ਅੰਮ੍ਰਿਤਸਰ : ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ, ਅੰਮ੍ਰਿਤਸਰ (ਪੋਕਸੋ ਕੋਰਟ)-ਕਮ-ਸਪੈਸ਼ਲ ਟਰਾਇਲ ਅਦਾਲਤ, ਅੰਮ੍ਰਿਤਸਰ ਨੇ ਅੱਜ ਇੱਕ ਫੈਸਲਾ ਸੁਣਾਉਂਦਿਆਂ ਦੋਸ਼ੀ ਬੌਬੀ ਉਰਫ ਬੱਬੀ ਪੁੱਤਰ ਬੂਟਾ ਸਿੰਘ ਵਾਸੀ ਪਿੰਡ ਖੁਸ਼ੂਪੁਰਾ, ਜ਼ਿਲ੍ਹਾ ਅੰਮ੍ਰਿਤਸਰ ਨੂੰ ਐੱਫ਼.ਆਈ.ਆਰ. ਨੰਬਰ 140/15.04.2024, ਅਧੀਨ 363/366 ਆਈ.ਪੀ.ਸੀ. ਅਤੇ 4 (2) ਪੋਕਸੋ ਐਕਟ, ਥਾਣਾ ਭਿੰਡੀ ਸ਼ੈਦਾਂ ਵਿੱਚ ਦੋਸ਼ੀ ਠਹਿਰਾਉਂਦੇ ਹੋਏ 20 ਸਾਲ ਦੀ ਕੈਦ ਅਤੇ 55000/- ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਵੇਰਵੇ ਅਨੁਸਾਰ 12/13 ਅਪ੍ਰੈਲ 2024 ਦੀ ਅੱਧੀ ਰਾਤ ਨੂੰ ਨਬਾਲਿਗਾ ਦੇ ਮਾਪੇ ਆਪਣੇ ਘਰ ਦੇ ਕਮਰੇ ਵਿੱਚ ਸੌਂ ਰਹੇ ਸਨ ਅਤੇ ਰਾਤ ਦੇ ਲਗਭਗ 1.00/2.00 ਵਜੇ ਨਬਾਲਿਗਾ ਦੀ ਮਾਂ ਪਿਸਾਬ ਕਰਨ ਲਈ ਉੱਠੀ ਅਤੇ ਉਸਨੇ ਦੇਖਿਆ ਕਿ ਉਸਦੀ ਨਬਾਲਿਗ ਧੀ ਮੌਜੂਦ ਨਹੀਂ ਸੀ ਅਤੇ ਬਾਅਦ ਵਿੱਚ ਉਸਨੂੰ ਪਤਾ ਲੱਗਾ ਕਿ ਉਸਦੀ ਨਬਾਲਿਗਾ ਧੀ ਨੂੰ ਬੌਬੀ ਵਿਆਹ ਦਾ ਲਾਲਚ ਦੇ ਕੇ ਭਜਾ ਕੇ ਲੈ ਗਿਆ ਸੀ, ਜੋ ਉਹਨਾਂ ਨਾਲ ਕੰਮ ਕਰਦਾ ਸੀ। ਦੋਸ਼ੀ ਪਹਿਲਾਂ ਹੀ ਵਿਆਹਿਆ ਹੋਇਆ ਸੀ ਅਤੇ ਉਸ ਦੇ ਦੋ ਨਾਬਾਲਗ ਬੱਚੇ ਸਨ। ਉਸਨੇ ਨਬਾਲਿਗ ਲੜਕੀ ਨਾਲ ਪੀੜਤਾ ਨਾਲ ਵਾਰ-ਵਾਰ ਜ਼ਬਰਦਸਤੀ ਬਲਾਤਕਾਰ ਕੀਤਾ। ਇਸ ਕੇਸ ਵਿੱਚ ਅਦਾਲਤ ਨੇ ਬੌਬੀ ਨੂੰ ਦੋਸ਼ੀ ਪਾਇਆ ਹੈ ਅਤੇ ਉਸ ਨੂੰ ਦੋਸ਼ੀ ਠਹਿਰਾਉਂਦੇ ਹੋਏ 20 ਸਾਲ ਦੀ ਕੈਦ ਅਤੇ 55000/- ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਸ ਫੈਸਲੇ ਰਾਹੀਂ ਇਹ ਅਦਾਲਤ ਸਮਾਜ ਨੂੰ ਸੁਨੇਹਾ ਦੇਣਾ ਚਾਹੁੰਦੀ ਹੈ ਕਿ ਭਵਿੱਖ ਵਿੱਚ ਕਿਸੇ ਨਾਬਾਲਗ ਬੱਚੇ ਨਾਲ ਅਜਿਹੀ ਘਟਨਾ ਨਾ ਵਾਪਰੇ।