ਲੁਧਿਆਣਾ : ਹਲਕਾ ਗਿੱਲ ਤੋਂ ਕਾਂਗਰਸ ਦੇ ਸਿਰ ਕੱਢ ਅਤੇ ਸਰਗਰਮ ਆਗੂ ਦਿਲਾਵਰ ਲਹਿਰਾ ਵਾਈਸ ਚੇਅਰਮੈਨ ਐਸ ਸੀ ਡਿਪਾਰਟਮੈਂਟ ਪੰਜਾਬ ਕਾਂਗਰਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਆਮ ਆਦਮੀ ਪਾਰਟੀ ਅਜਿਹੀ ਪਹਿਲੀ ਪਾਰਟੀ ਹੈ ਜਿਸ ਦੇ ਆਗੂ ਜੇਲ ਾਂ ਵਿੱਚ ਬੰਦ ਹਨ ਜਾਂ ਜਮਾਨਤ ਤੇ ਹਨ। ਉਹਨਾਂ ਕਿਹਾ ਕਿ ਇਸ ਪਾਰਟੀ ਨੇ ਬਹੁਤ ਵੱਡੇ ਵੱਡੇ ਵਾਅਦੇ ਕਰਕੇ ਕੋਈ ਵੀ ਪੂਰੇ ਨਹੀਂ ਕੀਤੇ। ਪੰਜਾਬ ਦੇ ਲੋਕਾਂ ਨੇ ਬਦਲਾਅ ਦੀ ਰਾਜਨੀਤੀ ਨੂੰ ਇੱਕ ਵੱਡਾ ਦੁਖਾਂਤ ਹੀ ਸਮਝਿਆ ਤੇ ਕੇਜਰੀਵਾਲ ਦੀ ਅਗਵਾਈ ਹੇਠ ਇਹ ਪਾਰਟੀ ਬੁਰੀ ਤਰ੍ਹਾਂ ਲੜ ਖੜਾ ਗਈ ਹੈ। ਇਸ ਮੌਕੇ ਦਿਲਾਵਰ ਸਿੰਘ ਲਹਿਰਾ ਨੇ ਕਿਹਾ ਕਿ ਆਗਾਮੀ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਇੱਕ ਵੱਡੇ ਬਹੁਮਤ ਨਾਲ ਸਰਕਾਰ ਬਣਾਏਗੀ। ਉਹਨਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਨ ਤੇ ਪੰਜਾਬ ਵਿੱਚ ਰੁਕੇ ਹੋਏ ਵਿਕਾਸ ਕਾਰਜ ਤੇਜ਼ੀ ਨਾਲ ਸ਼ੁਰੂ ਕੀਤੇ। ਇਸ ਮੌਕੇ ਬਲਾਕ ਸੰਮਤੀ ਮੈਂਬਰ ਬੀਬੀ ਸੁਖਦੀਪ ਕੌਰ, ਜਗਮੇਲ ਸਿੰਘ ਭੁੱਟਾ ਸਾਬਕਾ ਸਰਪੰਚ, ਗੁਰਮੀਤ ਸਿੰਘ ਸਰੀਹ, ਚਰਨਜੀਤ ਸਿੰਘ ਫੁੱਲਾਂਵਾਲ ਆਦਿ ਹਾਜਰ ਸਨ