Wednesday, April 24, 2024
BREAKING NEWS
ਸਰਕਾਰੀ ਮਹਿੰਦਰਾ ਕਾਲਜ ਵਿਖੇ ਵੋਟਰ ਜਾਗਰੂਕਤਾ ਕੈਂਪ ਲਗਾਇਆਸ਼ਹਿਰਾਂ/ਕਸਬਿਆ ਅਤੇ ਪਿੰਡਾਂ ਦੀਆਂ ਸੜਕਾਂ ਦੇ ਕਿਨਾਰੇ ਗਾਵਾਂ/ਮੱਝਾਂ/ਭੇਡਾਂ/ਬੱਕਰੀਆਂ ਚਰਾਉਣ 'ਤੇ ਪੂਰਨ ਪਾਬੰਦੀ ਲਗਾਈਜਬਰ-ਜਨਾਹ ਦੇ ਮਾਮਲਿਆਂ ਵਿਚ ਗਠਨ ਤੱਥ-ਖੋਜ ਸਮਿਤੀ ਨੁੰ ਕੀਤਾ ਮੁੜ ਗਠਨਨਾਗਰਿਕਾਂ ਵੱਲੋਂ ਪਾਇਆ ਗਿਆ ਹਰੇਕ ਵੋਟ ਬਿਹਤਰ ਕੱਲ ਲਈ ਆਸ ਦੀ ਨਵੀਂ ਕਿਰਣ : ਅਨੁਰਾਗ ਅਗਰਵਾਲਘਰਾਂ ਵਿੱਚ ਜਣੇਪੇ ਕਰਵਾਉਣ ਵਾਲੀਆਂ ਦਾਈਆਂ ਵਿਰੁੱਧ ਕੀਤੀ ਜਾਵੇ ਕਾਰਵਾਈਬੱਚਿਆਂ ਦੀ ਸੁਰੱਖਿਆ ਵੱਲ ਵਿਸ਼ੇਸ਼ ਧਿਆਨ ਦੇਣ ਮਾਪੇਪੰਜਾਬ ਰਾਜ ਸਕੂਲ ਖੇਡਾਂ ਵਿੱਚ ਪ੍ਰਾਪਤੀਆਂ ਕਰਨ ਵਾਲੇ ਜਿਲ੍ਹਾ ਬਰਨਾਲਾ ਦੇ ਖਿਡਾਰੀਆਂ ਦਾ ਕੀਤਾ ਸਨਮਾਨਸੇਂਟ ਜੇਵਿਅਰਸ ਇੰਟਰਨੈਸ਼ਨਲ ਸਕੂਲ ਅਤਾਲਾਂ ਨੇ 10 ਸੋਨੇ ਅਤੇ 8 ਸਿਲਵਰ ਦੇ ਮੈਡਲ ਜਿੱਤੇADGP ਪੰਜਾਬ ਗੁਰਿੰਦਰ ਢਿੱਲੋ ਨੇ ਨੌਕਰੀ ਤੋਂ ਦਿੱਤਾ ਅਸਤੀਫਾਨਾਸਾ ਦੇ ਵੋਏਜਰ -1 ਨੇ 24 ਬਿਲੀਅਨ ਕਿਲੋਮੀਟਰ ਤੋਂ ਸਿਗਰਲ ਭੇਜਿਆ

