Sunday, December 28, 2025

Chandigarh

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁਲਾਜ਼ਮਾਂ ਲਈ ਆਯੋਜਿਤ ਤਿੰਨ ਰੋਜ਼ਾ ਇਮਿਊਨਿਟੀ ਐਂਡ ਵੈੱਲਬੀਇੰਗ ਪ੍ਰੋਗਰਾਮ ਸਫ਼ਲਤਾ ਪੂਰਵਕ ਹੋਇਆ ਸੰਪੰਨ

June 23, 2021 07:42 PM
SehajTimes

100 ਯੋਗਾ ਟ੍ਰੇਨਰਾਂ ਵੱਲੋਂ 50-50 ਦੇ ਗਰੁੱਪਾਂ ਵਿੱਚ ਵਰਚੁਅਲੀ ਕਰਵਾਇਆ ਗਿਆ ਯੋਗਾ ਅਭਿਆਸ

 
ਐਸ.ਏ.ਐਸ. ਨਗਰ : ਸਰਕਾਰੀ ਮੁਲਾਜ਼ਮਾਂ ਦੀ ਭਲਾਈ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਚਲਾਇਆ ਤਿੰਨ ਰੋਜ਼ਾ ਇਮਿਊਨਿਟੀ ਐਂਡ ਵੈੱਲਵੀਇੰਗ ਪ੍ਰੋਗਰਾਮ ਅੱਜ ਸਫਲਤਾ ਪੂਰਵਕ ਸੰਪੰਨ ਹੋਇਆ। ਇਸ ਮੌਕੇ ਸ੍ਰੀਮਤੀ ਆਸ਼ਿਕਾ ਜੈਨ ਏਡੀਸੀ (ਜਨਰਲ) ਨੇ ਆਰਟ ਆਫ਼ ਲੀਵਿੰਗ ਸੰਸਥਾ ਦੀ ਟੀਮ ਦਾ ਯੋਗ/ਸਾਧਨਾ ਦੀ ਟ੍ਰੇਨਿੰਗ ਲਈ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਅਜੋਕੀ ਭੱਜ-ਨੱਠ ਭਰਪੂਰ ਜਿੰਦਗੀ ਤਣਾਅ ਅਤੇ ਮਾਨਸਿਕ ਬਿਮਾਰੀਆਂ ਪੈਦਾ ਕਰਦੀ ਹੈ।

ਲਿੰਕ ਨੂੰ ਕਲਿਕ ਕਰੋ ਤੇ ਖ਼ਬਰ ਪੜ੍ਹੋ : ਕੈਪਟਨ ਸਰਕਾਰ ਵੱਲੋਂ ਪੰਜਾਬ 'ਚ 16. 29 ਲੱਖ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਦਾਅਵੇ ਝੂਠ ਦਾ ਪੁਲੰਦਾ: ਮੀਤ ਹੇਅਰ

 ਤਣਾਅ ਗ੍ਰਸਤ ਆਦਮੀ ਦੀ ਇਮਿਊਨਿਟੀ (ਰੋਗਾਂ ਨਾਲ ਲੜਨ ਦੀ ਸ਼ਕਤੀ) ਘੱਟ ਜਾਂਦੀ ਹੈ ਅਤੇ ਉਸ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ। ਇਸ ਲਈ ਆਪਣੇ ਆਪ ਨੂੰ ਤਣਾਅ ਮੁਕਤ ਰੱਖਣਾ ਬਹੁਤ ਜ਼ਰੂਰੀ ਹੈ। 

