Tuesday, April 14, 2026
BREAKING NEWS
ਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂ

Majha

ਅਜਨਾਲਾ ਸ਼ਹਿਰ ‘ਚ 1.21 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ ਸਾਫ ਸਫਾਈ ਦਾ ਵਿਕਾਸ ਕਾਰਜ 15 ਅਗਸਤ ਤੱਕ ਹੋਵੇਗਾ ਮੁਕੰਮਲ-ਧਾਲੀਵਾਲ

April 14, 2026 04:45 PM
Rozana Sehaj times

ਅੰਮ੍ਰਿਤਸਰ/ਅਜਨਾਲਾ :  ਅੱਜ ਵਿਸਾਖੀ ਦਿਹਾੜੇ ਦੀਆਂ ਅਜਨਾਲਾ ਸ਼ਹਿਰੀਆਂ ਨਾਲ ਖੁਸ਼ੀਆਂ ਸਾਂਝੀਆਂ ਕਰਨ ਮੌਕੇ ਆਮ ਆਦਮੀ ਪਾਰਟੀ ਦੇ ਸੂਬਾ ਮੁੱਖ ਬੁਲਾਰੇ , ਵਿਧਾਇਕ ਤੇ ਸਾਬਕਾ ਮੰਤਰੀ ਪੰਜਾਬ ਸ. ਕੁਲਦੀਪ ਸਿੰਘ ਧਾਲੀਵਾਲ ਵਲੋਂ ਅਜਨਾਲਾ ਸ਼ਹਿਰ ‘ਚ ਹੀ ਪਿਛਲੇ ਲੰਮੇ ਸਮੇਂ ਤੋਂ ਸੀਵਰੇਜ ਸਫਾਈ ਦੀ ਪੈਦਾ ਹੋਈ ਸਮੱਸਿਆ ਨੂੰ ਹੱਲ ਕਰਨ ਲਈ 1.21 ਕਰੋੜ ਰੁਪਏ ਦੇ ਖਰਚੇ ਨਾਲ ਮੁਕੰਮਲ ਕੀਤੀ ਜਾਣ ਵਾਲੀ ਸੀਵਰੇਜ ਸਫਾਈ ਮੁਹਿੰਮ ਦਾ ਹਰੀ ਝੰਡੀ ਵਿਖਾ ਕੇ ਪੂਰੇ ਜੋਸ਼ੋ ਖਰੋਸ਼ ਨਾਲ ਆਗਾਜ਼ ਕੀਤਾ। ਸ. ਧਾਲੀਵਾਲ ਨੇ ਇਸ ਸਫਾਈ ਮੁਹਿੰਮ ਵਿਕਾਸ ਕਾਰਜ ਦੇ ਉਦਘਾਟਨ ਮੌਕੇ ਅਜਨਾਲਾ ਸ਼ਹਿਰੀਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਅੱਜ ਤੋਂ ਸੀਵਰੇਜ ਸਾਫ ਸਫਾਈ ਦੀ ਮੁਹਿੰਮ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਕੋਲੋਂ ਸ਼ੁਰੂ ਕਰਵਾਈ ਗਈ ਹੈ, ਜੋ ਨਿਰਧਾਰਿਤ ਸਮੇਂ ‘ਚ 15 ਅਗਸਤ ਤੱਕ ਮੁਕੰਮਲ ਕਰਨ ਲਈ ਸੀਵਰੇਜ ਬੋਰਡ ਅਧਿਕਾਰੀਆਂ ਤੇ ਠੇਕੇਦਾਰ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਆਧੁਨਿਕ ਮਸ਼ੀਨਾਂ ਦੀ ਵਰਤੋਂ ਨਾਲ ਸੀਵਰੇਜ ਸਾਫ ਸਫਾਈ ਦੀ ਮੁਹਿੰਮ ਨੇਪੜੇ ਚਾੜੇ ਜਾਣ ਪਿੱਛੋਂ ਭਵਿੱਖ ਵਿੱਚ ਸ਼ਹਿਰੀਆਂ ਨੂੰ ਅਜਿਹੀ ਗੰਭੀਰ ਸੀਵਰੇਜ ਸਮੱਸਿਆ ਨਾਲ ਜੂਝਣਾ ਨਹੀਂ ਪਵੇਗਾ। ਸ. ਧਾਲੀਵਾਲ ਨੇ ਪ੍ਰਗਟਾਵਾ ਕੀਤਾ ਕਿ ਅਜਨਾਲਾ ਸ਼ਹਿਰ ‘ਚ ਪਾਏ ਗਏ 52 ਕਿਲੋਮੀਟਰ ਲੰਮੇ ਘੇਰੇ ‘ਚ ਸੀਵਰੇਜ ਦੀ ਪਿਛਲੇ 20 ਸਾਲਾਂ ਤੋਂ ਸਾਬਕਾ ਸਰਕਾਰਾਂ ਦੇ ਕਾਰਜਕਾਲ ‘ਚ ਇਕ ਵਾਰ ਵੀ ਸਫਾਈ ਨਹੀਂ ਕਰਵਾਈ ਗਈ। ਜਿਸ ਦੇ ਨਤੀਜੇ ਵਜੋਂ ਸ਼ਹਿਰ ਦੀਆਂ ਗਲੀਆਂ ‘ਚ ਸੀਵਰੇਜ ਦਾ ਗੰਦਾ ਪਾਣੀ ਖੁੱਲੇ ਆਮ ਫੈਲਣ ਦੇ ਮੱਦੇਨਜ਼ਰ ਗੰਦਗੀ ਦੀਆਂ ਕਈ ਤਰਾਂ ਦੀਆਂ ਬਿਮਾਰੀਆਂ ਤੋਂ ਸ਼ਹਿਰੀ ਪੀੜਤ ਹੋ ਰਹੇ ਸਨ। ਸ਼ਹਿਰੀਆਂ ਨੂੰ ਦਰਪੇਸ਼ ਇਸ ਪ੍ਰਮੁੱਖ ਸਮੱਸਿਆ ਨੂੰ ਹੱਲ ਕਰਵਾਉਣ ਲਈ ਉਨ੍ਹਾਂ ਵਲੋਂ ਕਾਫੀ ਜੱਦੋ ਜਹਿਦ ਕਰਨੀ ਪਈ ਕਿਉਂਕਿ ਸਾਬਕਾ ਸਰਕਾਰਾਂ ਵਲੋਂ ਸੀਵਰੇਜ ਸਫਾਈ ਦੀ ਤਾਣੀ ‘ਚ ਕਈ ਤਰਾਂ ਦੀਆਂ ਉਲਝਣਾ ਪੈਦਾ ਕੀਤੀਆਂ ਹੋਈਆਂ ਸਨ। ਅਤੇ ਬਰਸਾਤਾਂ ਦੇ ਦਿਨਾਂ ‘ਚ ਅਕਸਰ ਹੀ ਸੀਵਰੇਜ ਦੀਆਂ ਲਾਈਨਾਂ ਜਾਮ ਹੋ ਜਾਣ ਕਾਰਣ ਵੱਡੀ ਪੱਧਰ ਤੇ ਸ਼ਹਿਰੀ ਲੋਕ ਇਸ ਭਖਦੀ ਸਮੱਸਿਆ ਦਾ ਹੱਲ ਕਰਵਾਉਣ ਲਈ ਉਨ੍ਹਾਂ(ਸ. ਧਾਲੀਵਾਲ) ਤੱਕ ਸਿੱਧੀ ਜਾਂ ਫਿਰ ਨਗਰ ਪੰਚਾਇਤ ਪ੍ਰਸ਼ਾਸ਼ਨ ਕੋਲ ਪਹੁੰਚ ਬਣਾਉਂਦੇ ਸਨ। ਮੌਕੇ ਤੇ ਮੌਜੂਦ ਸੀਵਰੇਜ ਬੋਰਡ ਦੇ ਇੰਜੀਨੀਅਰ ਗੁਰਭੇਜ ਸਿੰਘ ਨੇ ਵਿਧਾਇਕ ਸ. ਧਾਲੀਵਾਲ ਨੂੰ ਜਨਤਕ ਤੌਰ ਤੇ ਭਰੋਸਾ ਦਿੱਤਾ ਕਿ ਸੀਵਰੇਜ ਸਫਾਈ ਮੁਹਿੰਮ ‘ਚ ਪੂਰੀ ਤਰਾਂ ਪਾਰਦਰਸ਼ਤਾ ਰੱਖਦਿਆਂ ਠੇਕੇਦਾਰ ਨੂੰ ਵੀ ਕੋਈ ਕੋਤਾਹੀ ਨਹੀਂ ਵਰਤਣ ਦਿੱਤੀ ਜਾਵੇਗੀ। ਇਸ ਮੌਕੇ ਤੇ ਖੁਸ਼ਪਾਲ ਸਿੰਘ ਧਾਲੀਵਾਲ, ਐਡਵੋਕੇਟ ਅਮਨਦੀਪ ਕੌਰ ਧਾਲੀਵਾਲ, ਨਗਰ ਪੰਚਾਇਤ ਅਜਨਾਲਾ ਦੇ ਪ੍ਰਧਾਨ ਭੱਟੀ ਜਸਪਾਲ ਸਿੰਘ ਢਿਲੋਂ, ਸ਼ਹਿਰੀ ਪ੍ਰਧਾਨ ਅਮਿਤ ਔਲ, ਬਲਾਕ ਪ੍ਰਧਾਨ ਦਵਿੰਦਰ ਸਿੰਘ ਸੋਨੂੰ , ਬਲਜਿੰਦਰ ਮਾਹਲ, ਸ਼ਿਵ ਚਾਹਲ, ਕੌਂਸਲਰ ਅਵਿਨਾਸ਼,ਓਡਵੋਕੇਟ ਸੰਦੀਪ ਕੌਸ਼ਲ ਗੱਟੂ, ਸੁੱਖ ਨਿੱਜਰ, ਪ੍ਰਧਾਨ , ਕੌਂਸਲਰ , ਸਰਗਰਮ ਸ਼ਹਿਰੀ ਵਲੰਟੀਅਰ, ਤੋਂ ਇਲਾਵਾ ਸੀਵਰੇਜ ਬੋਰਡ ਦੇ ਐਸਡੀਓ ਪ੍ਰਦੀਪ ਜੈਨ, ਤੇ ਨਗਰ ਪੰਚਾਇਤ ਅਜਨਾਲਾ ਦੇ ਕਾਰਜ ਸਾਧਕ ਅਫਸਰ ਦਿਨੇਸ਼ ਸੂਰੀ ਆਦਿ ਅਮਲਾ ਮੌਜੂਦ ਸੀ। ਇਸ ਤੋਂ ਪਹਿਲ ਮੁੱਖ ਬੁਲਾਰੇ ਤੇ ਵਿਧਾਇਕ ਸ. ਧਾਲੀਵਾਲ ਨੇ ਸਥਾਨਕ ਸ਼ਹਿਰ ‘ਚ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਵਿਖੇ ਨਤਮਸਤਕ ਹੋ ਕੇ ਸੰਗਤਾਂ ਨੂੰ ਜਿੱਥੇ ਖਾਲਸਾ ਸਾਜਨਾ ਦਿਵਸ ਦੀ ਲੱਖ ਲੱਖ ਵਧਾਈ ਪੇਸ਼ ਕੀਤੀ, ਉਥੇ ਸੰਗਤਾਂ ‘ਚ ਮੌਜੂਦ  ਧਾਰਮਿਕ ਸਿੱਖ ਸੰਸਥਾਵਾਂ ਦੇ ਨੁਮਾਇੰਦੀਆਂ ਤੇ ਗੁਰਦੁਆਰਾਂ ਕਮੇਟੀ ਦੇ ਆਹੁਦੇਦਾਰਾਂ ਨੂੰ ਬੀਤੇ ਕੱਲ ਪੰਜਾਬ ਵਿਧਾਨ ਸਭਾ ਦੇ ਬੁਲਏ ਗਏ ਵਿਸ਼ੇਸ਼ ਇਜਲਾਸ ‘ਚ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਉੱਦਮ ਨਾਲ ਜਾਗਤ ਜੋਤਿ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਾਨੂੰਨ ‘ਚ ਸੋਧ ਕਰਕੇ ਬੇਅਦਬੀ ਦੇ ਦੋਸ਼ੀਆਂ ਲਈ ਭਾਰੀ ਜੁਰਮਾਨਿਆਂ ਤੇ ਜ਼ੇਲਾਂ ‘ਚ ਤਾ ਉਮਰ ਕੈਦ (ਲਗਭਗ ਫਾਂਸੀ ਵਰਗੀ ਸਜ਼ਾ) ਦੀ ਵਿਵਸਥਾ ਕਰਕੇ ਬੇਅਦਬੀਆਂ ਲਈ ਜਿੰਮੇਵਾਰ ਦੋਸ਼ੀਆਂ ਨਾਲ ਹੀ ਸਾਜਿਸ਼ ਘਾੜਿਆਂ ਤੇ ਕਸਟੋਡੀਅਨ ਨੂੰ ਵੀ ਬਰਾਬਰ ਦੋਸ਼ਾਂ ਦੇ ਕਟਹਿਰੇ ‘ਚ ਲਿਆਉਣ ਦੀ ਵਿਵਸਥਾ ਕੀਤੀ ਗਈ। ਜਿਸ ਦੇ ਮੱਦੇਨਜ਼ਰ ਬੇਅਦਬੀਆਂ ਦੀਆਂ ਮੰਦਭਾਗੀਆਂ ਘਟਨਾਵਾਂ ਨੂੰ ਠੱਲ ਪਵੇਗੀ।

