ਖਰੜ : ਗੁਰੁਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਖਰੜ ਵਿਖੇ ਗੁਰੂਦੁਆਰਾ ਸਾਹਿਬ ਜੀ ਦਾ ਤੀਸਰਾ ਨੀਹ ਪੱਥਰ ਦਿਵਸ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ। ਪਹਿਲਾਂ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਹਜੂਰੀ ਰਾਗੀ ਭਾਈ ਬਲਜਿੰਦਰ ਸਿੰਘ ਨੇ ਆਪਣੇ ਜਥੇ ਨਾਲ ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕੀਤਾ। ਭਾਈ ਮਨਜੀਤ ਸਿੰਘ ਘੜਾਮਾ ਵਾਲਿਆ ਨੇ ਕਥਾ ਰਾਹੀ ਸਿਖ ਇਤਿਹਾਸ ਬਾਰੇ ਸੰਗਤਾਂ ਨੂੰ ਚਾਨਣਾ ਪਾਇਆ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਹਰਨੇਕ ਸਿੰਘ ਦੇਵਪੁਰੀ ਨੇ ਸਮਾਗਮ ਵਿਚ ਸ਼ਿਰਕਤ ਕਰਨ ਵਾਲੀਆਂ ਸੰਗਤਾਂ, ਰਾਗੀ ਜਥੇ, ਕਥਾਵਾਚਕ ਸਮੇਤ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਵਲੋਂ ਇਸ ਸਮਾਗਮ ਲਈ ਸਹਿਯੋਗ ਦਿੱਤਾ ਗਿਆ। ਇਸ ਮੋਕੇ ਭਾਈ ਕਰਨੈਲ ਸਿੰਘ, ਭਾਈ ਮੇਵਾ ਸਿੰਘ ਪੁਰਖਾਲੀ,ਸਹਾਇਕ ਜਨਰਲ ਸਕੱਤਰ, ਬੀਬੀ ਵਿਦਿਆ ਦੇਵੀ, ਮੀਤ ਪ੍ਰਧਾਨ,ਭਾਈ ਸਵਰਨ ਸਿੰਘ ਬਂਗਾ ਸਲਾਹਕਾਰ, ਭਾਈ ਹਰਨਾਮ ਸਿੰਘ ਡੱਲਾ ਪ੍ਰੈਸ ਸਕੱਤਰ, ਜਗਦੀਪ ਸਿੰਘ ਖਜ਼ਾਨਚੀ ਅਤੇ ਨੌੰ ਮੈਂਬਰ ਲੲਏ ਗਏ। ਸਮਾਗਮ ਦੀ ਸਮਾਪਤੀ ਤੇ ਸੰਗਤਾਂ ਲਈ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ
ਕੇਐਚਆਰ 20 ਏ