Wednesday, April 01, 2026
BREAKING NEWS
ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂਮੋਹਾਲੀ ਪੁਲਿਸ ਵੱਲੋਂ ਅਦਾਕਾਰਾ ਹਿਮਾਂਸ਼ੀ ਖੁਰਾਣਾ ਨੂੰ ਧਮਕੀ ਭਰੀ ਈਮੇਲ ਮਾਮਲੇ ਵਿੱਚ ਸੋਹਾਣਾ ਥਾਣੇ ਵਿਖੇ ਐਫ ਆਈ ਆਰ ਦਰਜ

Malwa

ਪੰਜਾਬੀ ਭਵਨ ਵਿਖੇ “ਸੱਤ ਸਮੁੰਦਰੋਂ ਪਾਰ” ਦਾ ਸਿਲਵਰ ਜੁਬਲੀ ਸਮਾਰੋਹ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ

April 01, 2026 06:12 PM
Rozana Sehaj times
 ਲੁਧਿਆਣਾ : ਪੰਜਾਬੀ ਭਵਨ ਦੇ ਮੁੱਖ ਸੈਮੀਨਾਰ ਹਾਲ ਵਿੱਚ ਅੱਜ ਪ੍ਰਸਿੱਧ ਗਲੋਬਲ ਨਿਊਜ਼ ਮੈਗਜ਼ੀਨ “ਸੱਤ ਸਮੁੰਦਰੋਂ ਪਾਰ” ਦੇ 25 ਸਾਲ ਪੂਰੇ ਹੋਣ ਤੇ ਸਿਲਵਰ ਜੁਬਲੀ ਸਮਾਰੋਹ ਬੜੀ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ। ਇਸ ਮੌਕੇ ਸੰਪਾਦਕ ਸ੍ਰ ਇੰਦਰਜੀਤ ਸਿੰਘ ਨੇ ਆਪਣੇ ਸੰਬੋਧਨ ਵਿੱਚ ਪਿਛਲੇ 25 ਸਾਲਾਂ ਦੇ ਸਫ਼ਰ ਅਤੇ ਮੈਗਜ਼ੀਨ ਦੀਆਂ ਪ੍ਰਾਪਤੀਆਂ ਬਾਰੇ ਵਿਸਥਾਰ ਸਹਿਤ ਚਰਚਾ ਕਰਦਿਆਂ ਅਜੋਕੇ ਸਮੇਂ ਦੌਰਾਨ ਪ੍ਰਿੰਟ ਮੀਡੀਆ ਨੂੰ ਦਰਪੇਸ਼ ਮੁਸ਼ਕਲਾਂ ਦਾ ਜ਼ਿਕਰ ਕੀਤਾ।
ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਵਿਰਾਸਤੀ ਅਕਾਡਮੀ ਦੇ ਪ੍ਰਧਾਨ ਅਤੇ ਉੱਘੇ ਕਵੀ ਪ੍ਰੋ. ਗੁਰਭਜਨ ਗਿੱਲ ਨੇ ਕਿਹਾ ਕਿ ਇੰਦਰਜੀਤ ਸਿੰਘ ਵੱਲੋਂ ਕੀਤਾ ਗਿਆ ਇਹ ਉੱਦਮ ਬਹੁਤ ਹੀ ਸ਼ਲਾਘਾਯੋਗ ਹੈ, ਜੋ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਨੂੰ ਆਪਣੀ ਮਿੱਟੀ ਨਾਲ ਜੋੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਸੰਪਾਦਕ ਇੰਦਰਜੀਤ ਸਿੰਘ ਦੀ ਅਗਵਾਈ ਵਿੱਚ ਇਸ ਮੈਗਜ਼ੀਨ ਨੇ ਜਿਸ ਤਰ੍ਹਾਂ ਮਿਆਰੀ ਪੱਤਰਕਾਰਿਤਾ ਕਰਦਿਆਂ ਸੱਚ ਤੇ ਪਹਿਰਾ ਦੇ ਕੇ ਆਪਣੇ ਸ਼ਾਨਾਮੱਤੇ 25 ਸਾਲ ਪੂਰੇ ਕੀਤੇ ਹਨ , ਉਹ ਆਪਣੇ ਆਪ ਵਿੱਚ ਇੱਕ ਵਿਲੱਖਣ ਮਿਸਾਲ ਹੈ। 
ਇਸ ਸਮਾਰੋਹ ਵਿੱਚ ਅੰਮ੍ਰਿਤਸਰ ਤੋਂ ਪ੍ਰਸਿੱਧ ਸਮਾਜ ਸੇਵਕ ਸ੍ਰ ਸਤਬੀਰ ਸਿੰਘ ਨੇ ਘੁੱਲੇ ਸ਼ਾਹ ਜੀ ਦੇ ਨਾਲ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਹਾਲਾਂਕਿ ਡਾ. ਦਲਬੀਰ ਸਿੰਘ ਕਥੂਰੀਆ ਫਲਾਈਟਾਂ ਵਿੱਚ ਦੇਰੀ ਕਾਰਨ ਸਮੇਂ ‘ਤੇ ਪਹੁੰਚ ਨਹੀਂ ਸਕੇ। ਮਨਦੀਪ ਕੌਰ ਭੰਮਰਾ ਨੇ ਵੀ ਆਪਣੀ ਹਾਜ਼ਰੀ ਨਾਲ ਸਮਾਗਮ ਦੀ ਰੌਣਕ ਵਧਾਈ।
