Tuesday, April 07, 2026
BREAKING NEWS
ਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂ

Malwa

ਸਾਰੇ ਭਾਈਚਾਰਿਆਂ ਦੇ ਬਰਾਬਰ ਸਮਾਜਿਕ, ਆਰਥਿਕ ਵਿਕਾਸ ਲਈ ਮਾਨ ਸਰਕਾਰ ਨੇ ਪਹਿਲੀ ਤੋਂ ਜਾਤੀ ਅਧਾਰਿਤ ਸਰਵੇਖਣ ਕਰਵਾਇਆ ਸ਼ੁਰੂ-ਧਾਲੀਵਾਲ

April 07, 2026 06:03 PM
Rozana Sehaj times
ਅੰਮ੍ਰਿਤਸਰ/ਅਜਨਾਲਾ : ਆਮ ਆਦਮੀ ਪਾਰਟੀ ਦੇ ਸੂਬਾ ਮੁੱਖ ਬੁਲਾਰੇ, ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਸ. ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਹਲਕੇ ਦੇ ਪਿੰਡ ਜੱਟਾਂ, ਪੰਡੋਰੀ ਨੇੜੇ ਰਮਦਾਸ, ਭੋਏਵਾਲੀ ਪਿੰਡਾਂ ਤੋਂ ਇਲਾਵਾ ਇਤਿਹਾਸਿਕ ਨਗਰ ਰਮਦਾਸ ਦੀ ਵਾਰਡਾਂ ਨੰਬਰ 5, 7, 8 ,10 ਤੇ 11 ਵਿਖੇ " ਸ਼ਾਨਦਾਰ ਚਾਰ ਸਾਲ, ਭਗਵੰਤ ਮਾਨ ਦੇ ਨਾਲ" ਮੁਹਿੰਮ ਤਹਿਤ ਕਰਵਾਏ ਸੰਵਾਦ ਸਮਾਗਮਾਂ ਦੌਰਾਨ ਸਮੱਸਿਆਵਾਂ ਸੁਨਣ ਤੇ ਹੱਲ ਕਰਨ ਲਈ ਲੋਕਾਂ ਨਾਲ ਸਿੱਧੀ ਗੱਲਬਾਤ ਕੀਤੀ। ਸ. ਧਾਲੀਵਾਲ ਨੇ ਭਰਵੇਂ ਸੰਵਾਦ ਸਮਾਗਮਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਪੰਜ ਸਾਲ ਦੀ ਬਜਾਏ 4 ਸਾਲ ਚ ਪੰਜਾਬ ਵਾਸੀਆਂ ਨਾਲ ਕੀਤੀਆਂ ਗਈਆਂ ਚੋਣ ਗਰੰਟੀਆਂ ਨੂੰ ਇੰਨ ਬਿੰਨ 100 ਫ਼ੀਸਦ ਪੂਰਾ ਕਰਨ ਚ ਨਿਵੇਕਲਾ ਤੇ ਪਲੇਠਾ ਇਤਿਹਾਸਕ ਸਥਾਪਿਤ ਕੀਤਾ ਅਤੇ ਸਿੱਖਿਆ, ਸਿਹਤ, ਰੁਜ਼ਗਾਰ, ਖੇਤੀ, ਸਿੰਜਾਈ, ਖੇਡ ਮੈਦਾਨ, ਛੱਪੜਾਂ ਦਾ ਨਵੀਨੀਕਰਨ, ਆਮ ਆਦਮੀ ਕਲੀਨਿਕ, ਆਂਗਨਵਾੜੀ ਕੇਂਦਰਾਂ, ਗਲੀਆਂ, ਨਾਲੀਆਂ, ਸੜਕਾਂ ਦਾ ਅਪਗ੍ਰੇਡਸ਼ਨ, ਪੰਚਾਇਤ ਘਰਾਂ, ਪੰਚਾਇਤੀ ਸਥਾਂ, ਪੇਂਡੂ ਤੇ ਸ਼ਹਿਰੀ ਸ਼ੁੱਧ ਪੀਣ ਵਾਲਾ ਸਪਲਾਈ, ਦਲਿਤ ਸ਼ਰੇਣੀ ਦੀਆਂ ਔਰਤਾਂ ਨੂੰ 1500ਰੁਪਏ ਤੇ ਆਮ ਸ਼ਰੇਣੀ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਸਮਾਜਿਕ ਮਾਣ ਰਾਸ਼ੀ, 40 ਲੱਖ ਪ੍ਰੀਵਾਰਾਂ ਨੂੰ ਮੇਰੀ ਰਸੋਈ ਤਹਿਤ ਖੰਡ, ਚਾਹ ਪੱਤੀ, ਦਾਲ, ਲੂਣ, ਤੇਲ ਆਦਿ ਮੁਫ਼ਤ ਘਰੇਲੂ ਖਪਤ ਵਸਤਾਂ, ਲਾਇਬ੍ਰੇਰੀਆਂ ਆਦਿ ਚਹੁੰ ਮੁੱਖੀ ਵਿਕਾਸ ਤੇ ਲੋਕ ਕਲਿਆਣਕਾਰੀ ਨੀਤੀਆਂ ਨੂੰ ਲਾਗੂ ਕਰਦਿਆਂ ਨਸ਼ਾ ਤੇ ਗੈਂਗਸਟਰ ਮੁਕਤੀ ਲਈ ਅਮਨ ਪਸੰਦ ਨਾਗਰਿਕਾਂ, ਅਫ਼ਸਰਸ਼ਾਹੀ, ਪੁਲਿਸ, ਪੇਂਡੂ ਤੇ ਵਾਰਡ ਸੁਰੱਖਿਆ ਕਮੇਟੀਆਂ, ਸਮਾਜਿਕ ਪਹਿਰੇਦਾਰਾਂ ਤੇ ਨਿਆਂਪਾਲਿਕਾ ਦੀ ਉਸਾਰੂ ਭੂਮਿਕਾ ਨਾਲ ਰੰਗਲੇ ਪੰਜਾਬ ਦੀ ਸੰਪੂਰਨ ਕ੍ਰਾਂਤੀ ਵੱਲ ਇਤਿਹਾਸਿਕ ਪੈੜਾਂ ਪਾਈਆਂ ਹਨ। ਸ. ਧਾਲੀਵਾਲ ਨੇ ਪੰਜਾਬ ਵਾਸੀਆਂ ਨੂੰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਹੱਥ ਮਜ਼ਬੂਤ ਕਰਨ ਲਈ ਪੂਰਨ ਸਮਰਥਨ ਸੱਦਾ ਦਿੰਦਿਆਂ ਇਹ ਵੀ ਐਲਾਨ ਕੀਤਾ ਕਿ ਸੰਪੂਰਨ ਕ੍ਰਾਂਤੀ ਲਿਆ ਕੇ ਆਰਥਿਕ, ਸਮਾਜਿਕ, ਸੱਭਿਆਚਾਰਕ, ਸਵੱਛ ਰਾਜਨੀਤੀ, ਸਵੱਛ ਜਵਾਬਦੇਹੀ ਪ੍ਰਸ਼ਾਸ਼ਨ ਪੰਜਾਬ ਵਾਸੀਆਂ ਨੂੰ ਦੇਣ ਲਈ ਮਾਨ ਸਰਕਾਰ ਵਚਨਬੱਧ ਹੈ ਅਤੇ ਇਸੇ ਸੰਪੂਰਨ ਕ੍ਰਾਂਤੀ ਦੇ ਇੱਕ ਅਹਿਮ ਹਿੱਸੇ ਵਜੋਂ ਸਮੂਹ ਜਾਤੀ ਵਰਗਾਂ ਦਾ ਬਰਾਬਰ ਵਿਕਾਸ ਯਕੀਨੀ ਬਣਾਉਣ ਲਈ ਅਜ਼ਾਦੀ ਪਿੱਛੋਂ ਪਹਿਲੀ ਵਾਰ ਜਾਤ ਅਧਾਰਿਤ ਸਮਾਜਿਕ - ਆਰਥਿਕ ਸਰਵੇਖਣ ਕਰਵਾਉਣ ਲਈ ਬਕਾਇਦਾ ਇਸੇ ਪਹਿਲੀ ਅਪ੍ਰੈਲ ਤੋਂ ਸ਼ੁਰੂਆਤ ਕਰਵਾਈ ਜਾ ਚੁੱਕੀ ਹੈ। ਇਸ ਸਰਵੇਖਣ ਨੂੰ ਜਨਤਕ ਤੌਰ ਤੇ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ ਅਤੇ ਸੂਬਾ ਮਾਨ ਸਰਕਾਰ ਆਪਣੇ ਪੱਧਰ ਤੇ ਸਰਵੇਖਣ ਤੋਂ ਮਿਲਣ ਵਾਲੇ ਅੰਕੜਿਆਂ ਦੇ ਮੁਲਾਂਕਣ ਤੇ ਅਧਾਰਿਤ ਸਾਰੇ ਭਾਈਚਾਰਿਆਂ ਦੇ ਬਹੁ ਪੱਖੀ ਸਮਾਜਿਕ ਆਰਥਿਕ ਬਰਾਬਰ ਵਿਕਾਸ ਲਈ ਨੀਤੀਆਂ ਦਾ ਨਿਰਮਾਣ ਕੀਤਾ ਕਰੇਗੀ। ਸ. ਧਾਲੀਵਾਲ ਨੇ ਇਤਿਹਾਸਿਕ ਨਗਰ ਰਮਦਾਸ ਦੇ ਬਹੁ ਵਿਕਾਸ ਦਾ ਜ਼ਿਕਰ ਕਰਦਿਆਂ ਪ੍ਰਗਟਾਵਾ ਕੀਤਾ ਕਿ ਰਮਦਾਸ ਨਗਰ ਚ ਦਾਖ਼ਲ ਹੋਣ ਵਾਲੇ ਮੁੱਖ ਸੜਕੀ ਰਸਤਿਆਂ ਤੇ ਕਰੀਬ 7 ਕਰੋੜ ਰੁਪਏ ਦੀ ਲਾਗਤ ਨਾਲ ਗੇਟ ਅਤੇ ਹੋਰ ਵਿਕਾਸ ਕਾਰਜ ਨਵ ਨਿਰਮਾਣ ਅਧੀਨ ਹਨ। ਪ੍ਰਾਇਮਰੀ ਹੈਲਥ ਸੈਂਟਰ ਰਮਦਾਸ ਨੂੰ ਅਪਗ੍ਰੇਡ ਕੀਤਾ ਜਾਵੇਗਾ। ਰੇਲਵੇ ਸਟੇਸ਼ਨ ਰਮਦਾਸ ਦਾ ਨਾਂਅ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਰੱਖਣ ਅਤੇ ਆਧੁਨਿਕ ਸਹੂਲਤਾਂ ਨਾਲ ਨਵੀਨੀਕਰਨ ਕਰਨ ਲਈ ਪੂਰੇ ਜ਼ੋਰ ਸ਼ੋਰ ਨਾਲ ਉਨ੍ਹਾਂ ( ਸ.ਧਾਲੀਵਾਲ) ਵੱਲੋਂ ਕੇਂਦਰ ਦੇ ਰੇਲ ਮੰਤਰਾਲੇ ਅਤੇ ਪੰਜਾਬ ਤੋਂ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨਾਲ ਰਸਮੀ ਤੌਰ ਮੀਟਿੰਗ ਕਰਕੇ ਉਠਾਇਆ ਗਿਆ ਹੈ। ਇਸ ਮੌਕੇ ਤੇ ਹਲਕਾ ਸਿੱਖਿਆ ਕੋਆਰਡੀਨੇਟਰ ਐਡਵੋਕੇਟ ਅਮਨਦੀਪ ਕੌਰ ਧਾਲੀਵਾਲ, ਚੇਅਰਮੈਨ ਬਲਦੇਵ ਸਿੰਘ ਬੱਬੂ ਚੇਤਨਪੁਰਾ, ਚੇਅਰਮੈਨ ਪ੍ਰਿਥੀਪਾਲ ਸਿੰਘ ਘੋਨਵਾਲਾ, ਬਲਾਕ ਪ੍ਰਧਾਨ ਹਰਪਾਲ ਸਿੰਘ, ਅਮਰੀਕ ਸਿੰਘ, ਸੰਦੀਪ ਸਿੰਘ ਆਦਿ ਪ੍ਰਮੁੱਖ ਆਗੂਆਂ ਤੋਂ ਇਲਾਵਾ ਪੰਚ ਸਰਪੰਚ, ਕੌਂਸਲਰ,ਵਾਰਡ ਇੰਚਾਰਜ ਤੇ ਵਲੰਟੀਅਰ ਵੱਡੀ ਗਿਣਤੀ ਚ ਮੌਜੂਦ ਸਨ। ਕੈਪਸ਼ਨ: ਸ਼ਾਨਦਾਰ ਚਾਰ ਸਾਲ ਭਗਵੰਤ ਮਾਨ ਦੇ ਨਾਲ’ ਤਹਿਤ ਵੱਖ ਵੱਖ ਸੰਵਾਦ ਸਮਾਗਮਾਂ ਆਮ ਆਦਮੀ ਪਾਰਟੀ ਦੇ ਸੂਬਾ ਮੁੱਖ ਬੁਲਾਰੇ, ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਸ. ਕੁਲਦੀਪ ਸਿੰਘ ਧਾਲੀਵਾਲ ਹੋਰਾਂ ਨਾਲ।
 
