Tuesday, May 05, 2026
BREAKING NEWS
ਕਿਸਾਨਾਂ ਨੂੰ ਝੋਨੇ ਦੇ ਫ਼ਸਲੀ ਚੱਕਰ ’ਚੋਂ ਕੱਢਣ ਲਈ ਪ੍ਰਤੀ ਹੈਕਟੇਅਰ 17500 ਰੁਪਏ ਸਬਸਿਡੀ ਮਿਲੇਗੀ : ਖੁੱਡੀਆਂਪੰਜਾਬ ਸਰਕਾਰ ਵਲੋਂ ਵੈਟ ਉਗਰਾਹੀ ’ਚ 23.28 ਫ਼ੀ ਸਦੀ ਦਾ ਵਾਧਾ : ਹਰਪਾਲ ਸਿੰਘ ਚੀਮਾਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ

National

ਮੰਦਿਰਾ ਬੇਦੀ ਨੇ ਅਪਣੇ ਪਤੀ ਰਾਜ ਕੌਸ਼ਲ ਦੀ ਮ੍ਰਿਤਕ ਦੇਹ ਨੂੰ ਦਿਤਾ ਮੋਢਾ

June 30, 2021 08:55 PM
SehajTimes

ਮੁੰਬਈ: ਅਦਾਕਾਰਾ ਮੰਦਿਰਾ ਬੇਦੀ ਦੇ ਪਤੀ ਅਤੇ ਫ਼ਿਲਮਕਾਰ ਰਾਜ ਕੌਸ਼ਲ ਦਾ ਬੁਧਵਾਰ ਨੂੰ 49 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਪਰਵਾਰ ਦੇ ਕਰੀਬੀ ਦੋਸਤ ਨੇ ਦਸਿਆ ਕਿ ਰਾਜ ਨੂੰ ਸਵੇਰੇ 4.30 ਵਜੇ ਦਿਲ ਦਾ ਦੌਰਾ ਪਿਆ ਸੀ। ਉਸ ਨੇ ਹਸਪਤਾਲ ਵਿਚ ਆਖ਼ਰੀ ਸਾਹ ਲਿਆ। 11 ਵਜੇ ਰਾਜ ਦੀ ਉਸ ਦੇ ਘਰ ਤੋਂ ਅੰਤਮ ਯਾਤਰਾ ਨਿਕਲੀ ਜਿਸ ਦੀਆਂ ਫ਼ੋਟੋਆਂ ਅਤੇ ਵੀਡੀਓ ਸੋਸ਼ਲ ਮੀਡੀਆ ਵਿਚ ਚੱਲ ਰਹੀਆਂ ਹਨ ਜਿਨ੍ਹਾਂ ਵਿਚ ਮੰਦਿਰਾ ਬੇਦੀ ਜ਼ਾਰ-ਜ਼ਾਰ ਰੋ ਰਹੀ ਹੈ। ਕਈ ਤਸਵੀਰਾਂ ਵਿਚ ਉਹ ਅਪਣੇ ਪਤੀ ਦੀ ਦੇਹ ਨੂੰ ਮੋਢਾ ਦਿੰਦੇ ਵਿਖਾਈ ਦੇ ਰਹੀ ਹੈ। ਰਾਜ ਦੇ ਦਿਹਾਂਤ ਦੀ ਖ਼ਬਰ ਪਤਾ ਲੱਗਣ ਮਗਰੋਂ ਕਈ ਫ਼ਿਲਮੀ ਹਸਤੀਆਂ ਨੇ ਮੀਡੀਆ ਰਾਹੀਂ ਉਸ ਨੂੰ ਸ਼ਰਧਾਂਜਲੀ ਦਿਤੀ। ਰਾਜ ਨੇ ਅਦਾਕਾਰ ਵਜੋਂ ਅਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਫਿਰ ਉਸ ਨੇ ਅਪਣੇ ਕਰੀਅਰ ਵਿਚ ਕਈ ਫ਼ਿਲਮਾਂ ਦਾ ਨਿਰਦੇਸ਼ਨ ਕੀਤਾ। ਮੰਦਿਰਾ ਅਤੇ ਰਾਜ ਦਾ ਵਿਆਹ 14 ਫ਼ਰਵਰੀ 1999 ਨੂੰ ਹੋਇਆ ਸੀ। ਦੋਹਾਂ ਦੇ ਇਕ ਬੇਟਾ ਅਤੇ ਇਕ ਬੇਟੀ ਹੈ। ਰਾਜ ਅਤੇ ਮੰਦਿਰਾ ਨੇ ਪਿਛਲੇ ਸਾਲ ਹੀ ਬੇਟੀ ਤਾਰਾ ਨੂੰ ਗੋਦ ਲਿਆ ਹੈ। ਦੋਹਾਂ ਦੀ ਪਹਿਲੀ ਮੁਲਾਕਾਤ ਮੁਕੁਲ ਆਨੰਦ ਦੇ ਘਰ ਹੋਈ ਸੀ। ਮੰਦਿਰਾ ਇਥੇ ਆਡੀਸ਼ਨ ਦੇਣ ਪੁੱਜੀ ਸੀ ਅਤੇ ਰਾਜ, ਮੁਕੁਲ ਦੇ ਸਹਾਇਕ ਵਜੋਂ ਕੰਮ ਕਰ ਰਹੇ ਸਨ। ਇਥੋਂ ਹੀ ਦੋਹਾਂ ਦੇ ਪਿਆਰ ਦੀ ਸ਼ੁਰੂਆਤ ਹੋਈ। 

