Sunday, April 12, 2026
BREAKING NEWS
ਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂ

Malwa

ਹਰਚੰਦ ਸਿੰਘ ਬਰਸਟ ਵੱਲੋਂ ਹਲਕਾ ਸਮਾਣਾ ਦੇ ਪਿੰਡ ਸ਼ੇਰਮਾਜਰਾ ਵਿਖੇ 4.34 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ

April 12, 2026 01:45 PM
Rozana Sehaj times
ਸਮਾਣਾ : ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੇ ਪਿੰਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਕਿਸਾਨਾ ਲਈ ਸਹੂਲਤਾਂ ਵਿੱਚ ਵਾਧਾ ਕਰਨ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ, ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਵੱਲੋਂ ਅੱਜ ਹਲਕਾ ਸਮਾਣਾ ਦੇ ਪਿੰਡ ਸ਼ੇਰਮਾਜਰਾ ਵਿਖੇ ਲਗਭਗ 4.34 ਕਰੋੜ ਰੁਪਏ ਦੀ ਲਾਗਤ ਦੇ ਵੱਖ-ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ। ਇਸ ਮਗਰੋਂ ਸ. ਬਰਸਟ ਵੱਲੋਂ ਸਮਾਣਾ ਦਫ਼ਤਰ ਵਿਖੇ ਲੋਕ ਮਿਲਣੀ ਦੌਰਾਨ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਸਮੇਤ ਵੱਡੀ ਗਿਣਤੀ ਵਿੱਚ ਪਹੁੰਚੇ ਲੋਕਾਂ ਨਾਲ ਮੁਲਾਕਾਤ ਕੀਤੀ ਗਈ ਅਤੇ ਉਹਨਾਂ ਦੀਆਂ ਸਮੱਸਿਆਵਾਂ ਸੁਣਿਆਂ ਗਈਆਂ, ਜਿਨ੍ਹਾਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਗਿਆ।  
ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਵੱਲੋਂ ਪਟਿਆਲਾ ਮੈਣ ਰੋਡ ਤੋਂ ਸ਼ੇਰਮਾਜਰਾ ਤੱਕ ਦੀ ਸੜਕ ਦੇ ਨਵੀਨੀਕਰਨ ਦੇ ਕਾਰਜ ਸ਼ੁਰੂ ਕਰਵਾਏ ਗਏ। ਇਹ 1.45 ਕਿਲੋਮੀਟਰ ਲੰਬਾਈ ਵਾਲੀ ਸੜਕ 1.25 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਵੇਗੀ ਅਤੇ ਇਸ ਨੂੰ 12 ਫੁੱਟ ਤੋਂ 18 ਫੁੱਟ ਚੌੜਾ ਕੀਤਾ ਜਾਵੇਗਾ। ਇਸਦੇ ਨਾਲ ਹੀ ਪਟਿਆਲਾ ਮੈਣ ਰੋਡ ਤੋਂ ਪਸਿਆਣਾ ਵਾਇਆ ਸ਼ੇਰਮਾਜਰਾ ਰੋਡ ਦੇ ਨਿਰਮਾਣ ਕਾਰਜ ਵੀ ਸ਼ੁਰੂ ਕਰਵਾਏ। ਲਗਭਗ 3 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੀ 5.56 ਕਿਲੋਮੀਟਰ ਲੰਬਾਈ ਵਾਲੀ ਇਸ ਸੜਕ ਨੂੰ 12 ਫੁੱਟ ਤੋਂ 18 ਫੁੱਟ ਤੱਕ ਚੌੜਾ ਕੀਤਾ ਜਾਵੇਗਾ। ਇਸ ਨਾਲ ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਰੋਜ਼ਾਨਾ ਆਉਣ-ਜਾਣ ਵਿੱਚ ਵੱਡੀ ਰਾਹਤ ਮਿਲੇਗੀ। ਇਸ ਤੋਂ ਇਲਾਵਾ ਸ. ਬਰਸਟ ਵੱਲੋਂ ਖਰੀਦ ਕੇਂਦਰ ਸ਼ੇਰਮਾਜਰਾ ਵਿਖੇ ਸਟੀਲ ਕਵਰ ਸ਼ੈੱਡ ਦਾ ਉਦਘਾਟਨ ਕੀਤਾ ਗਿਆ, ਜੋ 7.86 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋ ਰਿਹਾ ਹੈ। ਇਸ ਮਗਰੋਂ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਵੱਲੋਂ ਖਰੀਦ ਕੇਂਦਰ ਸ਼ੇਰਮਾਜਰਾ ਅਤੇ ਡਕਾਲਾ ਵਿਖੇ ਕਣਕ ਦੀ ਖਰੀਦ ਸ਼ੁਰੂ ਕਰਵਾਈ ਅਤੇ ਖਰੀਦ ਪ੍ਰਬੰਧਾਂ ਦਾ ਜਾਇਜਾ ਲਿਆ। 
 