Have something to say? Post your comment

 

More in Majha

ਬੀਬੀ ਕੌਲਾਂ ਜੀ ਭਲਾਈ ਕੇਂਦਰ ਦੇ ਮੁਖੀ ਭਾਈ ਗੁਰਇਕਬਾਲ ਸਿੰਘ ਨੂੰ ਸਦਮਾ; ਜੀਜਾ ਸ੍ਰ. ਹਰਭਜਨ ਸਿੰਘ ਅਕਾਲ ਚਲਾਣਾ ਕਰ ਗਏ

ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਦੀ ਅਗਵਾਈ ਵਿਚ ਖਾਲਸਾ ਸਾਜਨਾ ਦਿਵਸ ਵਿਸਾਖੀ ਨੂੰ ਸਮਰਪਿਤ ਮਹੱਲਾ ਅੱਜ ਕੱਢਿਆ ਜਾਵੇਗਾ

ਮੁੱਖ ਮੰਤਰੀ ਭਗਵੰਤ ਸਿੰਘ ਮਾਨ 17 ਅਪ੍ਰੈਲ ਨੂੰ ਦਾਣਾ ਮੰਡੀ ਅਟਾਰੀ ਵਿਖੇ ਲਿੰਕ ਸੜਕਾਂ ਦੇ ਨਵੀਨੀਕਰਨ ਦਾ ਨੀਂਹ ਪੱਥਰ ਰੱਖਣਗੇ

ਜੀ.ਆਰ.ਪੀ. ਅੰਮ੍ਰਿਤਸਰ ਦੀ ਵੱਡੀ ਕਾਰਵਾਈ: 60 ਗ੍ਰਾਮ ਹੈਰੋਇਨ ਸਮੇਤ ਨੌਜਵਾਨ ਕਾਬੂ

ਰੋਬੋਟਿਕ ਸਰਜਰੀ ਦਾ ਮੀਲ ਪੱਥਰ: ਅਮਨਦੀਪ ਹਸਪਤਾਲ ਨੇ ਉਜਾਲਾ ਸਿਗਨਸ ਨਾਲ ਸਾਂਝੇਦਾਰੀ ਵਿੱਚ ਭਾਰਤ ਵਿੱਚ ਪਹਿਲੀ ਵਾਰ ਗੁੰਝਲਦਾਰ ਪ੍ਰਕਿਰਿਆ ਕੀਤੀ

ਸੰਯੁਕਤ ਡਾਇਰੈਕਟਰ ਖੇਤੀਬਾੜੀ ਪੰਜਾਬ ਵੱਲੋਂ ਡਾਇੰਗ ਅਤੇ ਪਲਾਈਵੁੱਡ ਇੰਡਸਟਰੀ ਦੀ ਚੈਕਿੰਗ

ਐਨਸੀਸੀ ਕੈਂਪ ਵਿੱਚ ਆਫ਼ਤ ਪ੍ਰਬੰਧਨ, ਫਾਇਰਿੰਗ ਅਤੇ ਪਰਮਾਣੂ ਊਰਜਾ ਬਾਰੇ ਵਿਸ਼ੇਸ਼ ਸੈਸ਼ਨ

ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਨੇ ਭਾਰਤ ਰਤਨ ਡਾ. ਭੀਮ ਰਾਓ ਅੰਬੇਦਕਰ ਦੀ 135ਵੀਂ ਜਨਮ ਵਰ੍ਹੇਗੰਢ ਪੂਰੇ ਉਤਸ਼ਾਹ ਨਾਲ ਮਨਾਈ

ਖਾਲਸਾ ਸਾਜਨਾ ਦਿਵਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਦੀਪਮਾਲਾ ਤੇ ਅਲੌਕਿਕ ਆਤਿਸ਼ਬਾਜ਼ੀ ਦੀਆਂ ਤਿਆਰੀਆਂ

ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਬਿੱਲ ‘ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਦਾ ਪ੍ਰਤੀਕਰਮ ਬਿੱਲ ਪਾਸ ਹੋਣਾ ਕਾਫ਼ੀ ਨਹੀਂ, ਲਾਗੂ ਕਰਵਾਉਣਾ ਵੱਡਾ ਸਵਾਲ- ਐਡਵੋਕੇਟ ਧਾਮੀ*