ਸਾਹਿਬਜ਼ਾਦਾ ਅਜੀਤ ਸਿੰਘ ਨਗਰ : “ਤੁਸੀਂ ਸਿਰਫ਼ ਨੌਕਰੀ ਦੀ ਭਾਲ ਕਰਨ ਵਾਲੇ ਨੌਜਵਾਨ ਨਾ ਬਣੋ, ਸਗੋਂ ਅਜਿਹੇ ਨੌਜਵਾਨ ਬਣੋ ਜੋ ਦੂਜਿਆਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰੇ। ਨੌਜਵਾਨਾਂ ਨੂੰ ਆਤਮ-ਨਿਰਭਰ ਅਤੇ ਸਮਰੱਥ ਬਣਾਉਣ ਲਈ ਦੇਸ਼ ਵਿੱਚ ਸਟਾਰਟਅੱਪ ਇੰਡੀਆ, ਸਟੈਂਡ ਅੱਪ ਇੰਡੀਆ, ਸਕਿੱਲ ਇੰਡੀਆ, ਡਿਜੀਟਲ ਇੰਡੀਆ, ਪੀਐਮ ਈ-ਵਿੱਦਿਆ, ਸਵੈਮ, ਨੈਸ਼ਨਲ ਡਿਜੀਟਲ ਲਾਈਬ੍ਰੇਰੀ, ਅਟਲ ਇਨੋਵੇਸ਼ਨ ਮਿਸ਼ਨ ਅਤੇ ਪੀਐਮ ਵਿੱਦਿਆ ਲਕਸ਼ਮੀ ਵਰਗੀਆਂ ਅਨੇਕਾਂ ਸਰਕਾਰੀ ਸਕੀਮਾਂ ਲਾਗੂ ਕੀਤੀਆਂ ਜਾ ਰਹੀਆਂ ਹਨ, ਤਾਂ ਜੋ ਸਾਡੀ ਨੌਜਵਾਨ ਪੀੜ੍ਹੀ ਖ਼ੁਦ ਦੇ ਪੈਰਾਂ 'ਤੇ ਖੜੀ ਹੋ ਸਕੇ।“ ਇਨ੍ਹਾਂ ਪ੍ਰੇਰਣਾਦਾਇਕ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਚੰਡੀਗੜ੍ਹ ਯੂਨੀਵਰਸਿਟੀ ਦੇ 'ਸੀਯੂ ਸਕਾਲਰਜ਼ ਸਮਿਟ 2026' ਦੇ ਤੀਜੇ ਐਡੀਸ਼ਨ ਦਾ ਉਦਘਾਟਨ ਦੌਰਾਨ ਕੀਤਾ। ਇਸ ਸਮਿਟ ਵਿੱਚ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਦਿੱਲੀ, ਬਿਹਾਰ, ਰਾਜਸਥਾਨ, ਜੰਮੂ ਕਸ਼ਮੀਰ, ਉੱਤਰਾਖੰਡ, ਮੱਧ ਪ੍ਰਦੇਸ਼, ਝਾਰਖੰਡ, ਛੱਤੀਸਗੜ੍ਹ, ਨੌਰਥ ਈਸਟ ਯਾਨਿ ਉੱਤਰ ਪੂਰਬੀ ਸੂਬੇ, ਮਹਾਂਰਾਸ਼ਟਰ, ਓਡੀਸ਼ਾ, ਕੇਰਲਾ, ਆਂਧਰਾ ਪ੍ਰਦੇਸ਼ ਸਮੇਤ ਦੇਸ਼ ਦੇ 22 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਚੁਣੇ ਗਏ ਵੱਖ-ਵੱਖ ਸਟ੍ਰੀਮਜ਼ ਦੇ ਲਗਭਗ 3,000 ਵਿਦਿਆਰਥੀ ਸ਼ਾਮਲ ਹੋਏ। ਤੀਜੇ ਸੀਯੂ ਸਕਾਲਰਸ਼ਿਪ ਸਮਿਟ 2026 ਦੌਰਾਨ ਮਾਹੌਲ ਕਾਫ਼ੀ ਰੌਣਕ ਭਰਿਆ ਰਿਹਾ, ਜਿੱਥੇ ਪ੍ਰੇਰਣਾਦਾਇਕ ਬੁਲਾਰਿਆਂ, ਉਦਯੋਗ ਮਾਹਰਾਂ ਅਤੇ ਸੈਲੀਬ੍ਰਿਟੀਜ਼ ਨਾਲ ਬੇਹੱਦ ਦਿਲਚਸਪ ਅਤੇ ਸਿੱਖਿਆਦਾਇਕ ਇੰਟਰਐਕਟਿਵ ਸੈਸ਼ਲ ਕਰਵਾਏ ਗਏ। ਪਿਛਲੇ 13 ਸਾਲਾਂ ਦੌਰਾਨ, ਚੰਡੀਗੜ੍ਹ ਯੂਨੀਵਰਸਿਟੀ ਨੇ ਵੱਖ-ਵੱਖ ਹੋਰ ਕੈਟਾਗਰੀਆਂ ਦੇ ਅਧੀਨ ਲਗਭਗ 2.5 ਲੱਖ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦਿੱਤੀ ਹੈ, ਜਿਨ੍ਹਾਂ ਵਿੱਚੋਂ 82,000 ਤੋਂ ਵੱਧ ਸਾਡੀਆਂ ਧੀਆਂ ਹਨ। ਇਸ ਲਈ, ਚੰਡੀਗੜ੍ਹ ਯੂਨੀਵਰਸਿਟੀ ਸੀਯੂ-ਸੀਈਟੀ-2026 ਸਕਾਲਰਸ਼ਿਪ ਦਾ ਮੁੱਖ ਉਦੇਸ਼ ਹੋਣਹਾਰ ਅਤੇ ਆਰਥਿਕ ਤੌਰ 'ਤੇ ਪੱਛੜੇ ਵਿਦਿਆਰਥੀਆਂ ਨੂੰ ਬਿਨਾਂ ਕਿਸੇ ਵਿੱਤੀ ਤੰਗੀ ਦੇ ਵਿਸ਼ਵ ਪੱਧਰੀ ਸਿੱਖਿਆ ਹਾਸਲ ਕਰਨ ਦਾ ਮੌਕਾ ਪ੍ਰਦਾਨ ਕਰਨਾ ਹੈ।" ਇਸ ਸਮਿਟ ਦਾ ਇੱਕ ਸਭ ਤੋਂ ਖਾਸ ਅਤੇ ਮੁੱਖ ਆਕਰਸ਼ਣ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਸ਼ਾਲ ਕੈਂਪਸ ਦਾ ਗਾਈਡ ਟੂਰ (ਸਰਵੇਖਣ) ਰਿਹਾ।