੇ ਜਾਣ ’ਤੇ ਹਾਲੇ ਵੀ ਰੋਕ ਰਹੇਗੀ। ਸਮਾਜਕ ਅਤੇ ਰਾਜਨੀਤਕ ਇਕੱਠ ਵੀ ਨਹੀਂ ਹੋ ਸਕਣਗੇ। ਪਹਿਲਾਂ ਦਿੱਲੀ ਵਿਚ ਜਿਮ ਅਤੇ ਯੋਗ ਸੈਂਟਰ ਖੋਲ੍ਹਣ ਦੀ ਮਨਜ਼ੂਰੀ ਦਿਤੀ ਗਈ ਸੀ। ਯੋਗ ਸੈਂਟਰ 50 ਫ਼ੀਸਦੀ ਸਮਰੱਥਾ ਨਾਲ ਖੋਲ੍ਹੇ ਜਾ ਸਕਣਗੇ। ਵਿਆਹਾਂ ਵਿਚ 50 ਫ਼ੀਸਦੀ ਦੀ ਲੋਕ ਮੌਜੂਦ ਰਹਿ ਸਕਣਗੇ। ਸਰਕਾਰੀ ਦਫ਼ਤਰ, ਆਟੋਨੋਮਸ ਬਾਡੀ, ਜਨਤਕ ਖੇਤਰ ਦੇ ਅਦਾਰੇ ਅਤੇ ਕਾਰਪੋਰੇਸ਼ਨ ਨੂੰ 100 ਫ਼ੀਸਦੀ ਸਟਾਫ਼ ਨਾਲ ਖੋਲ੍ਹਣ ਦੀ ਮਨਜ਼ੂਰੀ ਦਿਤੀ ਗਈ ਹੈ। ਪ੍ਰਾਈਵੇਟ ਦਫ਼ਤਰ ਸਵੇਰੇ 9 ਵਜੇ ਤੋਂ ਸ਼ਾਮ 5 ਤਜੇ ਤਕ 50 ਫ਼ੀਸਦੀ ਸਟਾਫ਼ ਨਾਲ ਖੋਲ੍ਹੇ ਜਾ ਸਕਦੇ ਹਨ। ਦੁਕਾਨਾਂ, ਰੈਜ਼ੀਡੈਂਟਸ ਕੰਪਲੈਕਸ, ਰਾਸ਼ਨ ਸਟੋਰ ਸਵੇਰੇ 10 ਤੋਂ ਰਾਤ 8 ਵਜੇ ਤਕ ਖੋਲ੍ਹੇ ਜਾ ਸਕਣਗੇ। ਪ੍ਰਵਾਨਗੀ ਪ੍ਰਾਪਤ ਹਫ਼ਤਾਵਾਰੀ ਬਾਜ਼ਾਰ 50 ਫ਼ੀਸਦੀ ਸਮਰੱਥਾ ਨਾਲ ਖੋਲ੍ਹੇ ਜਾ ਸਕਦੇ ਹਨ। ਸਟੇਡੀਅਮ ਅਤੇ ਸਪੋਰਟ ਕੰਪਲੈਕਸ ਖੁਲ੍ਹ ਸਕਣਗੇ। ਸਕੂਲ, ਕਾਲਜ, ਸਿਖਿਆ ਸੰਸਥਾਵਾਂ, ਟਰੇਨਿੰਗ ਸੈਂਟਰ, ਕੋਚਿੰਗ ਸੰਸਥਾਵਾਂ ਹਾਲੇ ਬੰਦ ਰਹਿਣਗੀਆਂ।

 

Have something to say? Post your comment