ਇਸ ਦਿਸ਼ਾ ਵਿੱਚ ਮੈਡੀਟੇਸ਼ਨ (ਸਾਧਨਾ) ਦੀ ਪਿਛਲੀ ਤਿੰਨ ਦਿਨਾਂ ਤੋਂ ਹਾਸਲ ਕੀਤੀ ਟ੍ਰੇਨਿੰਗ ਸਹਾਈ ਹੋ ਸਕਦੀ ਹੈ। ਉਹਨਾਂ ਕਿਹਾ ਕਿ ਹਰੇਕ ਮੁਲਾਜ਼ਮ ਨੂੰ ਕੋਸ਼ਿਸ਼ ਕਰਕੇ ਆਪਣੀ ਸਿਹਤ ਦੀ ਖਾਤਰ ਆਪਣੇ ਆਪ ਨੂੰ ਤਣਾਅ ਮੁਕਤ ਰੱਖਣ ਲਈ ਯੋਗ/ਸਾਧਨਾ ਜਿਹੇ ਤਰੀਕੇ ਅਪਣਾਉਣੇ ਚਾਹੀਦੇ ਹਨ। ਇਸ ਮੌਕੇ ਦਿਮਾਗ ਦੇ ਰੋਗਾਂ ਦੇ ਮਾਹਰ ਡਾ. ਜੇ.ਪੀ. ਸਿੰਘਵੀ ਨੇ ਕਿਹਾ ਕਿ ਜਿਵੇਂ ਨਿਰੋਈ ਸਿਹਤ  ਲਈ ਦੰਦਾਂ ਦੀ ਰੋਜ਼ਾਨਾ ਸਫ਼ਾਈ ਕਰਨਾ ਸਾਡਾ ਨਿਯਮ ਬਣ ਚੁੱਕਾ ਹੈ ਉਸੇ ਤਰ੍ਹਾਂ ਮਾਨਸਿਕ ਸ਼ਾਂਤੀ/ਤਣਾਅ ਮੁਕਤੀ ਲਈ ਰੋਜ਼ਾਨਾ ਸਾਧਨਾ ਵੀ ਸਾਡੀ ਜੀਵਨਜਾਂਚ ਦਾ ਹਿੱਸਾ ਹੋਣਾ ਚਾਹੀਦਾ ਹੈ। 

ਲਿੰਕ ਨੂੰ ਕਲਿਕ ਕਰੋ ਤੇ ਖ਼ਬਰ ਪੜ੍ਹੋ : ਭਗੌੜੇ ਨੀਰਵ ਮੋਦੀ ਦੀ ਭਾਰਤ ਵਾਪਸੀ ਦੀਆਂ ਉਮੀਦਾਂ ਵਧੀਆਂ, ਅਦਾਲਤ ਤੋਂ ਲੱਗਾ ਝਟਕਾ

 

ਸ੍ਰੀ ਸ਼ੁਰੇਸ਼ ਗੋਇਲ ਸਟੇਟ ਕੋਆਰਡੀਨੇਟਰ ਆਰਟ ਆਫ਼ ਲੀਵਿੰਗ, ਅਮਿਤਾ ਬਾਵਾ ਅਤੇ ਐਮ.ਐਸ. ਬੈਂਸ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਆਰਟ ਆਫ਼ ਲੀਵਿੰਗ ਦੇ ਸਹਿਯੋਗ ਨਾਲ ਟ੍ਰੇਨਿੰਗ ਵਰਕਸ਼ਾਪ ਲਗਾਉਣ ਲਈ ਧੰਨਵਾਦ ਕੀਤਾ। ਉਹਨਾਂ ਦੱਸਿਆ ਕਿ ਸਟੇਟ ਕੋਆਰਡੀਨੇਟਰ ਟ੍ਰੇਨਰ ਕੋਮਲ ਸਿੰਘਵੀ, ਵਿਵੇਕ ਬਾਂਸਲ ਅਤੇ ਰੇਨੂੰ ਕਾਮਰਾ ਸਮੇਤ 100 ਯੋਗ ਟ੍ਰੇਨਰਾਂ ਵੱਲੋਂ 50-50 ਦੇ ਗਰੁੱਪਾਂ ਵਿੱਚ ਮੁਲਾਜ਼ਮਾਂ ਨੂੰ ਵਰਚੁਅਲ ਢੰਗ ਨਾਲ ਇਮਿਊਨਿਟੀ ਵਧਾਉਣ ਵਾਲੇ ਯੋਗ ਆਸਣਾਂ ਅਤੇ ਤਣਾਅ ਰਹਿਤ ਹੋਣ ਲਈ ਮੈਡੀਟੇਸ਼ਨ ਦੀਆਂ ਤਕਨੀਕਾਂ ਸਿਖਾਈਆਂ ਗਈਆਂ।

ਇਸ ਖ਼ਬਰ ਸਬੰਧੀ ਕੁਮੈਂਟ ਜ਼ਰੂਰ ਲਿਖੋ

Have something to say? Post your comment

 

