Tuesday, November 04, 2025

Malwa

ਪੰਜੋਲੀ ਕਲਾਂ ਵਿਖੇ ਮਨਾਇਆ ਗਿਆ ਪੰਜਾਬ ਐਂਡ ਸਿੰਧ ਬੈਂਕ ਦਾ 114ਵਾਂ ਸਥਾਪਨਾ ਦਿਵਸ

June 24, 2021 07:57 PM
SehajTimes
ਫ਼ਤਹਿਗਡ਼੍ਹ ਸਾਹਿਬ : ਅੱਜ ਪੰਜਾਬ ਐਂਡ ਸਿੰਧ ਬੈਂਕ ਦਾ 114ਵਾਂ ਸਥਾਪਨਾ ਦਿਵਸ ਬੈੰਕ ਮੈਨੇਜਰ ਸ੍ਰੀ ਪ੍ਰਿੰਸ ਪਟਿਆਲਾ ਜੀ  ਦੀ ਅਗਵਾਈ ਵਿਚ ਸਮੁੱਚੇ ਸਟਾਫ ਦੇ ਸਹਿਯੋਗ ਨਾਲ ਇਲਾਕੇ ਭਰ ਦੇ ਮੋਹਤਬਰ ਸੱਜਣਾਂ ਦੀ ਹਾਜ਼ਰੀ ਵਿੱਚ ਬੈੰਕ ਦੀ ਸਾਖਾ ਪੰਜੋਲੀ ਕਲਾਂ ਵਿਖੇ ਮਨਾਇਆ ਗਿਆ। ਇਸ ਮੌਕੇ ਉਚੇਚੇ ਤੌਰ ਤੇ ਸੁਹੰਜਣੇ ਦਾ ਗੁਣਕਾਰੀ ਬੂਟਾ ਲਗਾਇਆ ਗਿਆ, ਕੇਕ ਕੱਟਿਆ ਗਿਆ ਤੇ ਲੱਡੂ ਵੰਡੇ ਗਏ। ਇਸ ਦਿਵਸ ਮੌਕੇ ਬੋਲਦਿਆਂ ਮੈਨੇਜਰ ਪ੍ਰਿੰਸ ਜੀ ਨੇ ਦੱਸਿਆ ਕਿ  24 ਜੂਨ 1908 ਨੂੰ ਭਾਈ ਵੀਰ ਸਿੰਘ, ਸ. ਸੁੰਦਰ ਸਿੰਘ ਮਜੀਠਾ ਅਤੇ ਸਰਦਾਰ ਤਰਲੋਚਨ ਸਿੰਘ ਨੇ ਪੰਜਾਬ ਅਤੇ ਸਿੰਧ ਬੈਂਕ ਦੀ ਸਥਾਪਨਾ ਕੀਤੀ ਸੀ ਉਸ ਦਿਨ ਤੋਂ ਅੱਜ ਤਕ ਲਗਾਤਾਰ ਬੈਂਕ ਆਮ ਲੋਕਾਂ ਦੀਆਂ ਸੇਵਾਵਾਂ ਲਈ ਹਾਜ਼ਰ ਹੈ।

ਲਿੰਕ ਨੂੰ ਕਲਿਕ ਕਰੋ ਤੇ ਖ਼ਬਰ ਪੜ੍ਹੋ : ਕਸ਼ਮੀਰ ਸਬੰਧੀ ਬੈਠਕ : ਮੋਦੀ ਵਲੋਂ ਦਿੱਲੀ ਅਤੇ ਦਿਲ ਦੀ ਦੂਰੀ ਘਟਾਉਣ ’ਤੇ ਜ਼ੋਰ, ਛੇਤੀ ਚੋਣਾਂ ਕਰਾਉਣ ਦਾ ਫ਼ੈਸਲਾ

 

ਇਸ ਮੌਕੇ ਵਿਸ਼ੇਸ਼  ਸ. ਗੁਰਧਿਆਨ ਸਿੰਘ ਸਰਪੰਚ ਪੰਜੋਲਾ ਅਤੇ ਨੰਬਰਦਾਰ ਸੁਖਦੇਵ ਸਿੰਘ ਜੀ ਪ੍ਰਧਾਨ ਗੁਰਦੁਆਰਾ ਸ੍ਰੀ ਖ਼ਾਲਸਾ ਦਰਬਾਰ ਪੰਜੋਲੀ ਕਲਾਂ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਵੈੱਲਫੇਅਰ ਐਂਡ ਸਪੋਰਟਸ ਕਲੱਬ ਪੰਜੋਲੀ ਕਲਾਂ ਦੇ ਪ੍ਰਧਾਨ ਜਗਜੀਤ ਸਿੰਘ ਪੰਜੋਲੀ ਨੇ ਦੱਸਿਆ ਕਿ ਇਹ ਬੈਂਕ ਸਾਡੇ ਨਗਰ ਵਿੱਚ ਜਥੇਦਾਰ ਕਰਨੈਲ ਸਿੰਘ ਪੰਜੋਲੀ, ਮੈਂਬਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਯਤਨਾਂ ਸਦਕਾ ਖੋਲ੍ਹਿਆ ਗਿਆ ਸੀ ਜੋ ਇਲਾਕੇ ਭਰ ਦੇ ਲੋਕਾਂ ਨੂੰ ਬੜੀ ਵੱਡੀ ਸਹੂਲਤ ਹੈ।