ਸਮਾਰੋਹ ਨੂੰ ਸੰਬੋਧਨ ਕਰਦਿਆਂ ਡਾ. ਹਰਸ਼ਿੰਦਰ ਕੌਰ (ਪਟਿਆਲਾ), ਡਾ. ਮਨਜੀਤ ਸਿੰਘ ਬੱਲ (ਜ਼ੀਰਕਪੁਰ), ਬਲਜੀਤ ਕੌਰ ਘੋਲੀਆ (ਲੁਧਿਆਣਾ), ਗਗਨਦੀਪ ਧਾਲੀਵਾਲ (ਬਰਨਾਲਾ), ਮਨਦੀਪ ਕੌਰ ਭੰਮਰਾ (ਲੁਧਿਆਣਾ), ਡਾ. ਜਸਵੰਤ ਸਿੰਘ ਗਿੱਲ (ਅਮਨ ਕੈਂਸਰ ਹਸਪਤਾਲ, ਜਲੰਧਰ), ਬੁੱਧ ਸਿੰਘ ਨੀਲੋਂ (ਲੁਧਿਆਣਾ), ਜਗਤਾਰ ਸਮਾਲਸਰ (ਏਲਨਾਬਾਦ, ਸਿਰਸਾ), ਬਲਜਿੰਦਰ ਕੌਰ ਸ਼ੇਰਗਿੱਲ (ਮੋਹਾਲੀ), ਰਣਜੀਤ ਸਿੰਘ ਅਜ਼ਾਦ ਕਾਂਝਲਾ (ਬਰਨਾਲਾ) ਅਤੇ ਬਾਬਾ ਸ਼ਮਸ਼ੇਰ ਸਿੰਘ ਜਗੇੜਾ ਨੇ ਵੀ ਮੈਗਜ਼ੀਨ ਸੱਤ ਸਮੁੰਦਰੋਂ ਪਾਰ ਵੱਲੋਂ ਪੱਤਰਕਾਰਿਤਾ ਦੇ ਖੇਤਰ ਵਿੱਚ ਨਿਭਾਈ ਜਾ ਰਹੀ ਅਹਿਮ ਭੂਮਿਕਾ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਮੈਗਜ਼ੀਨ ਦੇ ਸੰਪਾਦਕ ਇੰਦਰਜੀਤ ਸਿੰਘ ਵੱਲੋਂ ਲੇਖਕਾਂ ਅਤੇ ਪਾਠਕਾਂ ਦੇ ਮਾਨ ਸਨਮਾਨ ਨੂੰ ਨਿਵੇਕਲੀ ਪਹਿਲ ਦੱਸਦਿਆਂ ਪੂਰੀ ਮੈਨੇਜਮੈਂਟ ਦਾ ਧੰਨਵਾਦ ਕੀਤਾ। 
ਸਮਾਰੋਹ ਦੌਰਾਨ ਬੁਲਾਰਿਆਂ ਨੇ ਮੈਗਜ਼ੀਨ ਦੀ 25 ਸਾਲਾਂ ਦੀ ਯਾਤਰਾ ਨੂੰ ਯਾਦਗਾਰ ਬਣਾਉਂਦਿਆਂ ਸਾਹਿਤ, ਸੱਭਿਆਚਾਰ ਅਤੇ ਸਮਾਜ ਸੇਵਾ ਵਿੱਚ ਪਾਏ ਯੋਗਦਾਨ ਨੂੰ ਵੀ ਸਰਾਹਿਆ। ਇਹ ਸਮਾਗਮ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਪ੍ਰਤੀ ਨਿਭਾਈ ਜਾ ਰਹੀ ਨਿਸ਼ਠਾ ਦਾ ਪ੍ਰਤੀਕ ਬਣਿਆ।
ਮੰਚ ਸੰਚਾਲਨ ਦੀ ਭੂਮਿਕਾ ਸਰਬਜੀਤ ਕੌਰ (ਹਾਜੀਪੁਰ) ਨੇ ਬਹੁਤ ਸੁਚੱਜੇ ਢੰਗ ਨਾਲ ਨਿਭਾਈ।
ਇਸ ਮੌਕੇ ਜਗਮੋਹਨ ਸਿੰਘ ਲੱਕੀ (ਪਟਿਆਲਾ), ਮਨਜਿੰਦਰ ਸਿੰਘ ਬੱਬੂ (ਰੀਅਲ ਅਸਟੇਟ ਸਲਾਹਕਾਰ, ਲੁਧਿਆਣਾ), ਸੁਰਿੰਦਰ ਹੀਰ (ਗਰੀਸ), ਜਸਵੀਰ ਕੌਰ (ਲੁਧਿਆਣਾ), ਪੀ.ਐਸ. ਪਾਲ ਐਡਵੋਕੇਟ (ਲੁਧਿਆਣਾ), ਭਾਰਤ ਭੂਸ਼ਨ ਗੁਪਤਾ (ਲੁਧਿਆਣਾ), ਜਗਜੀਤ ਸਿੰਘ ਮਾਨ (ਲੁਧਿਆਣਾ), ਸ਼ਰਨਜੀਤ ਸਿੰਘ ਰੂਬੀ ਦੌਧਰ ਗਰਬੀ (ਮੋਗਾ), ਸਤਨਾਮ ਸਿੰਘ (ਲੁਧਿਆਣਾ), ਸੁਰਿੰਦਰ ਸਿੰਘ (ਲੁਧਿਆਣਾ) ਅਤੇ ਜਸਵਿੰਦਰ ਸਿੰਘ ਔਜਲਾ (ਨਵਾਂ ਸ਼ਹਿਰ)  ਸਹਿਤ ਸਾਹਿਤਕ ਖੇਤਰ ਦੀਆਂ ਪ੍ਰਸਿੱਧ ਹਸਤੀਆਂ ਅਤੇ ਮੈਗਜ਼ੀਨ ਨਾਲ ਜੁੜੇ ਲੇਖਕ, ਪਾਠਕ ਵੱਡੀ ਗਿਣਤੀ ਵਿੱਚ ਮੌਜੂਦ ਸਨ।
 