More in Chandigarh

ਐਸ.ਐਸ.ਪੀ. ਵਿਜੀਲੈਂਸ ਬਿਊਰੋ ਅੰਮ੍ਰਿਤਸਰ ਦੀ ਮੁਅੱਤਲੀ ਬਾਰੇ ਪੰਜਾਬ ਵਿਜੀਲੈਂਸ ਵਿਭਾਗ ਦਾ ਬਿਆਨ

'ਯੁੱਧ ਨਸ਼ਿਆਂ ਵਿਰੁੱਧ': 301ਵੇਂ ਦਿਨ, ਪੰਜਾਬ ਪੁਲਿਸ ਨੇ 5.5 ਕਿਲੋਗ੍ਰਾਮ ਹੈਰੋਇਨ ਸਮੇਤ 148 ਨਸ਼ਾ ਤਸਕਰਾਂ ਨੂੰ ਕੀਤਾ ਕਾਬੂ

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਤਸਕਰਾਂ ਦੀਆਂ 2,730 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਸਾਲ 2025 ਦਾ ਲੇਖਾ-ਜੋਖਾ: ਸਿੱਖਿਆ ਕ੍ਰਾਂਤੀ ਸਦਕਾ ਪੰਜਾਬ ਦੇ ਵਿਦਿਆਰਥੀਆਂ ਨੇ ਕੌਮੀ ਪੱਧਰ ‘ਤੇ ਮਾਰੀਆਂ ਮੱਲਾਂ

ਨਸ਼ੀਲੇ ਪਦਾਰਥਾਂ ਦੇ ਖ਼ਤਰੇ 'ਤੇ ਫੈਸਲਾਕੁਨ ਜਿੱਤ ਵੱਲ ਵਧ ਰਿਹੈ ਪੰਜਾਬ: ਮੁੱਖ ਮੰਤਰੀ

ਪੋਸਟ ਮੈਟ੍ਰਿਕ ਸਕਾਲਰਸ਼ਿਪ ਹੇਠ 4.77 ਕਰੋੜ ਰੁਪਏ ਜਾਰੀ, ਵੰਚਿਤ ਪਿਛੋਕੜ ਤੋਂ ਆਉਣ ਵਾਲੇ ਵਿਦਿਆਰਥੀਆਂ ਲਈ ਵੱਡੀ ਸਹਾਇਤਾ : ਡਾ. ਬਲਜੀਤ ਕੌਰ

ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਨੇ ਛੱਤਬੀੜ ਚਿੜੀਆਘਰ ਵਿਖੇ ਜਾਨਵਰਾਂ ਨੂੰ ਠੰਢ ਤੋਂ ਬਚਾਉਣ ਲਈ ਕੀਤੇ ਵਿਸ਼ੇਸ਼ ਪ੍ਰਬੰਧ

ਉਦਯੋਗ ਤੇ ਵਣਜ ਮੰਤਰੀ ਵੱਲੋਂ ਐਮ.ਐਸ.ਐਮ.ਈਜ਼. ਨਾਲ ਮੁਲਾਕਾਤ; ਕੰਪਨੀਆਂ ਵੱਲੋਂ ਪੰਜਾਬ ਵਿੱਚ ਨਿਵੇਸ਼ ਅਤੇ ਵਿਸਥਾਰਤ ਯੋਜਨਾਵਾਂ ਦਾ ਐਲਾਨ

ਜੇਲ੍ਹ ਵਿਭਾਗ ਪੰਜਾਬ ‘ਚ ਸੁਧਾਰ, ਨਵੀਨਤਾ ਅਤੇ ਕੈਦੀ ਸਸ਼ਕਤੀਕਰਨ ਦੇ ਨਾਂ ਰਿਹਾ ਸਾਲ 2025: ਲਾਲਜੀਤ ਸਿੰਘ ਭੁੱਲਰ

'ਯੁੱਧ ਨਸ਼ਿਆਂ ਵਿਰੁੱਧ': 300ਵੇਂ ਦਿਨ, ਪੰਜਾਬ ਪੁਲਿਸ ਵੱਲੋਂ 2.8 ਕਿਲੋਗ੍ਰਾਮ ਹੈਰੋਇਨ ਸਮੇਤ 84 ਨਸ਼ਾ ਤਸਕਰ ਕਾਬੂ