Majha

ਤੜਕਸਾਰ ਚੱਲੀਆਂ ਗੋਲੀਆਂ ਵਿਚ ਪਰਵਾਰ ਉਜੜਿਆ

July 04, 2021 10:29 AM
SehajTimes

ਬੱਲੜਵਾਲ : ਰੋਜ਼ਾਨਾ ਕਰਾਈਮ ਦਾ ਗਰਾਫ਼ ਵੱਧਦਾ ਜਾ ਰਿਹਾ ਹੈ। ਅੱਜ ਤੜਕੇ ਇਕ ਮਾੜੀ ਖ਼ਬਰ ਸੁਣਨ ਨੂੰ ਮਿਲੀ ਕਿ ਰੰਜ਼ਸ਼ ਕਾਰਨ ਚਲਾਈਆਂ ਗੋਲੀਆਂ ਵਿਚ ਇਕ ਪਰਵਾਰ ਪੂਰਾ ਹੀ ਉਜੜ ਗਿਆ। ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਜ਼ਿਲ੍ਹਾ ਬਟਾਲਾ ਵਿਖੇ ਅੱਜ ਤੜਕੇ ਹੀ ਮਾਮੂਲੀ ਵਿਵਾਦ ਵਿਚ ਇੱਕ ਧਿਰ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾਉਣ ਕਾਰਨ ਇਕ ਪਰਵਾਰ ਦੇ  4 ਜੀਆਂ ਦੀ ਮੌਤ ਹੋ ਗਈ। ਇਹ ਘਟਨਾ ਬਟਾਲਾ ਦੇ ਕਸਬਾ ਘੁਮਾਣ ਦੇ ਨੇੜੇ ਪੈਂਦੇ ਪਿੰਡ ਪੁਰਾਣਾ ਬੱਲੜਵਾਲ ਵਿਚ ਵਾਪਰੀ ਹੈ। ਇਸ ਵਾਰਦਾਤ ਵਿਚ ਇਕੋ ਹੀ ਪਰਿਵਾਰ ਦੇ 4 ਜੀਆਂ ਦੀ ਮੌਤ ਹੋ ਗਈ ਹੈ ਤੇ ਦੋ ਨੌਜਵਾਨ ਫ਼ੱਟੜ ਵੀ ਹੋ ਗਏ ਹਨ। ਜ਼ਖਮੀ ਹੋਏ ਨੌਜਵਾਨਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਡਾਕਟਰਾਂ ਨੇ ਸਥਿਤੀ ਗੰਭੀਰ ਹੋਣ ਕਾਰਨ ਜ਼ਖਮੀਆਂ ਨੂੰ ਬਟਾਲਾ ਤੋਂ ਅੰਮ੍ਰਿਤਸਰ ਸਿਵਲ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਹੈ। ਦਸ ਦਈਏ ਕਿ ਅੱਜ ਸਵੇਰੇ ਕਰੀਬ 6 ਵਜੇ ਇਹ ਘਟਨਾ ਵਾਪਰੀ। ਪਿੰਡ ਦੇ ਹੀ ਕੁਝ ਲੋਕਾਂ ‘ਤੇ ਇਕ ਪਰਵਾਰ ਉਤੇ ਅੰਨੇਵਾਹ ਗੋਲੀਆਂ ਚਲਾ ਦਿਤੀਆਂ, ਜਿਸ ਵਿਚ ਜਸਬੀਰ ਸਿੰਘ, ਬਬਨਦੀਪ ਸਿੰਘ, ਮੰਗਲ ਸਿੰਘ ਅਤੇ ਸੁਖਵਿੰਦਰ ਸਿੰਘ ਸ਼ਾਮਿਲ ਹਨ। 2 ਲੋਕ ਜਖਮੀ ਹੋ ਗਏ ਹਨ, ਜਿਨ੍ਹਾਂ ਵਿਚ ਹਰਮਨ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਸ਼ਾਮਿਲ ਹਨ। ਇਨ੍ਹਾਂ ਨੂੰ ਸਿਵਿਲ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ ਹੈ। ਇਸ ਘਟਨਾ ਮਗਰੋਂ ਪਿੰਡ ਵਾਲਿਆਂ ਨੇ ਪੁਲਿਸ ਨੂੰ ਸੂਚਨਾ ਦਿਤੀ ਗਈ ਹੈ। ਪੁਲਿਸ ਨੇ ਮੌਕੇ ਤੇ ਪੁੱਜ ਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ ਅਤੇ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਸ਼ੁਰੂ ਕਰ ਦਿਤੀ ਹੈ। ਖ਼ਬਰ ਲਿਖੇ ਜਾਣ ਤਕ ਕੋਈ ਵੀ ਮੁਲਜ਼ਮ ਕਾਬੂ ਨਹੀਂ ਕੀਤਾ ਗਿਆ ਸੀ। 

 

Have something to say? Post your comment

 

More in Majha

ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਵੱਲੋਂ ਦਸਤਾਰ ਦੁਮਾਲਾ ਸਿਖਲਾਈ ਕੈਂਪ : ਗੁਰਦੁਆਰਾ ਪ੍ਰਬੰਧਕ ਕਮੇਟੀ

ਟਰਾਂਸਫਾਰਮਰ ਤੋ ਚੰਗਿਆੜੀ ਡਿੱਗਣ ਕਾਰਨ ਕਣਕ ਸੜਕੇ ਹੋਈ ਸੁਆਹ

ਆਜ਼ਾਦ ਪ੍ਰੈੱਸ ਕਲੱਬ ਭਿੱਖੀਵਿੰਡ ਯੂਨੀਅਨ ਦੀ ਹੋਈ ਵਿਸ਼ੇਸ਼ ਮੀਟਿੰਗ

ਸੱਤ ਰੋਜਾ ਫ੍ਰੀ ਦਸਤਾਰ ਦੁਮਾਲਾ ਸਿਖਲਾਈ ਕੈਂਪ ਭਿੱਖੀਵਿੰਡ ਵਿਖੇ

ਨਵ ਦੁਰਗਾ ਮੰਦਿਰ ਮਾੜੀ ਕੰਬੋ ਕੇ ਵਿਖੇ ਸਲਾਨਾ ਜਾਗਰਣ ਕਰਵਾਇਆ

ਸਕੂਲ ਜਾਂਦਿਆਂ ਵਾਪਰਿਆ ਹਾਦਸਾ ਨੌਜਵਾਨ ਦੀ ਹੋਈ ਮੌਤ

ਤਰਨਤਾਰਨ ਵਿੱਚ ਖੋਲਿਆ ਗਿਆ ਡਾ ਤਨਵੀਨ ਡਾਇਗਨੋਸਟਿਕ ਸੈਂਟਰ ਰਿਆਇਤੀ ਦਰਾ ਤੇ ਹੋਣਗੇ ਟੈਸਟ

ਰਿਸ਼ਵਤ ਲੈਣ ਦੇ ਦੋਸ਼ ’ਚ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਖੇਮਕਰਨ ਫੇਰੀ ਨੇ ਵਿਰੋਧੀਆਂ ਦੀ ਉਡਾਈ ਨੀਂਦ

ਭੀਮ ਯੂਥ ਫੈਡਰੇਸ਼ਨ ਵੱਲੋਂ ਬਾਬਾ ਸਾਹਿਬ ਦਾ 134 ਵਾ ਜਨਮ ਦਿਵਸ ਮਨਾਇਆ