ਮੋਰਿੰਡਾ : ਭਾਰਤੀ ਜਨਤਾ ਪਾਰਟੀ ਦੇ ਸਥਾਪਨਾ ਦਿਵਸ ਦੇ ਸ਼ੁਭ ਅਵਸਰ 'ਤੇ ਅੱਜ ਮੋਰਿੰਡਾ ਮੰਡਲ ਪ੍ਰਧਾਨ ਰਾਜੇਸ਼ ਭਾਟੀਆ ਵੱਲੋਂ ਮੰਡਲ ਦਫ਼ਤਰ ਵਿਖੇ ਇੱਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਭਾਰੀ ਗਿਣਤੀ ਵਿੱਚ ਪਾਰਟੀ ਵਰਕਰਾਂ ਅਤੇ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਪਾਰਟੀ ਦਾ ਝੰਡਾ ਲਹਿਰਾ ਕੇ ਕੀਤੀ ਗਈ ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਭਾਰਤੀ ਜਨਤਾ ਪਾਰਟੀ ਦੇ ਇਤਿਹਾਸ ਅਤੇ ਦੇਸ਼ ਦੀ ਉੱਨਤੀ ਵਿੱਚ ਪਾਰਟੀ ਵੱਲੋਂ ਪਾਏ ਗਏ ਯੋਗਦਾਨ 'ਤੇ ਚਾਨਣਾ ਪਾਇਆ। ਆਗੂਆਂ ਨੇ ਕਿਹਾ ਕਿ ਪਾਰਟੀ ਦੀ ਮਜ਼ਬੂਤੀ ਲਈ ਹਰ ਇੱਕ ਵਰਕਰ ਦਾ ਯੋਗਦਾਨ ਵਡਮੁੱਲਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਦਾ ਅਹਿਦ ਲਿਆ ਗਿਆ। ਮੰਡਲ ਪ੍ਰਧਾਨ ਰਾਜੇਸ਼ ਭਾਟੀਆ ਅਤੇ ਹੋਰ ਸਥਾਨਕ ਆਗੂਆਂ ਨੇ ਵਰਕਰਾਂ ਵਿੱਚ ਨਵਾਂ ਜੋਸ਼ ਭਰਦਿਆਂ ਕਿਹਾ ਕਿ ਅੱਜ ਦਾ ਦਿਨ ਸਾਨੂੰ ਪਾਰਟੀ ਦੇ ਸਿਧਾਂਤਾਂ 'ਤੇ ਚੱਲਣ ਦੀ ਪ੍ਰੇਰਨਾ ਦਿੰਦਾ ਹੈ। ਇਸ ਮੌਕੇ ਮੋਰਿੰਡਾ ਮੰਡਲ ਦੇ ਸਮੂਹ ਅਹੁਦੇਦਾਰਾਂ ਨੇ ਇੱਕ-ਦੂਜੇ ਦਾ ਮੂੰਹ ਮਿੱਠਾ ਕਰਵਾ ਕੇ ਸਥਾਪਨਾ ਦਿਵਸ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਹਲਕਾ ਇੰਚਾਰਜ ਸ਼੍ਰੀ ਚਮਕੌਰ ਸਾਹਿਬ ਸਰਦਾਰ ਦਰਸ਼ਨ ਸਿੰਘ ਸ਼ਿਵਜੋਤ, ਮੰਡਲ ਪ੍ਰਧਾਨ ਰਜੇਸ਼ ਭਾਟੀਆ, ਜਿਲਾ ਸਕੱਤਰਕ ਗੁਰਪ੍ਰੀਤ ਕੌਰ, ਮੀਤ ਪ੍ਰਧਾਨ ਰਜਨੀਸ਼ ਖੰਨਾ, ਮੰਗਤ ਰਾਮ ਸਾਬਕਾ ਮੰਡਲ ਪ੍ਰਧਾਨ ,ਜਨਰਲ ਸਕੱਤਰ ਨੇਤਰ ਸਿੰਘ ਰਾਣਾ ਅਤੇ ਅਮਿਤ ਕੁਮਾਰ, ਸਕੱਤਰ ਅਸ਼ੋਕ ਕੁਮਾਰ,ਮਹਿਲਾ ਮੋਰਚਾ ਪ੍ਰਧਾਨ ਮੀਨੂ ਸ਼ਰਮਾ ਮੀਤ ਪ੍ਰਧਾਨ ਮੰਜੂ ਸ਼ਰਮਾ , ਮਨਿਓਰਟੀ ਸੈਲ ਪ੍ਰਧਾਨ ਜਰਨੈਲ ਸਿੰਘ ਕੈਸ਼ੀਅਰ ਕਸ਼ਮੀਰ ਚੰਦ, ਗਰੀਸ਼ ਸ਼ਰਮਾ, ਹੋਰਨਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ
ਹਾਜ਼ਰ ਸਨ।