ਲਿੰਕ ਨੂੰ ਕਲਿਕ ਕਰੋ ਤੇ ਖ਼ਬਰ ਪੜ੍ਹੋ : ਫ਼ਤਿਹਜੰਗ ਬਾਜਵਾ ਵਲੋਂ ਪੁੱਤਰ ਲਈ ਨੌਕਰੀ ਨਾ ਲੈਣ ਦਾ ਐਲਾਨ, ਜਾਖੜ ਸਣੇ ਦੋ ਮੰਤਰੀਆਂ ’ਤੇ ਬੋਲਿਆ ਹੱਲਾ

 

ਇਸ ਮੌਕੇ ਜਸਵੰਤ ਸਿੰਘ ਸਿੱਧੂ ਪੰਜੋਲੀ ਖੁਰਦ, ਗਿਆਨ ਸਿੰਘ ਧਾਲੀਵਾਲ, ਜੋਧ ਸਿੰਘ, ਜਸਵੰਤ ਸਿੰਘ ਪੰਜੋਲਾ, ਪਰਵਿੰਦਰ ਸਿੰਘ ਬੰਟੀ ਨਲੀਨਾ,  ਨਰਿੰਦਰ ਸਿੰਘ ਬਾਠ, ਜਵਾਲਾ ਸਿੰਘ ਖਰੌੜ,  ਬੈਂਕ ਦੇ ਸਟਾਫ ਚੋ ਗੁਰਜੰਟ ਸਿੰਘ, ਗਗਨਦੀਪ ਸਿੰਘ, ਗੁਰਮੀਤ ਸਿੰਘ, ਹਰਪ੍ਰੀਤ ਸਿੰਘ ਹੈਪੀ ਤੇ ਸੁਖਵੰਤ ਸਿੰਘ ਆਦਿ ਹਾਜ਼ਰ ਸਨ।  

ਇਸ ਖ਼ਬਰ ਸਬੰਧੀ ਕੁਮੈਂਟ ਜ਼ਰੂਰ ਲਿਖੋ

Have something to say? Post your comment

 

More in Malwa

ਨੈਣਾ ਦੇਵੀ ਨਹਿਰ ਹਾਦਸਾ

ਮਾਨਸਾ ਵਿੱਚ ਕੀਟਨਾਸ਼ਕ ਦਵਾਈਆਂ ਦੀ ਦੁਕਾਨ 'ਤੇ ਹੋਈ ਗੋਲੀਬਾਰੀ ਵਿੱਚ ਸ਼ਾਮਲ ਦੋ ਵਿਅਕਤੀ ਕਾਬੂ; ਦੋ ਪਿਸਤੌਲ ਬਰਾਮਦ

ਬਠਿੰਡਾ ਦੇ ਸਕੂਲ ਦੀਆਂ ਕੰਧਾਂ 'ਤੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਵਾਲੇ ਐਸਐਫਜੇ ਦੇ ਤਿੰਨ ਕਾਰਕੁਨ ਕਾਬੂ

ਸ੍ਰੀ ਕਾਲੀ ਮਾਤਾ ਮੰਦਰ, ਪਟਿਆਲਾ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਲੋਂ 75 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਸ਼ੁਭ-ਅਰੰਭ

ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਪਿੰਡ ਬਾਲਦ ਖੁਰਦ ਤੇ ਬਾਲਦ ਕਲਾਂ ’ਚ ਖੇਡ ਮੈਦਾਨਾਂ ਦੇ ਨਿਰਮਾਣ ਦੇ ਕੰਮ ਕਰਵਾਏ ਸ਼ੁਰੂ

ਸਿਹਤ ਕਾਮਿਆਂ ਨੇ ਹੈਲਥ ਮੰਤਰੀ ਨਾਲ ਕੀਤੀ ਮੁਲਾਕਾਤ 

ਪੱਕੀਆ ਮੰਡੀਆਂ ਹੋਣ ਦੇ ਬਾਵਜੂਦ ਵੀ ਕਿਸਾਨ ਦੀ ਫਸਲ ਕੱਚੇ ਫੜਾ 'ਚ' ਰੁਲ ਰਹੀ

ਪੰਜਾਬ ਵਿੱਚ ਪਹਿਲੀ ਵਾਰ ਪੁਲਿਸ ਮੁਲਾਜ਼ਮਾਂ ਦੀ ਗਿਣਤੀ ਇੱਕ ਲੱਖ ਤੋਂ ਪਾਰ ਹੋਵੇਗੀ : ਮੁੱਖ ਮੰਤਰੀ

ਗਾਣਿਆਂ 'ਚ ਸਰਪੰਚਾਂ ਦੀ ਇੱਜ਼ਤ ਨਾਲ ਖਿਲਵਾੜ ਨਹੀਂ ਬਰਦਾਸ਼ਤ : ਲਖਮੀਰਵਾਲਾ 

ਘਰ ਦੀ ਕੁਰਕੀ ਕਰਨ ਨਹੀਂ ਆਇਆ ਕੋਈ ਬੈਂਕ ਅਧਿਕਾਰੀ