Sunday, November 02, 2025

Malwa

ਸ਼ੰਭੂ ਪੁਲਿਸ ਵੱਲੋਂ ਇੱਕ ਪਿਸਟਲ 32 ਬੋਰ ਸਮੇਤ 7 ਜਿੰਦਾ ਕਾਰਤੂਸ , ਇੱਕ ਲੈਪਟੋਪ , 35 ਸਿੰਮ ਸਮੇਤ ਇੱਕ ਕਾਬੂ

June 28, 2021 07:14 PM
Mohd. Salim
ਘਨੌਰ : ਸ਼ੰਭੂ ਦੀ ਪੁਲਿਸ ਵੱਲੋਂ ਇੱਕ ਪਿਸਟਲ 32 ਬੋਰ ਸਮੇਤ 7 ਜਿੰਦਾ ਕਾਰਤੂਸ , ਇੱਕ ਲੈਪਟੋਪ , 35 ਸਿੰਮ ਸਮੇਤ ਇੱਕ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ ਇਸ ਦੌਰਾਨ ਜਸਵਿੰਦਰ ਸਿੰਘ ਟਿਵਾਣਾ ਡੀਐਸਪੀ ਘਨੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਯੋਗ ਡਾ . ਸੰਦੀਪ ਕੁਮਾਰ ਗਰਗ IPS ਐਸ ਐਸ ਪੀ ਪਟਿਆਲਾ ਜੀ ਵੱਲੋਂ ਮਾੜੇ ਅਨਸਰਾ ਵਿਰੁੱਧ ਚਲਾਈ ਗਈ ਮੁਹਿੰਮ ਦੇ ਤਹਿਤ ਸ੍ਰੀ ਹਰਕਵਲ ਕੋਰ ਪੀ.ਪੀ.ਐਸ ਕਪਤਾਨ ਪੁਲਿਸ ਇਨਵੈਸਟੀਗੇਸਨ ਪਟਿਆਲਾ ਜੀ ਦੇ ਦਿਸ਼ਾ ਨਿਰਦੇਸਾ ਅਤੇ ਹਦਾਇਤਾ ਅਨੁਸਾਰ ਸ੍ਰੀ ਜਸਵਿੰਦਰ ਸਿੰਘ ਟਿਵਾਣਾ ਪੀ ਪੀ ਐਸ , ਉਪ ਕਪਤਾਨ ਪੁਲਿਸ ਸਰਕਲ ਘਨੌਰ ਦੀ ਰਹਿਨੁਮਾਈ ਹੇਠ ਐਸ ਆਈ ਗੁਰਮੀਤ ਸਿੰਘ ਮੁੱਖ ਅਫਸਰ ਥਾਣਾ ਸੰਭੂ ਨੇ ਦੋਰਾਨੇ ਗਸਤ ਸਾਹਿਲ ਕਪੂਰ ਪੁੱਤਰ ਸੰਮੀ ਕਪੂਰ ਵਾਸੀ ਮਕਾਨ ਨੰ . ਬੀ .6 / 375 ਬੇਰੀਆਂ ਵਾਲਾ ਬਾਗ ਸਿਰਸਾ ਹਰਿਆਣਾ ਨੂੰ ਕਾਰ ਨੰਬਰੀ HR - 24AC - 4772 ਮਾਰਕਾ ਸਵਿਫਟ ਰੰਗ ਚਿੱਟਾ ਨੂੰ ਚੈੱਕ ਕਰਕੇ ਉਸਦੇ ਕਬਜਾ ਵਿੱਚੋਂ ਇੱਕ ਪਿਸਟਲ 32 ਬੋਰ ਸਮੇਤ ਜਿੰਦਾ ਕਾਰਤੂਸ , ਇੱਕ ਲੈਪਟੋਪ ਮਾਰਕਾ ਡੁੱਲ ਰੰਗ ਗੋਅ ਸਮੇਤ ਚਾਰਜਰ ਬ੍ਰਾਮਦ ਹੋਇਆ । ਅਤੇ ਕਾਰ ਦੇ ਰੋਅਰ ਲੀਵਰ ਕੋਲ ਪਈ ਇੱਕ ਡੱਬੀ ਪਲਾਸਟਿਕ ਨੂੰ ਖੋਲ ਕੇ ਚੈੱਕ ਕੀਤਾ ਗਿਆ ।
 
