Wednesday, September 17, 2025

National

ਜਾਣੋ ਭਾਰਤ ਵਿਚ ਕੋਰੋਨਾ ਦਾ ਹਾਲ

June 26, 2021 07:47 AM
SehajTimes

ਬੀਤੇ ਦਿਨ ਦੇਸ਼ ਵਿਚ ਕੋਰੋਨਾ ਦੇ 48,698 ਮਾਮਲੇ ਮਿਲੇ


ਨਵੀਂ ਦਿੱਲੀ :  ਕੋਰੋਨਾ ਵਾਇਰਸ ਜਿਸ ਦਾ ਅਸਲ ਨਾਮ ਕੋਵਿਡ-19 ਹੈ, ਪੂਰੀ ਦੁਨੀਆਂ ਵਿਚ ਫੈਲ ਚੁੱਕਾ ਹੈ ਅਤੇ ਇਸ ਕਾਰਨ ਲੱਖਾਂ ਮੌਤਾਂ ਵੀ ਹੋ ਗਈਆਂ ਹਨ। ਹੁਣ ਇਸ ਦੀ ਰਫ਼ਤਾਰ ਕਾਫੀ ਘਟ ਗਈ ਹੈ ਪਰ ਇਸ ਦੇ ਨਾਲ ਹੀ ਇਸ ਦੇ ਨਵੇਂ ਨਵੇਂ ਰੂਪ ਸਾਹਮਣੇ ਆ ਰਹੇ ਹਨ।ਰੋਜ਼ਾਨਾ ਦੀ ਤਰ੍ਹਾਂ ਬੀਤੇ ਕਲ ਵੀ ਕੋਰੋਨਾ ਦੇ ਕੇਸ ਘਟੇ ਹਨ ਅਤੇ ਇਹ ਸਿਲਸਿਲਾ ਕਾਫੀ ਦਿਨਾਂ ਤੋਂ ਜਾਰੀ ਹੈ। ਹੁਣ ਭਾਰਤ ਵਿਚ ਇਕ ਦਿਨ ਵਿਚ Corona ਦੇ 48,698 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ 1183 ਹੋਰ ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਹਫ਼ਤਾਵਾਰੀ ਪਾਜ਼ੇਟਿਵ ਦਰ ਘੱਟ ਕੇ ਤਿੰਨ ਫ਼ੀਸਦ ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵਲੋਂ ਸ਼ੁਕਰਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਦੇਸ਼ ਵਿਚ 1329 ਹੋਰ ਲੋਕਾਂ ਦੀ ਮੌਤ ਨਾਲ ਮ੍ਰਿਤਕਾਂ ਦੀ ਗਿਣਤੀ 3,93,310 ਹੋ ਗਈ। ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘੱਟ ਕੇ 6,12,868 ਹੋ ਗਈ ਹੈ, ਜੋ ਕੁੱਲ ਮਾਮਲਿਆਂ ਦਾ 2.03 ਫ਼ੀਸਦ ਹੈ। ਪਿਛਲੇ 24 ਘੰਟਿਆਂ ਵਿਚ ਇਲਾਜ ਅਧੀਨ ਮਾਮਲਿਆਂ ਵਿਚ ਕੁੱਲ 14,189 ਦੀ ਕਮੀ ਆਈ ਹੈ। ਮੰਤਰਾਲੇ ਅਨੁਸਾਰ ਕੋਵਿਡ ਨਾਲ ਮੌਤ ਦਰ 1.31 ਫ਼ੀਸਦ ਹੈ। ਮਰੀਜ਼ਾਂ ਦੇ ਠੀਕ ਹੋਣ ਦੀ ਦਰ ਵੱਧ ਕੇ 96.66 ਫ਼ੀ ਸਦੀ ਹੋ ਗਈ ਹੈ। ਇਥੇ ਦਸ ਦਈਏ ਕਿ ਕੋਰੋਨਾ ਦੀ ਘਟ ਰਹੀ ਰਫ਼ਤਾਰ ਚੰਗੀ ਗਲ ਹੈ ਪਰ ਨਾਲ ਹੀ ਇਸ ਦਾ ਦੂਜਾ ਰੂਪ ਜਿਸ ਨੂੰ ਡੈਲਟਾ ਕਿਹਾ ਜਾਂਦਾ ਹੈ ਵੱਧ ਰਿਹਾ ਹੈ।

