ਨਵਾਂਸ਼ਹਿਰ : ਨਵਾਂਸ਼ਹਿਰ ਵਿਖ਼ੇ ਬੀਤੇ ਦਿਨਾਂ ਤੋਂ ਨਕਲੀ ਐਸ ਪੀ ਬਣ ਕੇ ਘੁੰਮ ਰਿਹਾ ਵਿਅਕਤੀ ਪੁਲਿਸ ਅੜਿਕੇ ਆਇਆ ਹੈ ਪਤਾ ਲਗਾ ਹੈ ਕਿ ਇਹ 23 ਸਾਲਾ ਨੌਜਵਾਨ ਜ਼ੋ ਤਰਨਤਾਰਨ ਨਾਲ਼ ਸਬੰਧਿਤ ਹੈ ਆਪਣੇ ਪਰਿਵਾਰ ਦੇ ਸਾਹਮਣੇ ਵਰਦੀ ਪਾ ਕੇ ਪੂਰੀ ਰੋਅਬਦਾਰ ਮਹਿਸੂਸ ਕਰ ਰਿਹਾ ਸੀ ਅਤੇ ਖੁਸ਼ੀ ਵੀ ਮਨਾਉਦਾ ਰਿਹਾ ਅਤੇ ਐਸ ਪੀ ਦੀ ਟ੍ਰੇਨਿੰਗ ਲਈ ਹੈਦਰਾਬਾਦ ਜਾਣ ਸਬੰਧੀ ਵੀ ਆਪਣੇ ਪਰਿਵਾਰ ਅਤੇ ਮਿੱਤਰਾਂ ਨੂੰ ਦੱਸਿਆ ਪਰ ਘੁੰਮਦਾ ਨਵਾਂਸ਼ਹਿਰ ਵਿੱਚ ਹੀ ਰਿਹਾ |ਜਾਣਕਾਰੀ ਮਿਲੀ ਹੈ ਕਿ ਉਹ ਕਿਰਾਏ ਦੀ ਕਾਰ ਤੇ ਬੱਤੀ ਵੀ ਲਗਾ ਕੇ ਘੁੰਮਦਾ ਰਿਹਾ ਅਤੇ ਉਸ ਕੋਲੋਂ ਪੁਲਿਸ ਦੀ ਵਰਦੀ ਵੀ ਬਰਾਮਦ ਹੋਈ ਹੈ ਇਸ ਮੌਕੇ ਐਸ ਐਚ ਓ ਅਵਤਾਰ ਸਿੰਘ ਥਾਣਾ ਸਿਟੀ ਨਵਾਂਸ਼ਹਿਰ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕੇ ਇੱਕ ਨੌਜਵਾਨ ਪੁਲਿਸ ਦੀ ਵਰਦੀ ਪਾਈ ਕਾਲੇ ਰੰਗ ਦੀ ਸਕਾਰਪੀਓ ਗੱਡੀ ਵਿੱਚ ਘੁੰਮ ਰਿਹਾ ਜਿਸ ਤੇ ਕਾਰਵਾਈ ਕਰਦੇ ਹੋਏ ਏ ਐਸ ਆਈ ਅਜੇ ਪਾਲ ਦੀ ਅਗਵਾਈ ਹੇਠ ਪੁਲਿਸ ਪਾਰਟੀ ਵੱਲੋਂ ਮਹਿੰਦੀਪੁਰ ਪੁਲ ਨਜਦੀਕ ਹਿਰਾਸਤ ਵਿੱਚ ਲਿਆ ਗਿਆ| ਜਿਸਦੀ ਪਹਿਚਾਣ ਹਰਮਨਪ੍ਰੀਤ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਅਲਾਵਲਪੁਰ ( ਤਰਨਤਾਰਨ ) ਵਜੋਂ ਕੀਤੀ ਗਈ ਹੈ ਅੱਗੇ ਪੁੱਛ ਗਿੱਛ ਜਾਰੀ ਹੈ|