Monday, June 16, 2025

National

ਪੈਟਰੋਲ ਦੇ ਭਾਅ ਫਿਰ ਵਧੇ

July 02, 2021 09:01 AM
SehajTimes

ਨਵੀਂ ਦਿੱਲੀ: ਤੇਲ ਦੀਆਂ ਕੀਮਤਾਂ ਦੇ ਨਾਲ ਨਾਲ ਹੁਣ ਦੁੱਧ ਅਤੇ ਗੈਸ ਸਲੰਡਰਾਂ ਦੀਆਂ ਕੀਮਤਾਂ ਵੀ ਵਧ ਰਹੀਆਂ ਹਨ। ਜੇਕਰ ਸਿਰਫ਼ ਪੈਟਰੋਲ ਦੀ ਗੱਲ ਕਰੀਏ ਤਾਂ ਲੋਕਾਂ ਨੂੰ ਰਾਹਤ ਨਾ ਦਿੰਦੇ ਹੋਏ ਅੱਜ ਪੈਟਰੋਲ ਦੀਆਂ ਕੀਮਤਾਂ ਵਿਚ ਅੱਜ ਇਕ ਵਾਰ ਫਿਰ ਵਾਧਾ ਕਰ ਦਿਤਾ ਗਿਆ ਹੈ। ਜੇਕਰ ਰਾਜਧਾਨੀ ਦਿੱਲੀ ਦੀ ਗੱਲ ਕਰੀਏ ਤਾਂ ਇਥੇ ਇੱਕ ਲੀਟਰ ਪੈਟਰੋਲ 35 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ। ਅੱਜ ਪੈਟਰੋਲ ਦੀ ਕੀਮਤ ਵਿੱਚ ਵਾਧੇ ਦੇ ਨਾਲ ਹੁਣ ਦਿੱਲੀ ਵਿੱਚ ਪੈਟਰੋਲ 99.16 ਰੁਪਏ ਹੋ ਗਿਆ ਹੈ। ਹਾਲਾਂਕਿ, ਡੀਜ਼ਲ ਦੀ ਕੀਮਤ ਵਿਚ ਅੱਜ ਕੋਈ ਵਾਧਾ ਨਹੀਂ ਹੋਇਆ ਹੈ। ਇਸ ਸਮੇਂ ਦਿੱਲੀ ਵਿੱਚ ਡੀਜ਼ਲ 89.18 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਮਈ ਤੋਂ 90.40 ਰੁਪਏ ਪ੍ਰਤੀ ਲੀਟਰ ਦੀ ਕੀਮਤ ਤੋਂ ਸ਼ੁਰੂ ਕਰਦਿਆਂ ਹੁਣ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਪੈਟਰੋਲ ਦੀ ਕੀਮਤ 99.16 ਰੁਪਏ ਪ੍ਰਤੀ ਲੀਟਰ ਹੋ ਗਈ ਹੈ, ਜੋ ਪਿਛਲੇ 60 ਦਿਨਾਂ ਵਿਚ 8.76 ਰੁਪਏ ਪ੍ਰਤੀ ਲੀਟਰ ਹੈ। ਇਸੇ ਤਰ੍ਹਾਂ ਰਾਜਧਾਨੀ ਵਿਚ ਡੀਜ਼ਲ ਦੀ ਕੀਮਤ ਵੀ ਪਿਛਲੇ ਦੋ ਮਹੀਨਿਆਂ ਵਿਚ 8.45 ਰੁਪਏ ਪ੍ਰਤੀ ਲੀਟਰ ਵਧ ਕੇ ਦਿੱਲੀ ਵਿਚ 89.18 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇਥੇ ਇਹ ਵੀ ਦਸ ਦਈਏ ਕਿ ਕੋਰੋਨਾ ਕਾਲ ਦੌਰਾਨ, ਪੈਟਰੋਲੀਅਮ ਪਦਾਰਥਾਂ 'ਤੇ ਕਸਟਮਜ਼ ਅਤੇ ਐਕਸਾਈਜ਼ ਡਿਊਟੀ ਤੋਂ ਕੇਂਦਰ ਸਰਕਾਰ ਦੀ ਕਮਾਈ ਵਿਚ 56% ਤੋਂ ਵੱਧ ਦਾ ਵਾਧਾ ਹੋਇਆ ਹੈ। ਸਰਕਾਰ ਨੇ ਅਸਿੱਧੇ ਟੈਕਸ ਤੋਂ ਤਕਰੀਬਨ 2.88 ਲੱਖ ਕਰੋੜ ਰੁਪਏ ਦੀ ਕਮਾਈ ਕੀਤੀ ਹੈ। 2020-21 ਵਿਚ, ਪੈਟਰੋਲੀਅਮ ਪਦਾਰਥਾਂ ਦੇ ਆਯਾਤ 'ਤੇ 37 ਹਜ਼ਾਰ 806 ਕਰੋੜ ਰੁਪਏ ਦੀ ਕਸਟਮ ਡਿਊਟੀ ਇਕੱਠੀ ਕੀਤੀ ਗਈ। ਜਦੋਂਕਿ ਸੈਂਟਰਲ ਐਕਸਾਈਜ਼ ਡਿਊਟੀ ਨੇ 4.13 ਲੱਖ ਕਰੋੜ ਦੀ ਕਮਾਈ ਕੀਤੀ, ਜਦਕਿ ਪੈਟਰੋਲੀਅਮ ਪਦਾਰਥਾਂ ਦੇ ਆਯਾਤ ਨੇ ਕਸਟਮ ਡਿਊਟੀ ਵਜੋਂ 46 ਹਜ਼ਾਰ ਕਰੋੜ ਦੀ ਕਮਾਈ ਕੀਤੀ।

Have something to say? Post your comment