 
 
 
 
 
 
 

Have something to say? Post your comment

 

More in Malwa

ਮੋਗਾ ‘ਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ, ਸ਼ਹਿਰੀ ਪ੍ਰਧਾਨ ਕਾਂਗਰਸ ‘ਚ ਸ਼ਾਮਿਲ

ਨਸ਼ਿਆਂ ਦੀ ਦਲਦਲ ਤੋਂ ਨਿਕਲ ਕੇ ਨੌਜਵਾਨੀ ਲਈ ਰਾਹਦਾਰ ਬਣੇ ਸੁਖਬੀਰ ਰਾਮਪੁਰਾ

ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਵਲੋਂ ਸਬ-ਜੇਲ੍ਹ ਵਿਖੇ ਹਵਾਲਾਤੀਆਂ/ਕੈਦੀਆਂ ਲਈ ਮੁਫ਼ਤ ਮੈਡੀਕਲ ਕੈਂਪ ਆਯੋਜਿਤ

ਸਿਹਤ ਵਿਭਾਗ ਫਰੀਦਕੋਟ ਵੱਲੋਂ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ: ਵਿਗਿਆਨਕ ਸੋਚ ਅਪਣਾਉਣ ਦਾ ਦਿੱਤਾ ਸੱਦਾ

ਨੈਸ਼ਨਲ ਸਪੋਰਟਸ ਕਲੱਬ, ਛੱਤੇਆਣਾ ਵੱਲੋਂ ਅਜੇਪਾਲ ਸਿੰਘ ਬਰਾੜ ਸਨਮਾਨਿਤ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 250 ਨਵੀਆਂ ਬੱਸਾਂ ਨੂੰ ਦਿਖਾਈ ਹਰੀ ਝੰਡੀ

ਵਿਧਾਇਕ ਬਾਜ਼ੀਗਰ ਵੱਲੋਂ ਨਵੇਂ ਦਫਤਰ ਦਾ ਉਦਘਾਟਨ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ

ਲਹਿਰਾਂ ਹਲਕੇ ਅੰਦਰ ਵਿਰੋਧੀ ਪਾਰਟੀਆਂ ਨੂੰ ਝਟਕਾ, ਸੈਂਕੜੇ ਪਰਿਵਾਰ "ਆਪ" 'ਚ ਸ਼ਾਮਿਲ

ਐਸ.ਐਸ.ਪੀ. ਅਜੇ ਗਾਂਧੀ ਦੀ ਅਗਵਾਈ ਹੇਠ ਮੋਗਾ ਪੁਲਿਸ ਦੀ ਵੱਡੀ ਕਾਰਵਾਈ

ਪੰਜਾਬ ਪੱਧਰੀ ਸੰਮੇਲਣ ਦੌਰਾਨ ਮਨੁੱਖੀ ਅਧਿਕਾਰ ਕਮਿਸ਼ਨ ਦੇ ਕੋਰ ਗਰੁੱਪ ਮੈਂਬਰ ਜਿ਼ਲ੍ਹਾ ਮਾਲੇਰਕੋਟਲਾ ਦੀ ਨਿਯੁਕਤੀ ਕੀਤੀ ਗਈ