ਖਾਲੜਾ : ਇਲਾਕੇ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਰਾਣਾ ਹਸਪਤਾਲ ਵੱਲੋਂ ਆਪਣੇ ਇੰਟੈਂਸਿਵ ਕੇਅਰ ਯੂਨਿਟ (ICU) ਨੂੰ ਅਪਗ੍ਰੇਡ ਕੀਤਾ ਗਿਆ ਹੈ। ਇਸ ਨਵੇਂ ਅਤੇ ਆਧੁਨਿਕ ਆਈ.ਸੀ.ਯੂ. ਦਾ ਉਦਘਾਟਨ ਅੱਜ ਭਾਈ ਮਨਜੀਤ ਸਿੰਘ ਜੀ ਅਤੇ ਐਮ . ਡੀ. ਰਜਿੰਦਰ ਸਿੰਘ ਰਾਣਾ ਵੱਲੋਂ ਕੀਤਾ ਗਿਆ।
ਹਸਪਤਾਲ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਅਪਗ੍ਰੇਡ ਕੀਤੇ ਗਏ ਯੂਨਿਟ ਵਿੱਚ ਹੁਣ ਨਵੀਂ ਤਕਨੀਕ ਦੇ ਵੈਂਟੀਲੇਟਰ, ਅਤੇ ਆਧੁਨਿਕ ਡਾਇਲਸਿਸ ਮਸ਼ੀਨਾਂ ਸਥਾਪਤ ਕੀਤੀਆਂ ਗਈਆਂ ਹਨ ਅਤੇ ਬੈਡ ਦੀ ਵੀ ਸੰਖਿਆ ਵਿੱਚ ਵਾਧਾ ਕੀਤਾ ਗਿਆ ਹੈ। ਮਰੀਜ਼ਾਂ ਦੀ ਨਿਰੰਤਰ ਦੇਖਭਾਲ ਕੀਤੀ ਜਾਵੇਗੀ।
ਇਸ ਮੌਕੇ ਹਸਪਤਾਲ ਦੇ ਐਮ . ਡੀ .ਡਾਕਟਰ ਰਜਿੰਦਰ ਸਿੰਘ ਰਾਣਾ ਅਤੇ ਡਾਕਟਰ ਤਵਲੀਨ ਕੌਰ ਨੇ ਕਿਹਾ, "ਸਾਡਾ ਮੁੱਖ ਉਦੇਸ਼ ਗੰਭੀਰ ਹਾਲਤ ਵਾਲੇ ਮਰੀਜ਼ਾਂ ਨੂੰ ਘੱਟ ਸਮੇਂ ਵਿੱਚ ਵਧੀਆ ਇਲਾਜ ਦੇਣਾ ਹੈ। ਇਸ ਨਵੇਂ ਸਿਸਟਮ ਨਾਲ ਇਨਫੈਕਸ਼ਨ ਦਾ ਖ਼ਤਰਾ ਘੱਟ ਹੋਵੇਗਾ ਅਤੇ ਮਰੀਜ਼ਾਂ ਦੇ ਜਲਦੀ ਠੀਕ ਹੋਣ ਵਿੱਚ ਮਦਦ ਮਿਲੇਗੀ।"
ਇਸ ਸਹੂਲਤ ਦੇ ਸ਼ੁਰੂ ਹੋਣ ਨਾਲ ਹੁਣ ਸਥਾਨਕ ਲੋਕਾਂ ਨੂੰ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਵੱਡੇ ਸ਼ਹਿਰਾਂ ਵੱਲ ਨਹੀਂ ਭੱਜਣਾ ਪਵੇਗਾ। ਮਰੀਜਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਦਾ ਭਰੋਸਾ ਦਿੱਤਾ ਜਾਵੇਗਾ।ਭਾਈ ਮਨਜੀਤ ਸਿੰਘ ਜੀ ਤੇ ਭਾਈ ਕਨਵਰਚੜਤ ਸਿੰਘ ਜੀ ਨੇ ਹਸਪਤਾਲ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਹੈ। ਏਸ ਮੌਕੇ ਤੇ ਮੋਜੂਦ ਸਨ ਭਾਈ ਮਨਜੀਤ ਸਿੰਘ ਜੀ, ਭਾਈ ਕਨਵਰਚੜਤ ਸਿੰਘ ਜੀ , ਐਮ. ਡੀ. ਡਾ.ਰਜਿੰਦਰ ਸਿੰਘ ਰਾਣਾ, ਐਮ. ਬੀ. ਐੱਸ. ਡਾ. ਵਿਕਾਸਬੀਰ ਸਿੰਘ , ਮੈਨੇਜਰ ਧਰਮਬੀਰ ਸਿੰਘ, ਡਾ. ਕੁਲਦੀਪ ਸਿੰਘ ਬੱਬੂ, ਡਾ. ਰਣਜੀਤ ਸਿੰਘ, ਡਾ ਸੁੱਖਦੇਵ ਸਿੰਘ, ਗੁਰਸੇਵਕ ਸਿੰਘ ਕਲਸੀਆਂ , ਅਤੇ ਡਾ. ਗੁਲਜ਼ਾਰ ਸਿੰਘ ਆਦਿ ਹਾਜ਼ਰ ਸਨ।