 
ਜਿਸ ਵਿਚ 11 ਸਿੰਮ BSNL , 16 ਸਿਮ , 3 ਸਿਮ Airtel , 4 ਸਿਮ Idea , 1 ਸਿਮ jio ਕੁੱਲ 35 ਸਿੰਮ ਬਰਾਮਦ ਹੋਏ । ਜਿਸ ਸਬੰਧੀ ਮੁੱਕਦਮਾ ਨੰਬਰ 83 ਅ / ਧ 420 ਆਈ.ਪੀ.ਸੀ. , 25/54/59
ਆਰਮਜ਼ ਐਕਟ , 13/3/67 ਗੈਂਬਲਿੰਗ ਐਕਟ ਥਾਣਾ ਸੰਭੁ ਦਰਜ ਰਜਿਸਟਰ ਕੀਤਾ ਗਿਆ ਹੈ ਦੋਸੀ ਨੂੰ ਪੇਸ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ । ਦੋਸੀ ਤੋ ਪੁਛਗਿੱਛ ਜਾਰੀ ਹੈ ਦੋਰਾਨੇ ਪੁੱਛ ਗਿੱਛ ਦੋਸ਼ੀ ਮਨਿਆ ਕਿ ਮੈਂ ਜੂਆ ਸੱਟੇ ਅਤੇ ਮੈਚ ਫੀਲਿੰਗ ਦਾ ਕੰਮ ਕਰਦਾ ਹਾਂ ਅਤੇ ਦੋਸ਼ੀ ਤੋਂ ਪਤਾ ਕਰਨਾ ਹੈ ਕਿ ਇਹ ਪਿਸਟਲ ਇਹ ਕਿੱਥੇ ਲੈ ਕੇ ਆਇਆ ਤੇ ਇਸ ਨਾਲ ਕੀ ਵਾਰਦਾਤ ਕਰਨੀ ਸੀ । ਜੋ ਵੀ ਤੱਥ ਸਾਮਣੇ ਆਉਂਦੇ ਹਨ ਉਹਨਾ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ।
 

Have something to say? Post your comment

 

More in Malwa

ਮਾਨਸਾ ਵਿੱਚ ਕੀਟਨਾਸ਼ਕ ਦਵਾਈਆਂ ਦੀ ਦੁਕਾਨ 'ਤੇ ਹੋਈ ਗੋਲੀਬਾਰੀ ਵਿੱਚ ਸ਼ਾਮਲ ਦੋ ਵਿਅਕਤੀ ਕਾਬੂ; ਦੋ ਪਿਸਤੌਲ ਬਰਾਮਦ

ਬਠਿੰਡਾ ਦੇ ਸਕੂਲ ਦੀਆਂ ਕੰਧਾਂ 'ਤੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਵਾਲੇ ਐਸਐਫਜੇ ਦੇ ਤਿੰਨ ਕਾਰਕੁਨ ਕਾਬੂ

ਸ੍ਰੀ ਕਾਲੀ ਮਾਤਾ ਮੰਦਰ, ਪਟਿਆਲਾ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਲੋਂ 75 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਸ਼ੁਭ-ਅਰੰਭ

ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਪਿੰਡ ਬਾਲਦ ਖੁਰਦ ਤੇ ਬਾਲਦ ਕਲਾਂ ’ਚ ਖੇਡ ਮੈਦਾਨਾਂ ਦੇ ਨਿਰਮਾਣ ਦੇ ਕੰਮ ਕਰਵਾਏ ਸ਼ੁਰੂ

ਸਿਹਤ ਕਾਮਿਆਂ ਨੇ ਹੈਲਥ ਮੰਤਰੀ ਨਾਲ ਕੀਤੀ ਮੁਲਾਕਾਤ 

ਪੱਕੀਆ ਮੰਡੀਆਂ ਹੋਣ ਦੇ ਬਾਵਜੂਦ ਵੀ ਕਿਸਾਨ ਦੀ ਫਸਲ ਕੱਚੇ ਫੜਾ 'ਚ' ਰੁਲ ਰਹੀ

ਪੰਜਾਬ ਵਿੱਚ ਪਹਿਲੀ ਵਾਰ ਪੁਲਿਸ ਮੁਲਾਜ਼ਮਾਂ ਦੀ ਗਿਣਤੀ ਇੱਕ ਲੱਖ ਤੋਂ ਪਾਰ ਹੋਵੇਗੀ : ਮੁੱਖ ਮੰਤਰੀ

ਗਾਣਿਆਂ 'ਚ ਸਰਪੰਚਾਂ ਦੀ ਇੱਜ਼ਤ ਨਾਲ ਖਿਲਵਾੜ ਨਹੀਂ ਬਰਦਾਸ਼ਤ : ਲਖਮੀਰਵਾਲਾ 

ਘਰ ਦੀ ਕੁਰਕੀ ਕਰਨ ਨਹੀਂ ਆਇਆ ਕੋਈ ਬੈਂਕ ਅਧਿਕਾਰੀ 

ਮਨਿੰਦਰ ਲਖਮੀਰਵਾਲਾ ਨੇ ਗਾਇਕ ਗੁਲਾਬ ਸਿੱਧੂ ਦੇ ਗਾਣੇ ਦਾ ਕੀਤਾ ਵਿਰੋਧ