ਕੋਟਕਪੂਰਾ : ਗੁਰਬੰਸ ਸਿੰਘ ਬੈਂਸ, ਐਸ.ਐਸ.ਪੀ ਫਰੀਦਕੋਟ ਜੀ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਲਗਾਤਾਰ ਮਾੜੇ ਅਨਸਰਾਂ ਅਨਸਰਾਂ ਖਿਲਾਫ ਕਾਰਵਾਈ ਕਰਦੇ ਹੋਏ ਫਰੀਦਕੋਟ ਵਿਖੇ ਹੋਏ ਕਤਲ ਮਾਮਲੇ ਨੂੰ ਸੁਲਝਾਉਣ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ। ਜੋਗੇਸ਼ਵਰ ਸਿੰਘ ਗੋਰਾਇਆ ਐਸ.ਪੀ (ਇੰਨਵੈਸਟੀਗੇਸ਼ਨ) ਫਰੀਦਕੋਟ ਦੀ ਰਹਿਨੁਮਾਈ ਅਤੇ ਤਰਲੋਚਨ ਸਿੰਘ ਡੀ.ਐਸ.ਪੀ (ਸਬ-ਡਵੀਜਨ) ਦੇ ਦਿਸ਼ਾ ਨਿਰਦੇਸ਼ਾ ਮੁਹੱਲਾ ਜਾਨੀਆ, ਫਰੀਦਕੋਟ ਵਿਖੇ ਵਾਪਰੇ ਦਿਨ-ਦਿਹਾੜੇ ਕਤਲ ਦੇ ਮਾਮਲੇ ਨੂੰ ਮਹਿਜ਼ 2 ਘੰਟਿਆਂ ਵਿੱਚ ਟਰੇਸ ਕਰਕੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਸੰਖੇਪ ਹਾਲਾਤ ਮੁਕੱਦਮਾ ਇਸ ਪ੍ਰਕਾਰ ਹਨ ਕਿ ਮੁੱਦਈ ਮੁੱਕਦਮਾ ਪ੍ਰਦੀਪ ਕਾਲੜਾ ਨੇ ਆਪਣਾ ਬਿਆਨ ਦਰਜ ਕਰਵਾਇਆ ਕਿ ਉਹ ਰੋਜਾਨਾ ਦੀ ਤਰਾਂ ਸੁਭਾ 07.30 ਵਜੇ ਆਪਣੀ ਡਿਊਟੀ ਪਰ ਗਿਆ ਸੀ ਮੇਰੀਆ ਦੋ ਲੜਕੀਆਂ ਵੀ ਸਕੂਲ ਚਲੀਆ ਗਈਆ ਸਨ ਪਰ ਮੇਰੀ ਪਤਨੀ ਨੀਤੂ ਘਰ ਵਿੱਚ ਸੀ। ਜਦ ਮੈ ਡਿਊਟੀ ਤੋ ਫਾਰਗ ਹੋ ਕੇ ਵਕਤ 02.10 ਪੀ.ਐਮ. ਪਰ ਬੂਹੇ ਅੱਗੇ ਆ ਗਿਆ ਮੈ ਆਪਣੀ ਪਤਨੀ ਨੂੰ ਸਮਾਨ ਚੁੱਕਣ ਲਈ ਅਵਾਜ ਮਾਰੀ ਤਾਂ ਉਹ ਬਾਹਰ ਨਹੀ ਆਈ। ਮੇਰੀ ਅਵਾਜ ਸੁਣ ਕੇ ਮੇਰੀ ਭਰਜਾਈ ਮੀਰਾ ਮੇਰੇ ਪਾਸ ਆ ਗਈ ਅਸੀ ਅੰਦਰ ਜਾ ਕੇ ਦੇਖਿਆ ਤਾਂ ਮੇਰੀ ਪਤਨੀ ਬੈੱਡ ਤੋ ਥੱਲੇ ਡਿੱਗੀ ਖੂਨ ਨਾਲ ਲੱਥ ਪੱਥ ਪਈ ਸੀ ਜਿਸਦੀ ਮੌਤ ਹੋ ਚੁੱਕੀ ਸੀ। ਮੈ ਅਲਮਾਰੀ ਵਿੱਚ 44 ਹਜਾਰ ਰੁਪਏ ਕੈਸ਼ ਰੱਖੇ ਸੀ ਜੋ ਅਲਮਾਰੀ ਵਿੱਚ ਨਹੀ ਸਨ। ਜੋ ਪ੍ਰੇਮ ਚੰਦ ਅਕਸਰ ਮੇਰੇ ਘਰ ਆਉਦਾ ਜਾਦਾ ਰਹਿੰਦਾ ਸੀ ਜਿਸ ਨੇ ਮੇਰੇ ਘਰ ਪਹਿਲਾਂ ਵੀ ਨਿੱਕੀ ਮੋਟੀ ਚੋਰੀ ਕੀਤੀ ਸੀ ਜਿਸ ਨੂੰ ਮੇਰੀ ਪਤਨੀ ਰੋਕਦੀ ਸੀ। ਇਸ ਸਬੰਧੀ ਥਾਣਾ ਸਿਟੀ ਫਰੀਕੋਦਟ ਵਿਖੇ ਮੁਕੱਦਮਾ ਨੰਬਰ 334 ਮਿਤੀ 13-07-26 ਅਧੀਨ ਧਾਰਾ 103,305,333 ਬੀ.ਐਨ.ਐਸ ਦਰਜ ਰਜਿਸਟਰ ਕੀਤਾ ਗਿਆ ਹੈ। ਫਰੀਦਕੋਟ ਪੁਲਿਸ ਕਾਨੂੰਨ-ਵਿਵਸਥਾ ਨੂੰ ਕਾਇਮ ਰੱਖਣ ਅਤੇ ਆਮ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਕਿਸੇ ਵੀ ਅਪਰਾਧ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਉਸ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।