ਸ. ਬਰਸਟ ਨੇ ਦੱਸਿਆ ਕਿ ਸੂਬੇ ਦੀਆਂ ਸਮੂਹ ਮੰਡੀਆਂ ਵਿੱਚ ਕਣਕ ਦੀ ਖਰੀਦ ਪ੍ਰਕ੍ਰਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪੁੱਖਤਾ ਪ੍ਰਬੰਧ ਕੀਤੇ ਗਏ ਹਨ। ਮੰਡੀਆਂ ਵਿੱਚ ਕਿਸਾਨਾਂ, ਆੜ੍ਹਤੀਆੰ ਅਤੇ ਮਜਦੂਰਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਣ ਲਈ ਵਚਨਬੱਧ ਹੈ। 
 
ਚੇਅਰਮੈਨ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਪ੍ਰਦਾਨ ਕਰਨ ਅਤੇ ਮੰਡੀਆਂ ਦੇ ਆਧੁਨਿਕੀਕਰਨ ਲਈ ਲਗਾਤਾਰ ਕਾਰਜ ਕਰ ਰਹੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਚਾਰ ਸਾਲ ਵਿੱਚ ਮਿਸਾਲੀ ਕਾਰਜ ਕਰਦਿਆਂ ਹੋਇਆ ਆਪਣੇ ਸਾਰੇ ਵਾਅਦੇ ਪੂਰੇ ਕੀਤੇ ਗਏ ਹਨ ਅਤੇ ਸੂਬੇ ਦਾ ਚਹੁੰਪੱਖੀ ਵਿਕਾਸ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੰਡੀ ਬੋਰਡ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਸਮੇਂ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਉਣ ਦੇਣਾ ਅਤੇ ਪੇਂਡੂ ਖੇਤਰਾਂ ਵਿੱਚ ਆਵਾਜਾਈ ਦੇ ਸਾਧਨਾਂ ਨੂੰ ਸੁਚਾਰੂ ਬਣਾਉਣਾ ਹੈ।
 
