Monday, April 06, 2026
BREAKING NEWS
ਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂ

Chandigarh

ਸੁਖਦੇਵ ਸਿੰਘ ਕੁਬਾਹੇੜੀ ਦੀ ਸੇਵਾ ਮੁਕਤੀ ਮੌਕੇ ਸਨਮਾਨ ਸਮਾਰੋਹ ਕਰਵਾਇਆ

April 06, 2026 09:34 PM
Rozana Sehaj times
ਮਾਜਰੀ : ਪੀਡਬਲਿਯੂਡੀ ਜਲ ਸਪਲਾਈ ਅਤੇ ਸੈਨੀਟੇਸ਼ਨ ਸੱਚਾਈ ਤੇ ਸੀਵਰੇਜ ਬੋਰਡ ਦੇ ਫੀਲਡ ਮੁਲਾਜ਼ਮਾਂ ਦੀ ਜਥੇਬੰਦੀ ਟੈਕਨੀਕਲ ਐਡ ਮਕੈਨੀਕਲ ਇੰਪਲਾਈਜ਼ ਯੂਨੀਅਨ (ਰਜਿ) ਬਰਾਂਚ ਰੋਪੜ ਐਂਡ ਮੋਹਾਲੀ ਵੱਲੋਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਡਿਵੀਜ਼ਨ ਮੋਹਾਲੀ ਨੰਬਰ 3 ਵਿਖੇ ਜੂਨੀਅਰ ਟੈਕਨੀਸ਼ੀਅਨ ਦੀ ਪੋਸਟ ਤੋਂ ਨੌਕਰੀ ਕਰਨ ਉਪਰੰਤ ਸੇਵਾ ਮੁਕਤ ਹੋਏ ਸੁਖਦੇਵ ਸਿੰਘ ਕੁਬਾਹੇੜੀ ਦੇ ਸਨਮਾਨ ਹਿਤ ਵਾਟਰ ਸਪਲਾਈ ਸਕੀਮ ਕੁਬਾਹੇੜੀ ਵਿਖੇ ਸਨਮਾਨ ਸਮਾਰੋਹ ਕੀਤਾ ਗਿਆ। ਇਸ ਸਨਮਾਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਟੈਕਨੀਕਲ ਐਂਡ ਮਕੈਨੀਕਲ ਯੂਨੀਅਨ ਦੇ ਜੋਨ ਆਗੂ ਸੁਖਰਾਮ ਕਾਲੇਵਾਲ, ਬਰਾਂਚ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਤਰਲੋਚਨ ਸਿੰਘ, ਬਰਾਂਚ ਮੋਹਾਲੀ ਤੇ ਰੋਪੜ ਦੇ ਪ੍ਰਧਾਨ ਬਲਜਿੰਦਰ ਸਿੰਘ, ਜੂਨੀਅਰ ਇੰਜੀਨੀਅਰ ਸੁਰਿੰਦਰ ਸਿੰਘ, ਕੁਲਦੀਪ ਸਿੰਘ ਖਿਜ਼ਰਾਬਾਦ, ਮਸਟੌਰਲ ਯੂਨੀਅਨ ਦੇ ਬਹਾਦਰ ਸਿੰਘ, ਮਲਾਗਰ ਸਿੰਘ ਖਮਾਣੋ ਨੇ ਕਿਹਾ ਕਿ ਸਮੁੱਚੇ ਫੀਲਡ ਮੁਲਾਜ਼ਮਾਂ ਵੱਲੋਂ ਸਾਂਝੇ ਸੰਘਰਸ਼ਾਂ ਸਦਕਾ ਮਸਟੌਰਲ ਦੀ ਕੱਚੀ ਨੌਕਰੀ ਤੋਂ ਮੁਕਤੀ ਪਾ ਕੇ ਜਿੱਥੇ ਸਮੁੱਚੇ ਕਾਮੇ ਰੈਗੂਲਰ ਹੋਏ, ਉੱਥੇ ਪੁਰਾਣੀ ਪੈਨਸ਼ਨ ਦੀ ਪ੍ਰਾਪਤੀ ਕੀਤੀ, ਵਿਭਾਗ ਨੂੰ ਵੱਡੇ ਵਿਭਾਗਾਂ ਵਿੱਚ ਸ਼ਾਮਿਲ ਕਰਾਉਣ ਲਈ ਸਮੁੱਚੇ ਫੀਲਡ ਮੁਲਾਜ਼ਮਾਂ ਨੇ ਆਪਣਾ ਅਹਿਮ ਯੋਗਦਾਨ ਪਾਇਆ, ਪ੍ਰੰਤੂ ਅੱਜ ਜਿੱਥੇ ਲੋਕਾਂ ਨੂੰ ਸਾਫ ਪੀਣ ਵਾਲੇ ਪਾਣੀ ਦੀ ਚੰਗੇ ਤੇ ਆਧੁਨਿਕ ਤਰੀਕੇ ਤਹਿਤ ਪਹੁੰਚਾਉਣ ਦੀ ਮੁੱਖ ਜਿੰਮੇਵਾਰੀ ਸਰਕਾਰਾਂ ਦੀ ਬਣਦੀ ਹੈ, ਪਰੰਤੂ ਸਰਕਾਰਾਂ ਨੇ ਕਾਰਪੋਰੇਟ ਪੱਖੀ ਨੀਤੀਆਂ ਨੂੰ ਲਾਗੂ ਕਰਦਿਆਂ ਇਸ ਵਿਭਾਗ ਦਾ ਪੰਚਾਇਤੀਕਰਨ ਦੇ ਨਿਜੀਕਰਨ ਕੀਤਾ ਜਾ ਰਿਹਾ ਹੈ। ਇਸ ਵਿਭਾਗ ਵਿੱਚੋਂ ਤਜਰਬੇ ਅਤੇ ਮਿਹਨਤੀ ਵਰਕਰ ਲਗਾਤਾਰ ਸੇਵਾ ਮੁਕਤ ਹੋ ਰਹੇ ਹਨ, ਜਿਸ ਕਾਰਨ ਜਿੱਥੇ ਵਿਭਾਗ ਦਾ ਕੰਮ ਭਾਰ ਛੋਟੇ ਅਧਿਕਾਰੀਆਂ ਤੇ ਕੁਝ ਗਿਣਤੀ ਦੇ ਰਹਿ ਗਏ ਮੁਲਾਜ਼ਮਾਂ ਤੇ ਪਾਇਆ ਜਾ ਰਿਹਾ ਹੈ। ਅੱਜ ਪੀਣ ਵਾਲੇ ਪਾਣੀ ਤੇ ਵਿਭਗ ਨੂੰ ਬਚਾਉਣ ਲਈ ਲੋਕਾਂ ਨੂੰ ਗੰਭੀਰ ਹੋਣਾ ਪਵੇਗਾ। ਇਹਨੂੰ ਦੱਸਿਆ ਕਿ ਸੁਖਦੇਵ ਸਿੰਘ ਨੇ ਨੀਮ ਪਹਾੜੀ ਖੇਤਰ ਵਿੱਚ ਜਿੱਥੇ ਮੈਦਾਨੀ ਖੇਤਰ ਨਾਲੋਂ ਪਾਣੀ ਦੀ ਗੰਭੀਰ ਲੋੜ ਹੁੰਦੀ ਹੈ, ਬੜੀ ਮਿਹਨਤ ਤੇ ਇਮਾਨਦਾਰੀ ਨਾਲ 36 ਸਾਲ ਸੇਵਾ ਕੀਤੀ ਅਤੇ ਪਿੰਡ ਪਿੰਡ ਪੀਣ ਯੋਗ ਪਾਣੀ ਬਚਾਉਣ ਲਈ ਅਹਿਮ ਯੋਗਦਾਨ ਪਾਇਆ। ਇਸ ਮੌਕੇ ਵਿਭਾਗ ਦੀ ਅਧਿਕਾਰੀਆਂ, ਫੀਲਡ ਮੁਲਾਜ਼ਮਾਂ ਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੇਜਰ ਸਿੰਘ ਸੰਗਤਪੁਰਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਕੁਰਾਲੀ,ਜਗਤਾਰ ਸਿੰਘ ਨੰਬਰਦਾਰ, ਕੁਲਦੀਪ ਸਿੰਘ, ਸਾਬਕਾ ਸਰਪੰਚ ਗੁਰਦੇਵ ਸਿੰਘ, ਕਰਮਚਾਰੀ ਦਲ ਦੇ ਆਗੂ ਗੁਰਮੁਖ ਸਿੰਘ, ਨਰੇਸ਼ ਸਾਬਕਾ ਪੰਚਾਇਤ ਸਕੱਤਰ ਲਾਭ ਸਿੰਘ, ਸੁਰਿੰਦਰ ਸਿੰਘ ਮੀਆਂਪੁਰ, ਜਸਵਿੰਦਰ ਸਿੰਘ ਸੰਗਤਪੁਰਾ, ਸਰੂਪ ਸਿੰਘ ਮਾਜਰੀ, ਹਰਮੀਤ ਸਿੰਘ, ਦਲਜੀਤ ਸਿੰਘ ਘਨੌਲੀ, ਜਸਬੀਰ ਸਿੰਘ ਧਿਆਨੂੰ ਮਾਜਰਾ, ਸੁਰਿੰਦਰ ਸਿੰਘ ਕੁਬਾਹੇੜੀ, ਮਨਦੀਪ ਸਿੰਘ ਸੰਗਤਪੁਰਾ ਅਤੇ ਹਰਚੰਦ ਸਿੰਘ ਸਮੇਤ ਵਿਭਾਗ ਦੇ ਅਧਿਕਾਰੀ ਅਤੇ ਇਲਾਕੇ ਦੇ ਮੋਹਤਬਰ ਹਾਜ਼ਰ ਸਨ।
ਤਸਵੀਰ ਨਾਲ ਨੱਥੀ ਹੈ।
 