Have something to say? Post your comment

 

More in National

ਕੰਬਾਇਨਾਂ ਨਾਲ ਸ਼ਾਮ 7 ਤੋਂ ਅਗਲੀ ਸਵੇਰੇ 6 ਵਜੇ ਤੱਕ ਕਣਕ ਦੀ ਕਟਾਈ ਕਰਨ 'ਤੇ ਪਾਬੰਦੀ ਦੇ ਹੁਕਮ

ਬਾਬਾ ਫਰੀਦ ਲਾਅ ਕਾਲਜ ਵਿਖੇ ਤਿੰਨ ਰੋਜ਼ਾ ਖੇਡ ਟੂਰਨਾਮੈਂਟ 2026 ਦਾ ਕੀਤਾ ਗਿਆ ਆਗਾਜ਼

ਵਧੀਕ ਜਿਲ੍ਹਾ ਚੋਣ ਅਫਸਰ ਵੱਲੋ ਜਿਲ੍ਹੇ ਦੀਆਂ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਨਾਲ ਬੂਥ ਲੈਵਲ ਏਜੰਟ ਨਿਯੁੱਕਤ ਕਰਨ ਸਬੰਧੀ ਕੀਤੀ ਮੀਟਿੰਗ

ਭਾਰਤੀ ਸੇਨਾ ਵਿੱਚ ਭਰਤੀ ਲਈ ਨੌਜਵਾਨਾਂ ਲਈ ਵੱਡਾ ਮੌਕਾ

ਸਾਰੇ ਭਾਈਚਾਰਿਆਂ ਦੇ ਬਰਾਬਰ ਸਮਾਜਿਕ , ਆਰਥਿਕ ਵਿਕਾਸ ਲਈ ਮਾਨ ਸਰਕਾਰ ਨੇ ਪਹਿਲੀ ਤੋਂ ਜਾਤੀ ਅਧਾਰਿਤ ਸਰਵੇਖਣ ਕਰਵਾਇਆ ਸ਼ੁਰੂ-ਧਾਲੀਵਾਲ

ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ‘ਪੰਚਬਟੀ ਸੰਦੇਸ਼’ ਰਸਾਲੇ ਦਾ ਨਵਾਂ ਅੰਕ ਰਿਲੀਜ਼

ਰੇਲਵੇ ਸੰਘਰਸ਼ ਸੰਮਤੀ ਦੇ ਆਗੂਆਂ ਵੱਲੋਂ ਰੇਲਵੇ ਸਟੇਸ਼ਨ ’ਤੇ ਅਧੂਰੇ ਪਏ ਕੰਮ ਪੂਰੇ ਕਰਨ ਦੀ ਮੰਗ

ਝੂਠੇ ਸ਼ਰਾਬ ਘੁਟਾਲੇ ਮਾਮਲੇ 'ਚ ਨਿਆਂ ਪਾਲਿਕਾ ਦੇ ਫੈਸਲੇ ਤੇ ਪੂਰੇ ਦੇਸ਼ ਅੰਦਰ ਜਸ਼ਨ ਦਾ ਮਾਹੌਲ : ਸੋਨੀਆ ਮਾਨ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਯਤਨਾਂ ਸਦਕਾ ਹਿੰਦੂਜਾ ਗਰੁੱਪ ਨੇ ਪੰਜਾਬ ਵਿੱਚ ਨਿਵੇਸ਼ ਦੀ ਦਿਖਾਈ ਡੂੰਘੀ ਦਿਲਚਸਪੀ, ਨੌਜਵਾਨਾਂ ਲਈ ਪੈਦਾ ਹੋਣਗੇ ਰੁਜ਼ਗਾਰ ਦੇ ਨਵੇਂ ਮੌਕੇ

ਡਾ. ਬੀ.ਆਰ. ਅੰਬੇਦਕਰ ਭਵਨ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਦਾ ਜਨਮ ਦਿਹਾੜਾ ਮਨਾਇਆ