ਖਰੜ : ਬਹੁਜਨ ਸਮਾਜ ਪਾਰਟੀ ਜਿਲਾ ਮੋਹਾਲੀ ਵੱਲੋਂ ਪੰਜਾਬ ਸੰਭਾਲੋ ਮੁਹਿਮ ਤਹਿਤ ਸਮੀਖਿਆ ਮੀਟਿੰਗ ਜਿਲਾ ਪ੍ਰਧਾਨ ਹਰਕਾ ਦਾਸ ਧਾਲੀਵਾਲ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਜਨਰਲ ਸਕੱਤਰ ਪੰਜਾਬ ਹਰਭਜਨ ਸਿੰਘ ਬਜਹੇੜੀ ਨੇ ਸ਼ਿਰਕਤ ਕੀਤੀ। ਉਨ੍ਹਾ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਮਜਬੂਤ ਕਰਨ ਲਈ ਭਾਰੀ ਗਿਣਤੀ ਵਿੱਚ ਅਹੁਦੇਦਾਰ ਵਰਕਰਾਂ ਨੂੰ ਸੰਬੋਧਨ ਕੀਤਾ। ਉਨਾਂ ਇਹ ਵੀ ਦੱਸਿਆ ਤੇ ਬੁੱਧੀਜੀਵੀ ਵਰਗ ਦਾ ਸੂਬਾ ਪੱਧਰੀ ਸਮਾਗਮ 7 ਜੂਨ ਨੂੰ ਸਵੇਰੇ 11 ਵਜੇ ਦੇਸ਼ ਭਗਤ ਯਾਦਗਾਰੀ ਹਾਲ ਜਲੰਧਰ ਦੇ ਕੀਤਾ ਜਾਵੇਗਾ। ਇਸ ਮੀਟਿੰਗ ਦੌਰਾਨ ਬਸਪਾ ਪ੍ਰਧਾਨ ਪੰਜਾਬ ਅਵਤਾਰ ਸਿੰਘ ਕਰੀਮਪੁਰੀ ਦੇ ਨਿਰਦੇਸ਼ਾਂ ਅਨੁਸਾਰ ਇੰਜੀਨੀਅਰਿੰਗ ਹਰਨੇਕ ਸਿੰਘ ਸੇਵਾ ਮੁਕਤ ਉਪ ਮੰਡਲ ਅਫਸਰ ਤੇ ਸਾਬਕਾ ਜਿਲਾ ਪ੍ਰਧਾਨ ਸਭਾ ਹਲਕਾ ਖਰੜ ਸੁਖਦੇਵ ਸਿੰਘ ਚੱਪਰਚਿੜੀ ਨੂੰ ਵਿਧਾਨ ਸਭਾ ਹਲਕਾ ਮਹਾਲੀ ਦੇ ਇੰਚਾਰਜ ਦੀ ਜਿੰਮੇਵਾਰੀ ਸੌਂਪੀ ਗਈ। ਇਸੇ ਤਰ੍ਹਾਂ ਕੁਲਦੀਪ ਸਿੰਘ ਘੜੂੰਆਂ ਨੂੰ ਜਿਲਾ ਸਕੱਤਰ ਦੀ ਨਿਯੁਕਤੀ ਕੀਤੀ ਗਈ । ਮੀਟਿੰਗ ਵਿਚ ਬਸਪਾ ਦੇ ਵੱਖ ਵੱਖ ਆਗੂਆਂ ਸੁੱਚਾ ਸਿੰਘ ਸਨੇਟਾ ਸੀਨੀਅਰ ਮੀਤ ਪ੍ਰਧਾਨ, ਬੇਗ ਸਿੰਘ ਜੂਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਮੋਹਾਲੀ, ਜਿਲਾ ਜਨਰਲ ਸਕੱਤਰ ਜਸਵੀਰ ਸਿੰਘ ਰਡਿਆਲਾ ਖਜਾਨਚੀ, ਹਾਕਮ ਸਿੰਘ ਮਛਲੀ ਹਲਕਾ ਪ੍ਰਧਾਨ, ਜਸਪਾਲ ਸਿੰਘ ਸੈਦਪੁਰ ਹਲਕਾ ਪ੍ਰਧਾਨ ਮੋਹਾਲੀ, ਦੀਪਕ ਸੋਧੀ ,ਬਲਵੀਰ ਸਿੰਘ ਜਨਰਲ ਸਕੱਤਰ ਹਲਕਾ ਖਰੜ ਨੇ ਵੀ ਹਾਜਰੀ ਲਵਾਈ। ਇਨਾਂ ਤੋਂ ਇਲਾਵਾ ਕੁਲਵਿੰਦਰ ਸਿੰਘ ਸਿੱਧੂ ਨਵਾਂ ਗਾਓ, ਅਜਾਇਬ ਸਿੰਘ ਭਾਗੋਮਾਜਰਾ, ਹਰਜਿੰਦਰ ਸਿੰਘ ਝਿਊਜਹੇੜੀ, ਓਮ ਪ੍ਰਕਾਸ਼, ਕ੍ਰਿਸ਼ਨ ਕੁਮਾਰ, ਰਜਿੰਦਰ ਸਿੰਘ ਬੜੌਦੀ, ਸੁਰੇਸ਼ ਹਰਦੁਆਰੀ, ਰਿੰਕੂ ਮਨਜਿੰਦਰ ਸਿੰਘ, ਅਵਤਾਰ ਸਿੰਘ, ਗੁਰਨਾਮ ਸਿੰਘ, ਦਲੀਪ ਸਿੰਘ ਆਦਿ ਸ਼ਾਮਿਲ ਸਨ।
ਫੋਟੋ ਕੈਪਸ਼ਨ: ਕੇਐਚਆਰ 28 ਬੀ