ਡੀ.ਸੀ.ਐਮ. ਸਕੂਲ ਵਲੋਂ ਮਨਾਇਆ ਗਿਆ ‘ਵਿਸਾਖੀ ਦਾ ਤਿਉਹਾਰ’
April 15, 2026 09:07 PM

Rozana Sehaj times
ਕੋਟਕਪੂਰਾ : ਸਥਾਨਕ ਬਾਹਮਣਵਾਲਾ ਰੋਡ ’ਤੇ ਸਥਿਤ ਡੀ.ਸੀ.ਐਮ. ਸਕੂਲ ਵਿੱਚ ਵਿਸਾਖੀ ਦਾ ਤਿਉਹਾਰ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਜਪੁਜੀ ਸਾਹਿਬ ਦੇ ਪਾਠ ਨਾਲ ਕੀਤੀ ਗਈ। ਬੇਮੌਸਮੀ ਬਰਸਾਤ ਕਾਰਨ ਕਿਸਾਨ ਭਰਾਵਾਂ ਦੀ ਫ਼ਸਲ ਦੀ ਸਲਾਮਤੀ ਲਈ ਸਕੂਲ ਦੇ ਅਧਿਆਪਕ ਸਹਿਬਾਨ ਅਤੇ ਵਿਦਿਆਰਥੀਆਂ ਵੱਲੋਂ ਅਰਦਾਸ ਕੀਤੀ ਗਈ। ਇਸ ਤੋਂ ਬਾਅਦ ਸਕੂਲ ਦੇ ਵਿਦਿਆਰਥੀਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਪੰਜਾਬੀ ਸੱਭਿਆਚਾਰ ਨਾਲ ਸਬੰਧਤ ਝਾਕੀਆਂ ਦੀ ਪ੍ਰਦਰਸ਼ਨੀ ਲਾਈ ਗਈ ਅਤੇ ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਵੀ ਕਰਵਾਏ ਗਏ ਜਿਸ ਵਿੱਚ ਦਸਤਾਰ ਸਜਾਉਣ ਦੇ ਤੇ ਵਿਦਿਆਰਥਣਾਂ ਵੱਲੋਂ ਪਰਾਂਦਾ ਪਾ ਕੇ ਗੁੱਤ ਗੁੰਦਣ ਦੇ ਮੁਕਾਬਲੇ ਵੀ ਸ਼ਾਮਲ ਸਨ। ਇਸ ਤੋਂ ਇਲਾਵਾ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਵੱਖ-ਵੱਖ ਪ੍ਰਕਾਰ ਦੇ ਤਿਆਰ ਕੀਤੇ ਭੋਜਨ ਦੀ ਸਟਾਲ ਵੀ ਲਾਈ ਗਈ। ਵਿਦਿਆਰਥੀਆਂ ਲਈ ਗੇਮਾਂ ਖੇਡਣ ਦਾ ਪ੍ਰਬੰਧ ਵੀ ਕੀਤਾ ਗਿਆ। ਸਕੂਲ ਪ੍ਰਿੰਸੀਪਲ ਸ਼੍ਰੀਮਤੀ ਮੀਨਾਕਸ਼ੀ ਸ਼ਰਮਾਂ ਵੱਲੋਂ ਵਿਸਾਖੀ ਦੇ ਤਿਉਹਾਰ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਇਸ ਮੌਕੇ ਤੇ ਸਭ ਨੂੰ ਵਧਾਈ ਦਿੱਤੀ । ਬੱਚਿਆਂ ਦਾ ਉਤਸ਼ਾਹ ਵਧਾਉਣ ਲਈ ਪ੍ਰਿੰਸੀਪਲ ਮੈਡਮ ਵੱਲੋਂ ਉਪਹਾਰ ਵੀ ਦਿੱਤੇ ਗਏ। ਇਸ ਤਿਉਹਾਰ ਤੇ ਸਭ ਦੇ ਉਤਸ਼ਾਹ ਨੇ ਸਕੂਲ ਦੇ ਮਾਹੌਲ ਨੂੰ ਵੱਖਰਾ ਰੰਗ ਦਿੱਤਾ।
Have something to say? Post your comment