ਅੰਮ੍ਰਿਤਸਰ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਪਿਛਲੀ ਦਿਨੀ ਅੰਮਿ੍ਰਤਸਰ ਤੇ ਗੁਰਦਾਸਪੁਰ ਜਿਲੇ ਦੀ ਵਧਵੀ ਮੀਟਿੰਗ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਵੱਲੋਂ ਕਰਵਾਈ ਗਈ ਜਿਸ ਵਿੱਚ 4 ਜੁਲਾਈ ਨੂੰ ਚੰਡੀਗੜ੍ਹ ਲੱਗ ਰਹੀ ਧਰਨੇ ਦੀ ਤਿਆਰੀ ਵਜੋ ਲਾਮਬੰਦ ਕੀਤਾ ਗਿਆ ਤੇ ਇਸ ਦੇ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਜਿਲ੍ਹਾ ਅੰਮਿ੍ਰਤਸਰ ਦੇ ਪ੍ਰਧਾਨ ਕਸ਼ਮੀਰ ਸਿੰਘ ਧੰਗਈ ਤੇ ਗੁਰਦਾਸਪੁਰ ਦੇ ਪ੍ਰਧਾਨ ਲਖਵਿੰਦਰ ਸਿੰਘ ਮੰਜਿਆਂਵਾਲੀ ਨੇ ਕਿਹਾ ਕਿ ਦੋਵਾਂ ਜ਼ਿਲ੍ਹਿਆਂ ਵਿੱਚੋਂ ਸੈਂਕੜੇ ਕਿਸਾਨ,ਔਰਤਾਂ ਚੰਡੀਗੜ੍ਹ ਧਰਨੇ ਵਿੱਚ ਸ਼ਾਮਲ ਹੋਣਗੀਆਂ ਇਸ ਲਈ ਜਨਤਕ ਮੁਹਿੰਮ ਚਲਾਈ ਜਾਵੇਗੀ ਪਿੰਡ ਪਿੰਡ ਜਾ ਕੇ ਸਰਕਾਰ ਦੀਆਂ ਮਾਰੂ ਨੀਤੀਆਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਉਨਾ ਕਿਹਾ ਜੋ ਵਿਕਸਿਤ ਅਮਰੀਕਾ ਆਦਿ ਦੇਸ਼ਾ ਨਾਲ ਕਰ ਮੁਕਤ ਸਮਝੋਤੇ ਧੜਾ ਧੜ ਮੋਦੀ ਸਰਕਾਰ ਕਰ ਰਹੀ ਹੈ ਉਹ ਦੇਸ਼ ਲਈ ਖਤਰਨਾਕ ਹਨ ਪਹਿਲਾਂ ਹੀ ਦੇਸ਼ ਵਿੱਚ ਜੰਗ ਦੇ ਕਾਰਨ ਮਹਿੰਗਾਈ ਵਧ ਚੁੱਕੀ ਹੈ ਤੇਲ ਗੈਸ ਦੀਆਂ ਕੀਮਤਾਂ ਵਿੱਚ ਅਥਾਹ ਵਾਧੇ ਹੋਏ ਹਨ ਮੋਦੀ ਸਰਕਾਰ ਵੱਲੋਂ ਜੰਗ ਦਾ ਸਾਰਾ ਭਾਰ ਆਮ ਲੋਕਾਂ ਸਿਰ ਪਾ ਦਿੱਤਾ ਤੇ ਕਾਰਪੋਰੇਟ ਘਰਾਣਿਆਂ ਨੂੰ ਛੋਟ ਦਿੱਤੀ ਜਾ ਰਹੀ ਹੈ ਉਨਾ ਕਿ ਸਰਕਾਰ ਲਗਾਤਾਰ ਲੋਕ ਮਾਰੂ ਨੀਤੀਆਂ ਲਾਗੂ ਕਰ ਰਹੀ ਬਿਜਲੀ,ਬੀਜ ਬਿੱਲ ਲਾਗੂ ਕਰਨ ਦੀ ਤਿਆਰੀ ਕੀਤੀ ਜਾ ਰਹੀ,ਮਨਰੇਗਾ ਨੂੰ ਖਤਮ ਕਰ ਦਿੱਤਾ ਗਿਆ,ਲੇਬਰ ਕੋਰਡ ਲਾਗੂ ਕਰਕੇ ਮਜ਼ਦੂਰਾਂ ਦੇ ਹੱਕਾਂ ਲਈ ਕੰਮ ਕਰਦੇ ਜੋ ਥੋੜੇ ਬਹੁਤ ਕਨੂੰਨ ਸਨ ਖ਼ਤਮ ਕਰ ਦਿੱਤੇ ਗਏ ਉਨਾ ਕਿਹਾ ਡੂੰਘੇ ਹੁੰਦੇ ਆਰਥਿਕ ਸੰਕਟ ਲਈ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਜਿੰਮੇਵਾਰ ਹਨ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਉ ਸਰਕਾਰ ਦੇ ਫੈਸਲਿਆ ਦਾ ਵਿਰੋਧ ਕਰਨ ਲਈ ਜਮੀਨ ਤੇ ਸੰਘਰਸ਼ ਕਰੀਏ ਇਸ ਲਈ ਜਨਤਕ ਮੁਹਿੰਮ ਭਖਾਉਣ ਲਈ ਪਿੰਡਾਂ ਵਿੱਚ ਮੀਟਿੰਗਾਂ ਕਰਕੇ ਝੰਡਾ ਮਾਰਚ ਕਸਬਿਆਂ ਵਿੱਚ ਕੀਤਾ ਜਾਵੇਗਾ ਪ੍ਰਧਾਨ ਕਸ਼ਮੀਰ ਸਿੰਘ ਨੇ ਕਿਹਾ ਕਿ 22 ਜੂਨ ਨੂੰ ਅਜਨਾਲਾ ਤਹਿਸੀਲ,23 ਜੂਨ ਨੂੰ ਮਜੀਠਾ ਕਸਬੇ ਦੇ ਪਿੰਡਾਂ ਵਿੱਚ,24ਜੂਨ ਨੂੰ ਹਰਛਾ ਛੀਨਾ ,ਚੋਗਾਵਾ ਦੇ ਪਿੰਡਾਂ ਵਿੱਚ ਅਤੇ 26 ਜੂਨ ਨੂੰ ਅੰਮਿ੍ਰਤਸਰ ਸ਼ਹਿਰ ਵਿੱਚ ਮਾਰਚ ਕੀਤਾ ਜਾਵੇਗਾ ਉਨਾ ਕਿਹਾ ਪਿੰਡਾਂ,ਸ਼ਹਿਰਾਂ , ਕਸਬਿਆਂ ਵਿੱਚ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ ਸਰਕਾਰ ਦੇ ਲੋਕ ਮਾਰੂ ਫ਼ੈਸਲਿਆਂ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਜਾਵੇਗੀ ਉਨਾ ਕਿਹਾ ਕਿ ਤੇਲ ,ਗੈਸ ਦੀਆਂ ਕੀਮਤਾਂ ਵਿੱਚ ਬੇਲੋੜਾ ਵਾਧਾ ਵਾਪਸ ਲਿਆ ਜਾਵੇ ਅਤੇ ਅੰਨੇ ਮੁਨਾਫ਼ੇ ਕਰ ਰਹੇ ਕਾਰਪੋਰੇਟ ਘਰਾਣਿਆਂ ਤੇ ਵਾਧੂ ਟੈਕਸ ਲਾ ਕੇ ਆਮ ਲੋਕਾਂ ਨੂੰ ਰਾਹਤ ਦਿੱਤੀ ਜਾਵੇ ਇਸ ਮੌਕੇ ਉਨ੍ਹਾਂ ਜੱਥੇਬੰਦੀਆਂ ਦੇ ਬਲਾਕ ਤੇ ਪਿੰਡਾਂ ਦੇ ਆਗੂਆਂ ਦੀਆਂ ਡਿਊਟੀਆਂ ਲਗਾਈਆਂ.
