Monday, June 16, 2025

National

ਗੈਂਗਸਟਰ ਜੈਪਾਲ ਭੁੱਲਰ ਦੇ ਪੋਸਟ ਮਾਰਟਮ ਬਾਰੇ ਸੁਪਰੀਮ ਕੋਰਟ ਨੇ ਦਿਤਾ ਨਵਾਂ ਹੁਕਮ

June 19, 2021 09:23 AM
SehajTimes

ਨਵੀਂ ਦਿੱਲੀ : ਗੈਂਗਸਟਰ ਜੈਪਾਲ ਭੁੱਲਰ ਦਾ ਪਿਛਲੇ 10 ਦਿਨਾਂ ਤੋਂ ਅੰਤਿਮ ਸੰਸਕਾਰ ਨਹੀਂ ਕੀਤਾ ਗਿਆ ਹੈ। ਹੁਣ ਕਈ ਦਿਨਾਂ ਤੋਂ ਚਲ ਰਹੇ ਗੈਂਗਸਟਰ ਜੈਪਾਲ ਭੁੱਲਰ ਦੇ ਮਾਮਲੇ ’ਤੇ ਵਿਰਾਮ ਲਗਦਾ ਨਜ਼ਰ ਆ ਰਿਹਾ ਹੈ। ਹੁਣ ਕੋਲਕਾਤਾ ’ਚ ਪੰਜਾਬ ਦੇ ਗੈਂਗਸਟਰ ਜੈਪਾਲ ਭੁੱਲਰ ਦੇ 9 ਜੂਨ ਨੂੰ ਐਨਕਾਊਂਟਰ ਤੋਂ ਬਾਅਦ ਉਸ ਦੀ ਲਾਸ਼ ਦੁਬਾਰਾ ਏਮਜ਼ ਜਾਂ ਪੀਜੀਆਈ ਸਮੇਤ ਕਿਸੇ ਹੋਰ ਹਸਪਤਾਲ ਤੋਂ ਪੋਸਟਮਾਰਟਮ ਕਰਾਉਣ ਦੇ ਮਾਮਲੇ ’ਚ ਸੁਪਰੀਮ ਕੋਰਟ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਨੂੰ ਰੱਦ ਕਰ ਦਿਤਾ ਹੈ। ਮਤਲਬ ਕਿ ਸੁਪਰੀਮ ਕੋਰਟ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਫੈਸਲਾ ਰੱਦ ਕਰ ਦਿਤਾ ਹੈ। ਸੁਪਰੀਮ ਕੋਰਟ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ’ਚ ਗੈਂਗਸਟਰ ਜੈਪਾਲ ਭੁੱਲਰ ਦੇ ਪਿਤਾ ਦੀ ਅਰਜ਼ੀ ’ਤੇ ਮੁੜ ਸੁਣਵਾਈ ਕਰਨ ਲਈ ਕਿਹਾ ਹੈ। ਦਰਅਸਲ ਪੰਜਾਬ ਹਰਿਆਣਾ ਹਾਈਕੋਰਟ ਨੇ ਪਟੀਸ਼ਨ ਖਾਰਜ ਕਰਦਿਆਂ ਕਿਹਾ ਸੀ ਕਿ ਇਹ ਐਨਕਾਊਂਟਰ ਕੋਲਕਾਤਾ ’ਚ ਹੋਇਆ ਸੀ ਅਜਿਹੇ ’ਚ ਇਹ ਮਾਮਲਾ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਅਧਿਕਾਰ ਖੇਤਰ ’ਚ ਨਹੀਂ ਆਉਂਦਾ। ਇਸ ਲਈ ਇਹ ਮੰਗ ਉੱਥੇ ਹੀ ਕੀਤੀ ਜਾਣੀ ਚਾਹੀਦੀ ਸੀ। ਇਸ ਤੱਥ ਦੇ ਆਧਾਰ ’ਤੇ ਹਾਈਕੋਰਟ ਨੇ ਇਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ। ਹਾਈਕੋਰਟ ਦੇ ਇਸ ਹੁਕਮ ਨੂੰ ਗੈਂਗਸਟਰ ਜੈਪਾਲ ਭੁੱਲਰ ਦੇ ਪਿਤਾ ਭੁਪਿੰਦਰ ਸਿੰਘ ਨੇ ਸੁਪਰੀਮ ਕੋਰਟ ’ਚ ਚੁਣੌਤੀ ਦਿੱਤੀ ਸੀ।

Have something to say? Post your comment

 

More in National

ਮੁੰਬਈ- ਹਜ਼ੂਰ ਸਾਹਿਬ ਨਾਂਦੇੜ ਵੰਦੇ ਭਾਰਤ ਐਕਸਪ੍ਰੈੱਸ ਮਹਾਰਾਸ਼ਟਰ ਦੇ ਸਿੱਖ ਭਾਈਚਾਰੇ ਨੂੰ ਇੱਕ ਹੋਰ ਵੱਡਾ ਤੋਹਫ਼ਾ :  ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ

ਮਹਾਰਾਸ਼ਟਰ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਸਰਕਾਰੀ ਪੱਧਰ ’ਤੇ ਮਨਾਉਣ ਦਾ ਐਲਾਨ

ਸਾਬਕਾ CM ਤੇ ਪੰਜਾਬ BJP ਇੰਚਾਰਜ ਵਿਜੇ ਰੁਪਾਣੀ ਦੀ ਅਹਿਮਦਾਬਾਦ ਪਲੇਨ ਕ੍ਰੈਸ਼ ਹੋਈ ਮੌਤ

ਏਅਰ ਇੰਡੀਆ ਦਾ ਜਹਾਜ਼ ਅਹਿਮਦਾਬਾਦ ‘ਚ ਹੋਇਆ ਕ੍ਰੈਸ਼

ਪੰਜਾਬ ‘ਚ ਹੁਣ ਬਾਹਰੀ ਵਾਹਨਾਂ ਦੀ ਐਂਟਰੀ ’ਤੇ ਲੱਗੇਗਾ ਟੈਕਸ

ਹਿਮਾਚਲ ਪ੍ਰਦੇਸ਼ ; ਨੂੰਹ-ਪੁੱਤ ਦਾ ਕਲੇਸ਼ ਪਿਓ ਲਈ ਬਣ ਗਿਆ ‘ਕਾਲ’

ਪੁੱਤ ਦੀ ਮੌਤ ਮਗਰੋਂ ਮਾਂ ਨੇ ਸੋਨਮ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ

ਜਾਤੀ ਜਨਗਣਨਾ ਦੀਆਂ ਤਰੀਕਾਂ ਦਾ ਹੋਇਆ ਐਲਾਨ

ਹਿਮਾਚਲ ‘ਚ ਭਾਰੀ ਲੈਂਡਸਲਾਈਡ ਲੋਕਾਂ ਨੇ ਭੱਜ ਕੇ ਬਚਾਈ ਜਾਨ

‘ਆਪ੍ਰੇਸ਼ਨ ਸ਼ੀਲਡ’ ਹੋਇਆ ਮੁਲਤਵੀ ਅੱਜ ਨਹੀਂ ਹੋਵੇਗੀ ਮੌਕ ਡਰਿੱਲ