Friday, April 19, 2024
BREAKING NEWS
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਅੱਜ ਦਾ ਫ਼ੁਰਮਾਣਨਵ ਦੁਰਗਾ ਮੰਦਿਰ ਮਾੜੀ ਕੰਬੋ ਕੇ ਵਿਖੇ ਸਲਾਨਾ ਜਾਗਰਣ ਕਰਵਾਇਆ ਜ਼ਿਲ੍ਹਾ ਚੋਣ ਅਫ਼ਸਰ ਨੇ ਸਮੂਹ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗSRS Vidyapith ਦੇ ਚੇਅਰਮੈਨ Amit Singla ਨੂੰ Rotary Club ਦੇ ਡਿਸਟ੍ਰਿਕਟ ਗਵਰਨਰ ਬਣਨ 'ਤੇ ਕੀਤਾ ਸਨਮਾਨਿਤਗੁਰਦੁਆਰਾ ਗੁਰਸਰ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ ਮਾਣਕੀ ਵਿਖੇ ਦਸਵੀਂ ਦਾ ਦਿਹਾੜਾ ਮਨਾਇਆਜੈ ਜਵਾਨ ਕਲੋਨੀ ਵਾਸੀਆਂ ਦਾ ਵਫ਼ਦ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੂੰ ਮਿਲਿਆਲੋਕ ਸਭਾ ਚੋਣਾਂ ਦੌਰਾਨ ਪੰਜਾਬ ਦੇ ਲੋਕ ਬਣਾਉਣਗੇ ਐਨ.ਕੇ ਸ਼ਰਮਾ ਦੀ ਜਿੱਤ ਨੂੰ ਯਕੀਨੀ : ਅਬਲੋਵਾਲਰਿਸ਼ਵਤ ਲੈਂਦਾ ਸਹਾਇਕ ਸਬ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਕਾਂਗਰਸ ਤੇ ਭਾਜਪਾ ਉਮੀਦਵਾਰਾਂ ਦੀ ਨਹੀਂ ਕੋਈ ਕਿਰਦਾਰ : ਐਨ.ਕੇ. ਸ਼ਰਮਾਜਖੇਪਲ ਰੋਡ ਦੀ ਖ਼ਸਤਾ ਹਾਲਤ ਤੋਂ ਖ਼ਫ਼ਾ ਲੋਕਾਂ ਨੇ ਕੀਤੀ ਨਾਅਰੇਬਾਜ਼ੀ

Doaba

ਡੇਢ ਸਾਲ ਦੀ ਬੱਚੀ ਇੰਡੀਆ ਬੁੱਕ ਆਫ਼ ਰਿਕਾਰਡਜ਼ ‘ਚ ਦਰਜ

June 27, 2021 12:49 PM
SehajTimes

ਮੁਕੇਰੀਆਂ : ਹੁਸ਼ਿਆਰਪੁਰ ਬਾਲਕ ਮੁਕੇਰੀਆਂ ਦੀ ਛੋਟੀ ਬੱਚੀ ਆਰੋਹੀ  ਨਿੱਕੀ ਉਮਰੇ ਵੱਡੀਆਂ ਪੁਲਾਂਘਾਂ ਪੁੱਟਣ ਲੱਗ ਪਈ ਹੈ। ਆਰੋਹੀ ਮਹਾਜਨ ਨੂੰ ‘ਇੰਡੀਆ ਬੁੱਕ ਆਫ਼ ਰਿਕਾਰਡਜ਼’ ਸੰਸਥਾ ਵੱਲੋਂ ਇਕ ਸਾਲ 7 ਮਹੀਨੇ ਦੀ ਉਮਰ ’ਚ ਸਬਜ਼ੀਆਂ, ਫ਼ਲਾਂ, ਸਰੀਰ ਦੇ ਅੰਗਾਂ, ਮਿਊਜ਼ਿਕ ਇੰਸਟਰੂਮੈਂਟਸ, ਪਸ਼ੂਆਂ ਦੇ ਨਾਂ ਬਹੁਤ ਸੁਚੱਜੇ ਢੰਗ ਨਾਲ ਦੱਸਣ ਤੋਂ ਇਲਾਵਾ ਡਾਂਸ ਦੀ ਵਧੀਆ ਪੇਸ਼ਕਾਰੀ, 4 ਜਾਨਵਰਾਂ ਦੀਆਂ ਆਵਾਜ਼ਾਂ ਕੱਢਣ ਦੇ ਨਾਲ-ਨਾਲ ਅੰਗਰੇਜ਼ੀ ਦੇ ਅੱਖਰਾਂ ਨੂੰ ਸਹਿਜੇ ਹੀ ਬੋਲਣ ’ਤੇ ਪ੍ਰਸ਼ੰਸਾ ਪੱਤਰ, ਮੈਡਲ, ਬੈਜ, ਪੈਨ ਤੇ ਪ੍ਰਸ਼ੰਸਾ ਪੱਤਰ ਵਾਲਾ ਕਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਇਥੇ ਦਸ ਦਈਏ ਕਿ ਕਸਬਾ ਭੰਗਾਲਾ ਦੀ ਇਕ ਸਾਲ 9 ਮਹੀਨਿਆਂ ਦੀ ਬੱਚੀ ਆਰੋਹੀ ਮਹਾਜਨ ਨੇ ਆਪਣੀ ਵਿਲੱਖਣ ਪ੍ਰਾਪਤੀ ਸਦਕਾ ਨਾ ਸਿਰਫ ਜ਼ਿਲ੍ਹਾ ਹੁਸ਼ਿਆਰਪੁਰ ਸਗੋਂ ਪੰਜਾਬ ਦਾ ਮਾਣ ਵਧਾਉਂਦਿਆਂ ਆਪਣਾ ਨਾਂ ਇੰਡੀਆ ਬੁੱਕ ਆਫ਼ ਰਿਕਾਰਡਜ਼ ਵਿਚ ਦਰਜ ਕਰਵਾ ਲਿਆ ਹੈ। ਆਰੋਹੀ ਦੀ ਇਸ ਪ੍ਰਾਪਤੀ ’ਤੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਪਰਿਵਾਰ ਨੂੰ ਮੁਬਾਰਕਵਾਦ ਦਿੰਦਿਆਂ ਕਿਹਾ ਕਿ ਛੋਟੀ ਜਿਹੀ ਉਮਰ ਵਿਚ ‘ਇੰਡੀਆ ਬੁੱਕ ਆਫ਼ ਰਿਕਾਰਡਜ਼’ ‘ਚ ਨਾਂ ਦਰਜ ਕਰਵਾਉਣਾ ਵੱਡੀ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਸੰਸਥਾ ਦੇ ਸਲੋਗਨ ‘ਵਿਲੱਖਣ ਪ੍ਰਾਪਤੀ ਵਿਲੱਖਣ ਲੋਕ’ ਤਹਿਤ ਆਰੋਹੀ ਨੇ ਛੋਟੀ ਜਿਹੀ ਉਮਰ ਵਿਚ ਨਿਵੇਕਲੀ ਪੇਸ਼ਕਾਰੀ ਨਾਲ ਨਾਮਣਾ ਖੱਟਦਿਆਂ ਆਪਣੇ ਮਾਪਿਆਂ, ਜ਼ਿਲ੍ਹੇ ਅਤੇ ਸੂਬੇ ਦਾ ਮਾਣ ਵਧਾਇਆ ਹੈ। ਅਪਨੀਤ ਰਿਆਤ ਨੇ ਆਰੋਹੀ ਨੂੰ ਨਾਲ ਲੈ ਕੇ ਉਨ੍ਹਾਂ ਦੇ ਦਫ਼ਤਰ ਪਹੁੰਚੇ ਪਿਤਾ ਵਿਵੇਕ ਮਹਾਜਨ, ਮਾਤਾ ਮਿਨਾਕਸ਼ੀ ਮਹਾਜਨ ਅਤੇ ਦਾਦੀ ਰਾਧਾ ਗੁਪਤਾ ਨੂੰ ਆਰੋਹੀ ਦੀ ਪ੍ਰਾਪਤੀ ਲਈ ਵਧਾਈਆਂ ਦਿੰਦਿਆਂ ਕਾਮਨਾ ਕੀਤੀ ਕਿ ਉਹ ਭਵਿੱਖ ’ਚ ਵੀ ਕਾਮਯਾਬੀ ਦੀਆਂ ਸਿਖਰਾਂ ਛੋਹੇ।

Have something to say? Post your comment