 
 
 
 
 
 
 
 
 
 

Have something to say? Post your comment

 

More in Malwa

ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ ਸਾਲਾਨਾ ਨਤੀਜਾ ਰਿਹਾ ਸ਼ਾਨਦਾਰ

ਨੌਜਵਾਨ ਭਾਰਤ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੇ 'ਬੇਗਮਪੁਰਾ' ਸੰਕਲਪ ਵਾਲਾ ਦੇਸ਼ ਬਣਾਉਣ ਲਈ ਅੱਗੇ ਆਉਣ-ਮਨੀਸ਼ ਸਿਸੋਦੀਆ

ਸਿਮਰਨ ਕੌਰ ਢਾਡਲੀ ਨੇ ਬਣਜਾਰੇ ਦੇ ਚਰਚਿਤ ਗੀਤ ‘ਬੈਰਣ’ ਲਈ ਇੱਕ ਰੂਹਾਨੀ ਵਰਸ ਕੀਤਾ ਜਾਰੀ

ਪੰਜਾਬ ਦੇ ਨੌਜਵਾਨਾਂ ਵਿੱਚ ਬੇਅੰਤ ਸਮਰੱਥਾ: ਡਾ. ਜਗਦੀਪ ਸਿੰਘ

ਪਿੰਡ ਲੰਭਵਾਲੀ ਵਿਖੇ ਅੰਗਹੀਨਾ ਨੂੰ ਵੰਡਿਆ ਜਰੂਰੀ ਸਮਾਨ

ਕਾਂਗਰਸ ਅਤੇ ‘ਆਪ’ ਦੋਵਾਂ ਨੇ ਬੇਅਦਬੀ ’ਤੇ ਰਾਜਨੀਤੀ ਕੀਤੀ : ਸੁਖਬੀਰ ਸਿੰਘ ਬਾਦਲ

ਪੰਜਾਬੀ ਯੂਨੀਵਰਸਿਟੀ ਵਿਖੇ '12ਵਾਂ ਪੰਜ-ਰੋਜ਼ਾ ਪੰਜਾਬੀ ਯੂਨੀਵਰਸਿਟੀ ਪੁਸਤਕ ਮੇਲਾ ਅਤੇ ਸਾਹਿਤ ਉਤਸਵ' ਜਾਰੀ

ਮੁੱਖ ਮੰਤਰੀ ਭਗਵੰਤ ਮਾਨ ਦੀ ਰੈਲੀ ਵਿੱਚ ਉਮੜੇ ਜਨ ਸੈਲਾਬ ਨੇ ਹਲਕਾ ਸਨੌਰ ਵਿੱਚ ਹਡਾਣਾ ਦੀ ਜਿੱਤ ਦੇ ਦਿੱਤੇ ਸੰਕੇਤ

ਮੇਆਰ ਦਾ ਨਿਵੇਕਲਾ ਉਪਰਾਲਾ ਮੇਅਰ ਕੁੰਦਨ ਗੋਗੀਆ ਦੀ ਪ੍ਰੇਰਨਾ ਸਦਕਾ ਪਟਿਆਲਾ ਹਾਰਟ ਇੰਸਟੀਚਿਊਟ ਆਇਆ ਅੱਗੇ; ਸ਼ਹਿਰ ਦੇ ਵਿਕਾਸ ਲਈ ਦਿੱਤਾ 9.92 ਲੱਖ ਦਾ ਚੈੱਕ

ਵਾਰਡ ਨੰਬਰ 53 ਵਿੱਚ 10 ਲੱਖ ਰੁਪਏ ਦੇ ਬੀਮਾ ਕੈਂਪ ਦਾ ਆਯੋਜਨ