ਖਰੜ,5 ਅਪ੍ਰੈਲ (ਚੰਦਰ ਸ਼ੇਖਰ):-ਭਾਰਤੀ ਜਨਤਾ ਪਾਰਟੀ ਵਲੋਂ ਭਾਜਪਾ ਵਲੋਂ ਵਿਧਾਨ ਸਭਾ ਹਲਕਾ ਖਰੜ ਵਿਚ ਬੀ.ਐਲ-1 ਨਿਯੁਕਤ ਕੀਤਾ ਗਿਆ ਹੈ। ਹਲਕੇ ਵਿਚ ਬੀ.ਐਲ.-1 ਵਜੋਂ ਤਾਇਨਾਤ ਪਵਨ ਮਨੋਚਾ ਨੇ ਭਾਜਪਾ ਹਾਈਕਮਾਂਡ ਦਾ ਵਿਸ਼ੇਸ ਤੌਰ ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਭਾਜਪਾ ਨੂੰ ਇਸ ਹਲਕੇ ਵਿਚ ਮਜ਼ਬੂਤ ਕਰਨ ਲਈ ਇਸ ਹਲਕੇ ਵਿਚ 288 ਪੋÇਲੰਗ ਬੂਥ ਹਨ ਅਤੇ ਭਾਜਪਾ ਵਲੋਂ ਇਨ੍ਹਾਂ ਪੋÇਲੰਗ ਬੂਥਾਂ ਤੇ ਬੀ.ਐਲ.-2 ਤਾਇਨਾਤ ਕੀਤੇ ਜਾਣਗੇ ਉਨ੍ਹਾਂ ਵਲੋਂ ਅਗਲੇ ਹਫਤੇ ਤੋਂ ਸਾਰੇ ਪੋÇਲੰਗ ਬੂਥਾਂ ਤੇ ਬੀ.ਐਲ.-2 ਨਿਯੁਕਤ ਕਰ ਦਿੱਤੇ ਜਾਣਗੇ। ਉਨ੍ਹਾਂ ਦਸਿਆ ਕਿ ਇਸੇ ਤਰ੍ਹਾਂ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿਚ ਬੀ.ਐਲ.-1 ਦੀ ਤਾਇਨਾਤੀ ਕੀਤੀ ਗਈ। ਭਾਜਪਾ ਦੇ ਸੰਗਠਨ ਮੰਤਰੀ ਤੇ ਜਿਲ੍ਹਾ ਪ੍ਰਧਾਨ ਅਤੇ ਬੀ.ਐਲ.-1 ਦੀ ਆਨ ਲਾਈਨ ਮੀਟਿੰਗ ਹੁੰਦੀ ਹੈ ਅਤੇ ਜਿਸ ਵਿਚ ਭਾਜਪਾ ਨੂੰ ਆਪਣੇ ਆਪਣੇ ਹਲਕਿਆਂ ਵਿਚ ਮਜ਼ਬੂਤ ਕਰਨ ਲਈ ਵਿਚਾਰਾਂ ਕੀਤੀਆਂ ਜਾਣੀਆਂ ਹਨ। ਉਨ੍ਹਾਂ ਦਸਿਆ ਕਿ ਬੀ.ਐਲ-1 ਵਲੋਂ ਖਰੜ ਹਲਕੇ ਵਿਚ ਭਾਜਪਾ ਦੀ ਹੋਰ ਮਜ਼ਬੂਤੀ ਕੀਤੀ ਜਾਵੇਗੀ।
ਫੋਟੋ ਕੈਪਸ਼ਨ ਕੇਐਚਆਰ 05