ਦੇਵੀਗੜ੍ਹ : ਭਾਰਤ ਸਰਕਾਰ ਵੱਲੋਂ ਜੋ ਦੇਸ਼ ਦੇ ਕਿਸਾਨਾਂ ਨੂੰ ਯੂਰੀਆ ਖਾਦ ਉੱਤੇ ਮੋਟੀ ਸਬਸਿਡੀ ਦਿੱਤੀ ਜਾ ਰਹੀ ਹੈ ਉਸਦਾ ਦਾ ਪ੍ਰਯੋਗ ਅਣਅਧਿਕਾਰਤ ਤੋਰ ਤੇ ਕੁੱਝ ਫੀਡ ਫੈਕਟਰੀਆਂ ਦੇ ਮਾਲਕਾਂ ਵੱਲੋਂ ਪਸ਼ੂਆਂ ਲਈ ਫੀਡ ਤਿਆਰ ਕਰਨ ਵਿੱਚ ਕੀਤਾ ਜਾ ਰਿਹਾ ਸੀ ਇਸ ਚੱਲ ਰਹੇ ਗੋਰਖਧੰਦਾ ਦਾ ਮੀਡੀਆ ਰਾਹੀਂ ਪਤਾ ਲੱਗਣ ਤੇ ਡਿਪਟੀ ਕਮਿਸ਼ਨਰ ਪਟਿਆਲਾ ਡਾਂ ਹਿਮਾਂਸ਼ੂ ਅਗਰਵਾਲ ਵੱਲੋਂ ਸਖ਼ਤ ਨੋਟਿਸ ਲੈਂਦਿਆਂ ਇਹਨਾਂ ਬਲੈਕ ਮਾਰਕੀਟਿਆ ਨੂੰ ਨੱਥ ਪਾਉਣ ਲਈ ਜ਼ਿਲ੍ਹਾ ਪੱਧਰੀ ਟਾਸਕਫੋਰਸ ਦਾ ਗਠਨ ਕੀਤਾ ਹੈ ਇਸ ਟਾਸਕਫੋਰਸ ਵਿੱਚ ਜ਼ਿਲੇ ਦੇ ਮੁੱਖ ਖੇਤੀਬਾੜੀ ਅਫ਼ਸਰ ਜ਼ਿਲ੍ਹਾ ਮਾਲ ਵਿਭਾਗ ਦੇ ਅਧਿਕਾਰੀ ਅਤੇ ਐਸ ਪੀ ਹੈਡਕੁਆਰਟਰ ਨੂੰ ਸ਼ਾਮਿਲ ਕੀਤਾ ਗਿਆ ਹੈ ਅਤੇ ਜ਼ਿਲ੍ਹਾ ਭਰ ਵਿੱਚ ਤੁਰੰਤ ਚੈਕਿੰਗ ਕਰਨ ਦੇ ਹੁਕਮ ਜਾਰੀ ਕੀਤੇ ਡਿਪਟੀ ਕਮਿਸ਼ਨਰ ਪਟਿਆਲਾ ਵੱਲੋਂ ਚੁੱਕੇ ਇਸ ਸਖ਼ਤ ਕਦਮ ਦੀ ਇੰਡੀਅਨ ਫਰਮਰਜ਼ ਐਸੋਸੀਏਸ਼ਨ ਦੇ ਕੋਮੀ ਪ੍ਰਧਾਨ ਸ੍ਰ ਸਤਨਾਮ ਸਿੰਘ ਬਹਿਰੂ ਨੇ ਪ੍ਰਸੰਸਾ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਜੋ ਸਬਸਿਡੀ ਉੱਤੇ ਯੂਰੀਆ ਖਾਦ ਕਿਸਾਨਾਂ ਨੂੰ ਦਿੱਤੀ ਜਾ ਰਹੀ ਹੈ ਉਸ ਖਾਦ ਦੀ ਵਰਤੋਂ ਗੈਰ ਕਾਨੂੰਨੀ ਕੁੱਝ ਫੀਡ ਤਿਆਰ ਕਰਨ ਵਾਲੀਆਂ ਫੈਕਟਰੀਆਂ ਦੇ ਮਾਲਕਾਂ ਵੱਲੋਂ ਕਰਨ ਤੇ ਜਿਥੇ ਪਸ਼ੂ ਧੰਨ ਤੇ ਮਾਰੂ ਅਸਰ ਹੁੰਦਾ ਹੈ ਉੱਥੇ ਕਿਸਾਨਾਂ ਨੂੰ ਆਪਣੇ ਖੇਤਾਂ ਲਈ ਯੂਰੀਆ ਖਾਦ ਬਲੈਕ ਵਿੱਚ ਲੈਣਾ ਪੈਂਦਾ ਹੈ ਉਹਨਾਂ ਇਹ ਵੀ ਦੱਸਿਆ ਕਿ ਜਦੋਂ 13 ਅਪ੍ਰੈਲ ਨੂੰ ਮੁੱਖ ਖੇਤੀਬਾੜੀ ਅਫ਼ਸਰ ਪਟਿਆਲਾ ਵੱਲੋਂ ਫੀਡ ਤਿਆਰ ਕਰਨ ਵਾਲੀ ਫੈਕਟਰੀ ਸ੍ਰੀ ਕ੍ਰਿਸ਼ਨ ਕਿ੍ਪਾ ਇੰਡਸਟਰੀਜ਼ ਦੀ ਚੈਕਿੰਗ ਕੀਤੀ ਤਾਂ ਫੀਡ ਵਿਚ ਮਿਲਾਉਣ ਲਈ ਸਟੋਰ ਕੀਤੀ ਯੂਰੀਆ ਖਾਦ ਫ਼ੜੀ ਗਈ ਜਿਸ ਪਰਚਾ ਦਰਜ਼ ਪੁਲੀਸ ਸਟੇਸ਼ਨ ਬਖ਼ਸ਼ੀਵਾਲਾ ਵਾਲੇ ਹੋ ਚੁੱਕਾ ਹੈ ਸ੍ਰ ਬਹਿਰੂ ਨੇ ਦੱਸਿਆ ਕਿ ਸਾਡੀ ਕਿਸਾਨ ਜੱਥੇਬੰਦੀ ਵੱਲੋਂ ਫੀਡ ਤਿਆਰ ਕਰਨ ਵਾਲੀ ਫੈਕਟਰੀ ਦਾ ਲਾਇਸੈਂਸ ਰੱਦ ਕਰਵਾਉਣ ਅਤੇ ਸਦਾ ਲਈ ਬਲੈਕ ਲਿਸਟ ਕਰਵਾਉਣ ਲਈ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਪਟਿਆਲਾ ਨੂੰ ਲਿਖਤੀ ਸ਼ਿਕਾਇਤ ਕੀਤੀ ਜਾ ਚੁੱਕੀ ਹੈ ਸ੍ਰ ਬਹਿਰੂ ਨੇ ਕਿਹਾ ਕਿ ਪਟਿਆਲਾ ਜ਼ਿਲ੍ਹੇ ਦੇ ਧੜੱਲੇ ਦਾਰ ਡਿਪਟੀ ਕਮਿਸ਼ਨਰ ਵਾਂਗ ਜੇ ਸਾਰੇ ਜ਼ਿਲਿਆਂ ਦੇ ਡੀ ਸੀ ਤਰੁੰਤ ਹਰਕਤ ਵਿੱਚ ਆਉਣਾ ਸ਼ੁਰੂ ਕਰ ਦੇਣ ਤਾਂ ਮਿਲਾਵਟਖੋਰਾਂ ਅਤੇ ਬਲੈਕ ਮਾਰਕੀਟਿਆ ਨੂੰ ਨੱਥ ਪਾਈ ਜਾ ਸਕਦੀ ਹੈ।