Have something to say? Post your comment

 

More in National

ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੀਆਂ ਤਿਆਰੀਆਂ ਲਈ ਮੀਟਿੰਗ ਆਯੋਜਿਤ : ਹਰਮੀਤ ਸਿੰਘ ਕਾਲਕਾ"

ਬਰਨਾਲਾ ਦਾ ਕਚਹਿਰੀ ਚੌਕ ਪੁਲ 15 ਦਿਨਾਂ ਲਈ ਵੱਡੇ ਵਾਹਨਾਂ ਦੀ ਆਵਾਜਾਈ ਲਈ ਕੀਤਾ ਬੰਦ

ਖਤਰੇ ਦੇ ਨਿਸ਼ਾਨ ਤੋਂ 16 ਫੁੱਟ ਉਤੇ ਪਹੁੰਚਿਆ ਪੌਂਗ ਡੈਮ ‘ਚ ਪਾਣੀ ਦਾ ਲੈਵਲ

ਮਹਾਰਾਸ਼ਟਰ ਸਰਕਾਰ ਦੀ ਸਿੱਖਾਂ ਪ੍ਰਤੀ ਦੋ ਹੋਰ ਅਹਿਮ ਪ੍ਰਾਪਤੀਆਂ

ਤਾਮਿਲਨਾਡੂ ਦੀ ‘ਮੁੱਖ ਮੰਤਰੀ ਬਰੇਕਫਾਸਟ ਸਕੀਮ’ ਨੂੰ ਪੰਜਾਬ ਵਿੱਚ ਲਾਗੂ ਕਰਨ ਦੀ ਸੰਭਾਵਨਾ ਲੱਭਾਂਗੇ : ਮੁੱਖ ਮੰਤਰੀ ਭਗਵੰਤ ਮਾਨ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪਤੰਜਲੀ ਯੋਗਪੀਠ‌ ਅਤੇ ਪਤੰਜਲੀ ਅਯੁਰਵੇਦ ਨਾਲ ਮਿਲ ਕੇ ਸਮੁੱਚੀ ਮਾਨਵਤਾ ਦੀ ਭਲਾਈ ਲਈ ਕੰਮ ਕਰੇਗੀ : ਹਰਮੀਤ ਸਿੰਘ ਕਾਲਕਾ

ਸਿਹਤ, ਸਿੱਖਿਆ, ਬਿਜਲੀ ਅਤੇ ਹੋਰ ਪ੍ਰਮੁੱਖ ਖੇਤਰਾਂ ਵਿੱਚ ਪੰਜਾਬ ਸਰਕਾਰ ਨੇ ਇਤਿਹਾਸਕ ਪਹਿਲਕਦਮੀਆਂ ਕੀਤੀਆਂ : ਮੁੱਖ ਮੰਤਰੀ

ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ : ਗੁਰਬਾਣੀ ਨਾਲ ਜੁੜਨ ਲਈ ਸਰਦਾਰ ਹਰਮੀਤ ਸਿੰਘ ਕਾਲਕਾ ਦੀ ਅਪੀਲ

ਮੁੰਬਈ ਪੁਲੀਸ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਏ ਆਈ ਦੁਆਰਾ ਅਪਮਾਨ ’ਤੇ ਐਫ ਆਈ ਆਰ ਦਰਜ, ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦਾ ਭਰੋਸਾ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 13 ਸ੍ਰੀ ਅਖੰਡ ਪਾਠ ਸਾਹਿਬਾਂ ਦੀ ਆਰੰਭਤਾ : ਹਰਮੀਤ ਸਿੰਘ ਕਾਲਕਾ*