ਇਸ ਦੌਰਾਨ ਇਲਾਕਾ ਨਿਵਾਸੀਆਂ ਨੇ ਪੰਜਾਬ ਸਰਕਾਰ ਦੇ ਵਿਕਾਸ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹਨਾਂ ਸੜਕਾਂ ਦੇ ਬਣਨ ਨਾਲ ਇਲਾਕਾ ਨਿਵਾਸੀਆਂ ਦਾ ਸਫਰ ਸੁਖਾਲਾ ਹੋ ਜਾਵੇਗਾ। ਇਸ ਮੌਕੇ ਹਨੀ ਮਾਹਲਾ ਚੇਅਰਮੈਨ ਮਾਰਕਿਟ ਕਮੇਟੀ ਡਕਾਲਾ, ਮਲਕੀਤ ਸਿੰਘ ਸਰਪੰਚ ਸ਼ੇਰਮਾਜਰਾ, ਸ਼ੀਸ਼ਪਾਲ ਸਰਪੰਚ ਖੇੜੀ ਗੁਜਰਾਂ, ਜਰਨੈਲ ਸਿੰਘ ਸਰਪੰਚ ਖੁਸਰੋਪੁਰ, ਗਗਨਦੀਪ ਕੌਰ ਸਰਪੰਚ ਬੀੜ ਖੇੜੀ, ਯਾਦਵਿੰਦਰ ਸਿੰਘ ਸਰਪੰਚ ਪਸਿਆਣਾ, ਇੰਦਰਜੀਤ ਸਿੰਘ ਸਰਪੰਚ ਕਰਤਾਰਪੁਰ, ਜਸਬੀਰ ਸਿੰਘ ਤਰੈਂ ਜਿਲਾਂ ਪ੍ਰੀਸ਼ਦ ਮੈਂਬਰ, ਦਰਬਾਰਾ ਸਿੰਘ ਤੁੱਲੇਵਾਲ ਬਲਾਕ ਸੰਮਤੀ ਮੈਂਬਰ, ਬਲਕਾਰ ਡਕਾਲਾ ਮੈਂਬਰ ਮੰਡੀ ਬੋਰਡ, ਦਵਿੰਦਰ ਸਿੰਘ ਸ਼ੇਰਮਾਜਰਾ, ਨਵਦੀਪ ਸ਼ੇਰਮਾਜਰਾ, ਗੁਰਮੈਜ਼ ਸਿੰਘ ਸ਼ੇਰਮਾਜਰਾ ਸਾਬਕਾ ਸਰਪੰਚ, ਸ਼ੈਲੀ ਡਕਾਲਾ, ਹਰੀਸ਼ ਕੁਮਾਰ ਸਾਬਕਾ ਸਰਪੰਚ, ਜਸਪ੍ਰੀਤ ਸਿੰਘ, ਜਨਕ ਰਾਜ, ਹਰਮੇਸ਼ ਗੋਇਲ ਜਿਲਾਂ ਪ੍ਰਧਾਨ ਬੀਜੇਪੀ, ਅਤੁੱਲ ਗੋਇਲ, ਬਿਸ਼ਨ ਪ੍ਰਕਾਸ਼, ਦੀਪਕ ਡਕਾਲਾ, ਗਿਆਨ ਚੰਦ, ਪ੍ਰਦੀਪ ਸਿੰਘ, ਜੀਵਨ ਗੋਇਲ, ਚਮਨ ਲਾਲ, ਜਤਿੰਦਰ ਬਠੋਈ, ਪੰਕਜ, ਪੰਕਜ ਗੋਇਲ, ਮੇਘ ਰਾਜ, ਨਿਰਭੈ ਸਿੰਘ, ਸ਼ਾਮ ਲਾਲ, ਭੁਪਿੰਦਰ ਸਿੰਘ ਡਕਾਲਾ,  ਸੁਰਿੰਦਰ ਸਿੰਘ ਸਰਪੰਚ ਆਲਮਪੁਰ, ਅਵਤਾਰ ਸਿੰਘ ਸਰਪੰਚ ਸਾਧੂਗੜ, ਜੀਤ ਸਿੰਘ ਸਮਰਾਓ, ਹਾਕਮ ਸਿੰਘ ਸਮਰਾਓ, ਹਰਬੰਸ ਸਿੰਘ ਸਮਰਾਓ, ਨਵਦੀਵ ਸਿੰਘ ਸਮਰਾਓ ਪ੍ਰਧਾਨ ਗੁਰਦੁਆਰਾ ਸਾਹਿਬ ਸ਼ੇਰਮਾਜਰਾ, ਰੂਪ ਸਿੰਘ ਪ੍ਰਧਾਨ, ਜੀਤ ਸਿੰਘ, ਸ਼ਾਂਤੀ ਸਰੂਪ, ਸੋਨੂੰ ਸ਼ਰਮਾ, ਪੰਡਿਤ ਡੋਗਰ ਰਾਮ, ਕੇਸਰ ਸਿੰਘ, ਚੰਦ ਸਿੰਘ, ਹਰਪਾਲ ਸਿੰਘ ਦੁਦੱੜ, ਤੇਜਵੀਰ ਸਿੰਘ ਕਲੇਰ ਚੇਅਰਮੈਨ, ਨੌਹਰ ਚੰਦ, ਗੁਰਜੀਤ ਸਿੰਘ ਗ੍ਰੀਨ ਪਾਰਕ ਕਲੌਨੀ, ਗੁਰਪ੍ਰੀਤ ਸਿੰਘ ਸਵਾਜਪੁਰ, ਮਹਿੰਦਰ ਸਿੰਘ ਖੇੜੀ ਗੁਜਰਾਂ, ਚਰਨ ਸਿੰਘ ਮਹਿਮਦਪੁਰ, ਗੁਰਵਿੰਦਰ ਸਿੰਘ ਭਿੰਦਰ, ਹਰਬੰਸ ਸਿੰਘ ਫੌਜੀ, ਦਰਸ਼ਨ ਸਿੰਘ ਸਾਬਕਾ ਪੰਚ ਸ਼ੇਰਮਾਜਰਾ, ਕੇਸਰ ਸਿੰਘ ਸ਼ੇਰਮਾਜਰਾ, ਕਾਕਾ ਢਿੱਲੋਂ, ਕੁਲਦੀਪ ਨਾਇਕ, ਸ਼ੇਰ ਸਿੰਘ, ਤਰਸੇਮ ਲਾਲ ਗੋਇਲ, ਕਮਲ ਗੋਇਲ ਪ੍ਰਧਾਨ ਅਨਾਜ ਮੰਡੀ ਸ਼ੇਰਮਾਜਰਾ, ਮਨੀਸ਼ ਮਿੱਤਲ ਸਲਾਹਕਾਰ ਜਿਲਾਂ ਆੜਤੀ ਐਸੋਸੀਏਸ਼ਨ ਪਟਿਆਲਾ, ਰਕੇਸ਼ ਸਿੰਗਲਾ, ਰਕੇਸ਼ ਕੁਮਾਰ, ਜਸਪ੍ਰੀਤ ਸਿੰਘ, ਲੱਖਾ ਜੀ, ਗੁਰਮੇਲ ਸਿੰਘ, ਸ਼ਾਮ ਲਾਲ ਦੱਤ ਮੈਂਬਰ ਮੰਡੀ ਬੋਰਡ, ਸਤਪਾਲ ਜੋਹਰੀ, ਹਜਾਰੀ ਲਾਲ ਜੋਹਰੀ, ਸ਼ੰਕਰ ਜਿੰਦਲ, ਹਰਪਿੰਦਰ ਸਿੰਘ ਰਾਠੀ, ਡਾ, ਹਰਮੇਸ਼, ਜਸਪਾਲ ਸਿੰਘ ਬੀਬੀਪੁਰ, ਜੈਂਕੀ ਮਹਿਰਾ ਸਮਾਣਾ, ਲਖਵਿੰਦਰ ਸਿੰਘ ਸਾਬਕਾ ਸਰਪੰਚ ਲ਼ਲੋਛੀ, ਸਾਬਕਾ ਸਰਪੰਚ ਹਰਜਿੰਦਰ ਸਿੰਘ ਸਰਾਜਪੁਰ, ਸ਼ੇਰ ਸਿੰਘ ਸਾਬਕਾ ਸਰਪੰਚ ਖੇੜੀ ਮੁਸਲਮਾਨੀਆਂ, , ਤਰਸੇਮ ਸਿੰਘ ਸਾਬਕਾ ਸਰਪੰਚ ਗੁਰੂ ਤੇਗ ਬਹਾਦਰ ਨਗਰ, ਰਜਿੰਦਰ ਡਕਾਲਾ, ਹੇਮਇੰਦਰ ਸਿੰਘ ਮਾਲੋਮਾਜਰੇ ਜਿਲਾਂ ਮੰਡੀ ਅਫਸਰ ਅਸਲਮ ਮਹੁੰਮਦ, ਸਕੱਤਰ ਮਾਰਕਿਟ ਕਮੇਟੀ ਅਸ਼ੋਕ ਕੁਮਾਰ, , ਹਰਵੈਲ ਸਿੰਘ, ਗੁਰਪ੍ਰੀਤ ਸਿੰਘ ਨੰਬਰਦਾਰ ਜਮਾਲਪੁਰ, ਜਤਿੰਦਰ ਸਿੰਘ ਖੁਦਾਦਪੁਰ, ਮਲਕੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਲੋਕ ਮੋਜੂਦ ਰਹੇ।

