ਬੀਐਸਐਫ ਜਵਾਨਾਂ ਦੀ ਸ਼ਾਨਦਾਰ ਪਰੈਡ ਨੇ ਜਿੱਤਿਆ ਦਰਸ਼ਕਾਂ ਦਾ ਦਿਲ, ਸੁਰੱਖਿਆ ਦੇ ਰਹੇ ਕੜੇ ਇੰਤਜ਼ਾਮ
ਅੰਮ੍ਰਿਤਸਰ/ਅਟਾਰੀ (ਜਗਤਾਰ ਸਿੰਘ ਮਾਹਲਾ) : ਦੇਸ਼ ਦੇ 77ਵੇਂ ਗਣਤੰਤਰ ਦਿਵਸ ਦੇ ਪਾਵਨ ਮੌਕੇ ‘ਤੇ ਅੰਮ੍ਰਿਤਸਰ ਸਥਿਤ ਅਟਾਰੀ–ਵਾਘਾ ਸਰਹੱਦ ‘ਤੇ ਦੇਸ਼ਭਗਤੀ ਦਾ ਅਨੋਖਾ ਦ੍ਰਿਸ਼ ਵੇਖਣ ਨੂੰ ਮਿਲਿਆ ਅੱਜ ਸਵੇਰ ਤੋਂ ਹੀ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਦੇਸ਼ੀ ਅਤੇ ਵਿਦੇਸ਼ੀ ਸੈਲਾਨੀ ਰਿਟਰੀਟ ਸੈਰਾਮਨੀ ਦੇ ਦਰਸ਼ਨ ਕਰਨ ਲਈ ਸਰਹੱਦ ‘ਤੇ ਪਹੁੰਚ ਗਏ। ਤਿਰੰਗੇ ਨਾਲ ਸਜਿਆ ਮਾਹੌਲ ਅਤੇ ਦੇਸ਼ਭਗਤੀ ਦੇ ਨਾਅਰਿਆਂ ਨੇ ਹਰ ਕਿਸੇ ਦੇ ਮਨ ਵਿੱਚ ਜੋਸ਼ ਭਰ ਦਿੱਤਾ।
ਰਿਟਰੀਟ ਸੈਰਾਮਨੀ ਦੌਰਾਨ ਬੀਐਸਐਫ ਦੇ ਜਵਾਨਾਂ ਵੱਲੋਂ ਦਿਖਾਈ ਗਈ ਸ਼ਾਨਦਾਰ ਪਰੈਡ, ਅਨੁਸ਼ਾਸਨ ਅਤੇ ਜਜ਼ਬੇ ਨੇ ਦਰਸ਼ਕਾਂ ਦਾ ਮਨ ਮੋਹ ਲਿਆ। “ਭਾਰਤ ਜਿੰਦਾਬਾਦ”, “ਵੰਦੇ ਮਾਤਰਮ” ਅਤੇ “ਇੰਡੀਅਨ ਆਰਮੀ ਜ਼ਿੰਦਾਬਾਦ” ਦੇ ਨਾਅਰਿਆਂ ਨਾਲ ਪੂਰਾ ਮਾਹੌਲ ਗੂੰਜ ਉੱਠਿਆ। ਹਰ ਉਮਰ ਦੇ ਲੋਕਾਂ ਦੇ ਚਿਹਰਿਆਂ ‘ਤੇ ਦੇਸ਼ ਲਈ ਮਾਣ ਅਤੇ ਫ਼ਖ਼ਰ ਸਾਫ਼ ਨਜ਼ਰ ਆ ਰਿਹਾ ਸੀ।
ਅਟਾਰੀ–ਵਾਘਾ ਬਾਰਡਰ ‘ਤੇ ਦੇਸ਼ ਦੇ ਵੱਖ ਵੱਖ ਸੂਬਿਆਂ ਤੋਂ ਪੁਹੰਚੇ ਸੈਲਾਨੀਆਂ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਆਏ ਹਣ। ਉਨ੍ਹਾਂ ਕਿਹਾ ਕਿ ਗਣਤੰਤਰ ਦਿਵਸ ਦੇ ਮੌਕੇ ਇੱਥੇ ਆ ਕੇ ਰਿਟਰੀਟ ਸੈਰਾਮਨੀ ਦੇਖਣਾ ਬਹੁਤ ਹੀ ਭਾਵੁਕ ਅਤੇ ਗੌਰਵਮਈ ਅਨੁਭਵ ਹੈ। ਉਨ੍ਹਾਂ ਦੱਸਿਆ ਕਿ ਭਾਰਤੀ ਪਾਸੇ ਦਰਸ਼ਕਾਂ ਦਾ ਜੋਸ਼ ਕਾਬਿਲ-ਏ-ਤਾਰੀਫ਼ ਸੀ ਅਤੇ ਭਾਰਤੀ ਫੌਜ ਦੇ ਜਵਾਨ ਦੇਸ਼ ਦੀ ਸ਼ਾਨ ਹਨ।
ਇਸ ਮੌਕੇ ਸੁਰੱਖਿਆ ਲਈ ਚਾਰ ਤੋਂ ਪੰਜ ਪੁਲਿਸ ਸਟੇਸ਼ਨਾਂ ਦੀ ਫੋਰਸ, ਐਸਐਚਓ ਅਤੇ ਡੀਐਸਪੀ ਪੱਧਰ ਦੇ ਅਧਿਕਾਰੀਆਂ ਦੀ ਤਾਇਨਾਤ ਕੀਤੇ ਗਏ ਸਨ ਰਿਟਰੀਟ ਸੈਰਾਮਨੀ ਤੋਂ ਪਹਿਲਾਂ ਮੋਟਰਸਾਈਕਲ ਸ਼ੋ, ਗਨ ਸ਼ੋ ਅਤੇ ਹੋਰ ਪ੍ਰਦਰਸ਼ਨਾਂ ਨੇ ਵੀ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ।