Sunday, November 02, 2025

National

ਦੋ ਜੋੜਿਆਂ ਨੂੰ ਪ੍ਰੇਮ ਵਿਆਹ ਕਰਵਾਉਣਾ ਪਿਆ ਮਹਿੰਗਾ

June 26, 2021 12:54 PM
SehajTimes

ਦਿੱਲੀ ਅਤੇ ਕਰਨਾਟਕਾ ਵਿਚ ਵਾਪਰੀਆਂ ਦਰਦਨਾਕ ਵਾਰਦਾਤਾਂ

 

ਨਵੀਂ ਦਿੱਲੀ : ਦਿੱਲੀ ਦੇ ਦਵਾਰਕਾ ਸਥਿਤ ਅਮਰਾਹੀ ਪਿੰਡ ’ਚ ਕੁਝ ਲੋਕਾਂ ਨੇ ਇਕ ਪ੍ਰੇਮੀ ਜੋੜੇ ’ਤੇ ਗੋਲੀਆਂ ਚਲਾ ਦਿਤੀਆਂ। ਜਿਸ ਵਿਚ ਪਤੀ ਦੀ ਮੌਤ ਹੋ ਗਈ ਅਤੇ ਪਤਨੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ ਹੈ। ਜਿਸ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਦਵਾਰਕਾ ਜ਼ਿਲ੍ਹੇ ਦੇ ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਸ਼ੁਕਰਵਾਰ ਨੂੰ ਦਸਿਆ ਕਿ ਵੀਰਵਾਰ ਰਾਤ ਕਰੀਬ 9 ਵਜੇ ਦਵਾਰਕਾ ਦੇ ਸੈਕਟਰ 23 ਦੇ ਥਾਮੇ ਨੂੰ ਅਮਰਾਹੀ ਪਿੰਡ ’ਚ ਗੋਲੀ ਚੱਲਣ ਦੀ ਸੂਚਨਾ ਮਿਲੀ। ਮੌਕੇ ’ਤੇ ਜਾਂਚ ਅਧਿਕਾਰੀ ਪਹੁੰਚਣ ’ਤੇ ਪਤਾ ਲੱਗਾ ਕਿ 6-7 ਲੋਕਾਂ ਨੇ ਆ ਕੇ ਇਸ ਜੋੜੇ ਨੂੰ ਗੋਲੀਆਂ ਮਾਰੀਆਂ।
ਇਸ ਦੌਰਾਨ ਮੁੰਡੇ ਨੂੰ 4 ਗੋਲੀਆਂ ਲੱਗੀਆਂ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਕੁੜੀ ਨੂੰ 5 ਗੋਲੀਆਂ ਲੱਗੀਆਂ ਅਤੇ ਉਸ ਨੂੰ ਗੰਭੀਰ ਹਾਲਤ ਵਿਚ ਵੇਂਕੇਟੇਸ਼ਵਰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਮੁੰਡੇ ਦੀ ਪਛਾਣ ਵਿਨੇ ਦਹੀਆ (23) ਅਤੇ ਕੁੜੀ ਦੀ ਪਛਾਣ ਕਿਰਨ ਦਹੀਆ (19) ਦੇ ਰੂਪ ’ਚ ਹੋਈ ਹੈ। ਦੋਵੇਂ ਹਰਿਆਣਾ ਦੇ ਸੋਨੀਪਤ ਦੇ ਗੋਪਾਲਪੁਰ ਪਿੰਡ ਦੇ ਰਹਿਣ ਵਾਲੇ ਹਨ। ਉਨ੍ਹਾਂ ਦਸਿਆ ਕਿ ਸ਼ੁਰੂਆਤੀ ਜਾਂਚ ’ਚ ਪਤਾ ਲੱਗਾ ਹੈ ਕਿ ਦੋਹਾਂ ਨੇ ਇਕ ਸਾਲ ਪਹਿਲਾਂ ਘਰੋਂ ਭੱਜ ਕੇ ਵਿਆਹ ਕੀਤਾ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਸੇ ਤਰ੍ਹਾਂ ਵਿਜੇਪੁਰਾ, ਕਰਨਾਟਕ ਦੇ ਵਿਜੇਪੁਰਾ ਜ਼ਿਲ੍ਹੇ ’ਚ ਕਥਿਤ ਤੌਰ ’ਤੇ ਝੂਠੀ ਅਣਖ ਖਾਤਰ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਮੁਸਲਿਮ ਪ੍ਰਵਾਰ ਨੇ ਅਪਣੀ ਧੀ ਅਤੇ ਇਕ ਦਲਿਤ ਨੌਜਵਾਨ ਦੀ ਕੁੱਟ-ਕੁੱਟ ਕੇ ਇਸ ਲਈ ਹਤਿਆ ਕਰ ਦਿਤੀ, ਕਿਉਂਕਿ ਉਨ੍ਹਾਂ ਵਿਚਾਲੇ ਪ੍ਰੇਮ ਸਬੰਧ ਸਨ। ਵਿਜੇਪੁਰਾ ਦੇ ਪੁਲਿਸ ਸੁਪਰਡੈਂਟ ਅਨੁਪਮ ਅਗਰਵਾਲ ਨੇ ਦਸਿਆ ਕਿ ਕੁੜੀ ਦੇ ਪਿਤਾ ਅਤੇ ਉਸ ਦੇ ਭਰਾ ਸਮੇਤ ਚਾਰ ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ ਅਤੇ ਇਕ ਵਿਅਕਤੀ ਫਰਾਰ ਹੈ। ਜਾਣਕਾਰੀ ਅਨੁਸਾਰ ਇਹ ਘਟਨਾ ਮੰਗਲਵਾਰ ਨੂੰ ਵਿਜੇਪੁਰਾ ਦੇ ਦੇਵਰਾ ਹਿਪਾਰਾਗੀ ਤਾਲੁਕ ਦੇ ਸਾਲਾਦਾਹੱਲੀ ਪਿੰਡ ਵਿਚ ਹੋਈ, ਜਿਸ ਵਿਚ 19 ਸਾਲਾ ਬਸਵਰਾਜੂ ਅਤੇ 16 ਸਾਲਾ ਦਾਵਾਲਾਬੀ ’ਤੇ ਹਮਲਾ ਹੋਇਆ। ਮੁਸਲਿਮ ਪ੍ਰਵਾਰ ਨੇ ਪਹਿਲਾਂ ਹੀ ਮੁੰਡੇ ਨੂੰ ਕੁੜੀ ਤੋਂ ਦੂਰ ਰਹਿਣ ਦੀ ਚਿਤਾਵਨੀ ਦਿਤੀ ਸੀ ਪਰ ਉਸ ਨੇ ਇਸ ’ਤੇ ਕੋਈ ਧਿਆਨ ਨਹੀਂ ਦਿਤਾ। ਪੁਲਿਸ ਨੇ ਦਸਿਆ ਕਿ ਮੰਗਲਵਾਰ ਦੁਪਹਿਰ ਮੁੰਡਾ-ਕੁੜੀ ਇਕ ਖੇਤ ’ਚ ਸਨ, ਉਦੋਂ ਕੁੜੀ ਦਾ ਪਿਤਾ ਅਤੇ ਭਰਾ ਤਿੰਨ ਹੋਰ ਲੋਕਾਂ ਉਥੇ ਪਹੁੰਚ ਗਏ ਅਤੇ ਦੋਹਾਂ ਉਤੇ ਹਮਲਾ ਕਰ ਦਿਤਾ। ਉਨ੍ਹਾਂ ਦੇ ਕਤਲ ਤੋਂ ਬਾਅਦ ਦੋਸ਼ੀ ਉਥੋਂ ਫਰਾਰ ਹੋ ਗਏ।