 
 
 

Have something to say? Post your comment

 

More in Chandigarh

ਕਦੇ ਘਾਟੇ ‘ਚ ਚਲਦਾ ਬਿਜਲੀ ਵਿਭਾਗ ਪਿਛਲੇ 4 ਸਾਲਾਂ ਤੋਂ ਪੰਜਾਬ ਦੇ 90 ਫੀਸਦ ਘਰਾਂ ਨੂੰ ਮੁਫ਼ਤ ਬਿਜਲੀ ਦੇ ਕੇ ਵੀ ਕਮਾ ਰਿਹੈ ਮੁਨਾਫ਼ਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

1388 ਕਰੋੜ ਰੁਪਏ ਦੇ ਸਾਲਾਨਾ ਐਕਸ਼ਨ ਪਲਾਨ ਨਾਲ ਪੰਜਾਬ ਦੇ ਖੇਤੀਬਾੜੀ ਖੇਤਰ ਨੂੰ ਦਿੱਤੀ ਜਾਵੇਗੀ ਟਿਕਾਊ ਤੇ ਗਤੀਸ਼ੀਲ ਅਗਵਾਈ: ਗੁਰਮੀਤ ਸਿੰਘ ਖੁੱਡੀਆਂ

ਪ੍ਰਤਾਪ ਬਾਜਵਾ ਦੀ ਅਗਵਾਈ ਵਿੱਚ ਬਲਬੀਰ ਸਿੰਘ ਸਿੱਧੂ ਤੇ ਕਾਂਗਰਸੀ ਵਰਕਰਾਂ ਨੇ ਗਮਾਡਾ ਦੀਆਂ ਧੱਕੇਸ਼ਾਹੀਆਂ ਵਿਰੁੱਧ ਲਗਾਇਆ ਧਰਨਾ

ਭਗਵੰਤ ਮਾਨ ਸਰਕਾਰ ਵੱਲੋਂ ਟੈਕਸ ਚੋਰੀ 'ਤੇ ਰਿਕਾਰਡ ਇਨਫੋਰਸਮੈਂਟ ਨਾਲ ਸ਼ਿਕੰਜਾ ਕੱਸਦਿਆਂ 1,137 ਕਰੋੜ ਰੁਪਏ ਦੀ ਵਸੂਲੀ: ਹਰਪਾਲ ਸਿੰਘ ਚੀਮਾ

ਵਿਧਾਇਕ ਰੰਧਾਵਾ ਵੱਲੋਂ ਡੇਰਾਬੱਸੀ ਹਲਕੇ ਦੀਆਂ ਮੰਡੀਆਂ ਦਾ ਦੌਰਾ

ਚੰਡੀਗੜ੍ਹ ਗ੍ਰਨੇਡ ਧਮਾਕਾ: ਦੋ ਮੁੱਖ ਦੋਸ਼ੀ ਹਰਿਆਣਾ ਤੋਂ ਗ੍ਰਿਫ਼ਤਾਰ; ਹੁਣ ਤੱਕ ਕੁੱਲ 7 ਗ੍ਰਿਫ਼ਤਾਰੀਆਂ

ਗੈਂਗਸਟਰਾਂ ’ਤੇ ਵਾਰ ਦਾ 75ਵਾਂ ਦਿਨ: ਪੰਜਾਬ ਪੁਲਿਸ ਵੱਲੋਂ 527 ਥਾਵਾਂ ’ਤੇ ਛਾਪੇਮਾਰੀ ; 241 ਗ੍ਰਿਫ਼ਤਾਰ

ਇੰਡੀਅਨ ਫਾਰਮਰਜ਼ ਫਰਟੀਲਾਈਜ਼ਰ ਕੋਆਪਰੇਟਿਵ ਲਿਮਟਿਡ (ਇਫਕੋ) ਨੇ 2025–26 ਵਿੱਚ 4,106 ਕਰੋੜ ਰੁਪਏ ਤੋਂ ਵੱਧ ਮੁਨਾਫਾ ਕਮਾ ਕੇ ਬਣਾਇਆ ਨਵਾਂ ਰਿਕਾਰਡ

ਵਿਧਾਇਕ ਕੁਲਵੰਤ ਸਿੰਘ ਨੇ ਕੀਤੀ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਵੱਡੀ ਮੀਟਿੰਗ

ਗਮਾਡਾ ਵਿਰੁੱਧ ਚੱਲ ਰਹੇ ਧਰਨੇ ਵਿਚ ਅੱਜ ਕਾਂਗਰਸੀ ਵਰਕਰ ਵੱਡੀ ਗਿਣਤੀ ਵਿਚ ਸ਼ਾਮਲ ਹੋਣਗੇ-ਬਲਬੀਰ ਸਿੱਧੂ