Friday, May 17, 2024

National

ਕੋਰੋਨਾ ਦੀ ਰਫ਼ਤਾਰ ਘਟੀ ਪਰ ਡੈਲਟਾ ਇਸ ਤਰ੍ਹਾਂ ਹੌਲੀ ਹੌਲੀ ਚੜ੍ਹਾਈ ਕਰ ਰਿਹੈ

June 25, 2021 02:22 PM
SehajTimes

ਚੰਡੀਗੜ੍ਹ : ਹੁਣ ਕੋਰੋਨਾ ਦੀ ਮਾਰ ਜਿਥੇ ਘਟ ਰਹੀ ਹੈ ਉਥੇ ਹੀ ਹੌਲੀ ਹੌਲੀ ਕੋਰੋਨਾ ਦਾ ਹੀ ਨਵਾਂ ਰੂਪ ਜਿਸ ਨੂੰ ਡੈਲਟਾ ਨਾਮ ਦਿਤਾ ਗਿਆ ਹੈ ਫ਼ੈਲ ਰਿਹਾ ਹੈ। ਕੋਰੋਨਾ ਦੀ ਦੂਜੀ ਲਹਿਰ ਅਜੇ ਪੂਰੀ ਤਰ੍ਹਾਂ ਖਤਮ ਨਹੀਂ ਹੋਈ ਹੈ ਕਿ ਤੀਸਰੀ ਲਹਿਰ ਦਾ ਵੀ ਖਦਸ਼ਾ ਜਤਾਇਆ ਜਾ ਰਿਹਾ ਹੈ ਅਤੇ ਅਜਿਹਾ ਵੀ ਮੰਨਿਆ ਜਾ ਰਿਹਾ ਹੈ ਕਿ ਤੀਸਰੀ ਲਹਿਰ ਦਾ ਮੁੱਖ ਕਾਰਨ ਕੋਰੋਨਾ ਦਾ ਡੈਲਟਾ ਪਲੱਸ ਵੈਰੀਐਂਟ ਹੋ ਸਕਦਾ ਹੈ। ਹੁਣ ਤੱਕ ਕੋਰੋਨਾ ਦੇ ਡੈਲਟਾ ਵੈਰੀਐਂਟ ਨੂੰ ਸਭ ਤੋਂ ਖਤਰਨਾਕ ਮੰਨਿਆ ਜਾ ਰਿਹਾ ਹੈ। ਕੋਰੋਨਾ ਦੇ ਡੈਲਟਾ ਪਲੱਸ ਵੈਰੀਐਂਟ ਨੇ ਵੀ ਲੋਕਾਂ ਦੇ ਮੰਨਾਂ 'ਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਡੈਲਟਾ ਪਲੱਸ ਵੈਰੀਐਂਟ ਦੇ ਮੱਧ ਪ੍ਰਦੇਸ਼, ਮਹਾਰਾਸ਼ਟਰ, ਤਾਮਿਲਨਾਡੂ ਅਤੇ ਜੰਮੂ-ਕਸ਼ਮੀਰ ਦੇਸ਼ ਦੇ ਕਈ ਹਿੱਸਿਆਂ 'ਚ ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਹਿੱਸਿਆਂ ਤੋਂ ਬਾਅਦ ਹੁਣ ਕੋਰੋਨਾ ਦੇ ਡੈਲਟਾ ਪਲੱਸ ਵੈਰੀਐਂਟ ਨੇ ਪੰਜਾਬ 'ਚ ਵੀ ਦਸਤਕ ਦੇ ਦਿੱਤੀ ਹੈ।
ਦੱਸ ਦਈਏ ਕਿ ਪੰਜਾਬ 'ਚ ਵੀ ਕੋਰੋਨਾ ਦੇ ਡੈਲਟਾ ਪਲੱਸ ਵੈਰੀਐਂਟ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਕਈ ਹੋਰ ਸੈਂਪਲ ਵੀ ਜੀਨੋਮ ਸੀਕਵੈਂਸਿੰਗ ਲਈ ਭੇਜੇ ਗਏ ਹਨ। ਮੱਧ ਪ੍ਰਦੇਸ਼ 'ਚ ਹੁਣ ਤੱਕ ਕੋਰੋਨਾ ਦੇ ਸੱਤ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਉਜੈਨ 'ਚ ਇਕ ਮਹਿਲਾ ਦੀ ਇਸ ਵੈਰੀਐਂਟ ਕਾਰਨ ਮੌਤ ਵੀ ਹੋ ਚੁੱਕੀ ਹੈ। ਮੱਧ ਪ੍ਰਦੇਸ਼ ਦੇ ਮੈਡੀਕਲ ਏਜੂਕੇਸ਼ਨ ਮੰਤਰੀ ਵਿਸ਼ਵਾ ਸਾਰੰਗ ਮੁਤਾਬਕ ਸੂਬੇ 'ਚ ਇਸ ਵੈਰੀਐਂਟ ਕਾਰਨ ਇਕ ਮੌਤ ਦਰਜ ਕੀਤੀ ਗਈ ਹੈ ਅਤੇ ਜਿੰਨੇ ਹੋਰ ਕੇਸ ਆਏ ਹਨ ਉਨ੍ਹਾਂ 'ਤੇ ਸਰਕਾਰ ਦੀ ਨਜ਼ਰ ਹੈ।
ਮਹਾਰਾਸ਼ਟਰ ਦੇ ਰਤਨਾਗਿਰੀ 'ਚ ਹੀ ਕੁੱਲ 9 ਮਾਮਲੇ ਦਰਜ ਕੀਤੇ ਗਏ ਹਨ ਹਾਲਾਂਕਿ ਇਹ ਸਾਰੇ ਮਾਮਲੇ ਬਿਨ੍ਹਾਂ ਲੱਛਣ ਵਾਲੇ ਹਨ। ਰਤਨਾਗਿਰੀ ਦੇ ਜ਼ਿਲ੍ਹਾ ਕਲੈਕਟਰ ਲੱਛਮੀ ਨਾਰਾਇਣ ਮਿਸ਼ਰਾ ਮੁਤਾਬਕ ਜ਼ਿਲੇ ਦੇ ਸੰਗਮੇਸ਼ਵਰ ਤਹਿਸੀਲ 'ਚ ਕੋਰੋਨਾ ਦੇ ਡੈਲਟਾ ਵੈਰੀਐਂਟ ਦੇ ਮਾਮਲੇ ਸਾਹਮਣੇ ਆਏ। ਇਸ ਨੂੰ ਦੇਖਦੇ ਹੋਏ ਚਾਰ ਪਿੰਡਾਂ ਨੂੰ ਕੰਟੇਨਮੈਂਟ ਜ਼ੋਨ ਐਲਾਨ ਕਰ ਦਿੱਤਾ ਗਿਆ ਹੈ। ਹਾਲਾਂਕਿ ਚਿੰਤਾ ਦੀ ਗੱਲ ਇਹ ਹੈ ਕਿ ਮੁੰਬਈ ਸਮੇਤ ਮਹਾਰਾਸ਼ਟਰ 'ਚ ਕੋਰੋਨਾ ਦੇ ਕੇਸਾਂ 'ਚ ਫਿਰ ਤੋਂ ਵਾਧਾ ਹੋਣ ਲੱਗਿਆ ਹੈ।
ਮਾਮਲੇ ਜ਼ਿਆਦਾ ਆਉਣ ਕਾਰਨ ਟਾਕਸ ਫੋਰਸ ਵੱਲੋਂ ਸਾਵਧਾਨ ਕੀਤਾ ਗਿਆ ਕਿ ਸੂਬੇ 'ਚ ਅਗਲੇ ਦੋ ਤੋਂ ਤਿੰਨ ਹਫਤਿਆਂ 'ਚ ਕੋਰੋਨਾ ਦੀ ਤੀਸਰੀ ਲਹਿਰ ਦਸਤਕ ਦੇ ਸਕਦੀ ਹੈ। ਮੱਧ ਪ੍ਰਦੇਸ਼ 'ਚ ਵੀ ਡੈਲਟਾ ਪਲੱਸ ਵੈਰੀਐਂਟ ਦੇ ਵਧਦੇ ਕਹਿਰ ਦਰਮਿਆਨ ਸੂਬਾ ਸਰਕਾਰ ਨੇ ਤੈਅ ਕੀਤਾ ਹੈ ਕਿ ਜਲਦ ਹੀ ਭੋਪਾਲ 'ਚ ਜੀਨੋਮ ਸੀਕਵੈਂਸਿੰਗ ਦੀ ਮਸ਼ੀਨ ਲਾਈ ਜਾਵੇਗੀ। ਮੱਧ ਪ੍ਰਦੇਸ਼ 'ਚ ਜੀਨੋਮ ਸਿਕਵੈਂਸਿੰਗ ਦੀ ਵਿਵਸਥਾ ਨਾ ਹੋਣ ਕਾਰਨ ਜਾਂਚ ਲਈ ਸੈਂਪਲ ਦਿੱਲੀ ਜਾਂ ਪੁਣੇ ਭੇਜੇ ਜਾ ਰਹੇ ਹਨ।

Have something to say? Post your comment