Have something to say? Post your comment

 

More in National

ਅਮਨ ਅਰੋੜਾ ਅਤੇ ਤਰੁਨਪ੍ਰੀਤ ਸੌਂਦ ਨੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਲਈ ਗੁਜਰਾਤ ਦੇ ਮੁੱਖ ਮੰਤਰੀ ਨੂੰ ਦਿੱਤਾ ਸੱਦਾ

ਹਰਜੋਤ ਸਿੰਘ ਬੈਂਸ ਅਤੇ ਦੀਪਕ ਬਾਲੀ ਵੱਲੋਂ ਜਥੇਦਾਰ ਗਿਆਨੀ ਕੁਲਵੰਤ ਸਿੰਘ ਨੂੰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮਾਂ ਲਈ ਸੱਦਾ

ਪੰਜਾਬ ਕੈਬਨਿਟ ਮੰਤਰੀਆਂ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਸਮਾਗਮਾਂ ਲਈ ਅਸਾਮ ਦੇ ਮੁੱਖ ਮੰਤਰੀ ਨੂੰ ਸੱਦਾ

ਹਰਭਜਨ ਸਿੰਘ ਈ.ਟੀ.ਓ. ਅਤੇ ਬਰਿੰਦਰ ਕੁਮਾਰ ਗੋਇਲ ਨੇ ਦੇਖੀ ਤਾਮਿਲ ਨਾਡੂ ਵਿਧਾਨ ਸਭਾ ਦੀ ਕਾਰਵਾਈ

ਮੁੱਖ ਮੰਤਰੀ ਅਤੇ ਸਾਰੇ ਕੈਬਨਿਟ ਮੰਤਰੀ 25 ਅਕਤੂਬਰ ਨੂੰ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਹੋਣਗੇ ਨਤਮਸਤਕ

ਫਾਸਟ ਟ੍ਰੇਨ ਵੰਦੇ ਭਾਰਤ ਦੀ ਬਰਨਾਲਾ ਵਿਖੇ ਠਹਿਰ ਹੋਵੇਗੀ: ਮੀਤ ਹੇਅਰ

ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੀਆਂ ਤਿਆਰੀਆਂ ਲਈ ਮੀਟਿੰਗ ਆਯੋਜਿਤ : ਹਰਮੀਤ ਸਿੰਘ ਕਾਲਕਾ"

ਬਰਨਾਲਾ ਦਾ ਕਚਹਿਰੀ ਚੌਕ ਪੁਲ 15 ਦਿਨਾਂ ਲਈ ਵੱਡੇ ਵਾਹਨਾਂ ਦੀ ਆਵਾਜਾਈ ਲਈ ਕੀਤਾ ਬੰਦ

ਖਤਰੇ ਦੇ ਨਿਸ਼ਾਨ ਤੋਂ 16 ਫੁੱਟ ਉਤੇ ਪਹੁੰਚਿਆ ਪੌਂਗ ਡੈਮ ‘ਚ ਪਾਣੀ ਦਾ ਲੈਵਲ

ਮਹਾਰਾਸ਼ਟਰ ਸਰਕਾਰ ਦੀ ਸਿੱਖਾਂ ਪ੍ਰਤੀ ਦੋ ਹੋਰ ਅਹਿਮ ਪ੍ਰਾਪਤੀਆਂ