Have something to say? Post your comment

 

More in Malwa

“ਮੇਰਾ ਘਰ ਮੇਰੇ ਨਾਮ” ਸਕੀਮ ਤਹਿਤ ਦਿਤੇ ਮਾਲਕਾਨਾ ਹੱਕ ਮੰਤਰੀ ਅਮਨ ਅਰੋੜਾ 53 ਲਾਭਪਾਤਰੀਆਂ ਨੂੰ ਵੰਡੇ ਕਾਰਡ

ਰਣਜੋਧ ਸਿੰਘ ਹਡਾਣਾ ਨੇ ਭੁਨਰਹੇੜੀ ਅਨਾਜ ਮੰਡੀ ਵਿੱਚ ਖ਼ਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਵਿਸਾਖੀ ਮੌਕੇ ਵਿਸ਼ਾਲ ਪੰਥਕ ਕਾਨਫਰੰਸ 14 ਨੂੰ : ਹਰਭਜਨ ਸਿੰਘ ਕਸ਼ਮੀਰੀ

ਦਾਮਨ ਬਾਜਵਾ ਨੇ ਕਣਕ ਦੇ ਖ਼ਰੀਦ ਪ੍ਰਬੰਧਾਂ ਤੇ ਚੁੱਕੇ ਸਵਾਲ

ਵਿਸਾਖੀ ਦਿਹਾੜੇ ਨੂੰ ਸਮਰਪਿਤ ਮਿੰਨੀ ਮੈਰਾਥਨ ਦਾ ਆਯੋਜਨ

ਰੋਟਰੀ ਕੰਪਲੈਕਸ 'ਚ ਲਾਇਆ ਮੁਫ਼ਤ “ਸਰਵ ਰੋਗ ਨਿਵਾਰਨ” ਕੈਂਪ

ਮੁੱਖ ਮੰਤਰੀ ਸਿਹਤ ਯੋਜਨਾ ਨੇ 3 ਮਹੀਨਿਆਂ ਵਿੱਚ 3 ਕਰੋੜ ਰੁਪਏ ਦਾ ਮੁਫ਼ਤ ਇਲਾਜ ਮੁਹੱਈਆ ਕਰਵਾਇਆ : ਸਿਹਤ ਮੰਤਰੀ

ਐਸ.ਡੀ. ਕਾਲਜ ਫਾਰ ਵੋਮੈਨ 'ਚ ਐਮ.ਏ. ਪੰਜਾਬੀ ਦੇ ਪਹਿਲੇ ਅਤੇ ਤੀਸਰੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ

ਗੋਲਡਨ ਐਜੂਕੇਸ਼ਨਸ ਸੰਸਥਾ ਦੇ ਆ ਰਹੇ ਨੇ ਲਗਾਤਾਰ ਵੀਜੇ

ਸਫਾਈ ਕਰਮਚਾਰੀ ਰਾਤ 9 ਤੋਂ ਸਵੇਰੇ 6 ਵਜੇ ਤੱਕ ਨਹੀਂ ਕਰਨਗੇ ਸਾਫ-ਸਫਾਈ : ਜ਼ਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