ਅੰਮ੍ਰਿਤਸਰ, (ਜਗਤਾਰ ਮਾਹਲਾ) : ਦੇਸ਼ ਦੇ 77ਵੇਂ ਗਣਤੰਤਰ ਦਿਵਸ ਮੌਕੇ ਅੱਜ ਨਗਰ ਪੰਚਾਇਤ ਰਾਜਾਸਾਂਸੀ ਦਫਤਰ ਵਿਖੇ ਰਾਜਾਸਾਂਸੀ ਵਿਖੇ ਐਸ.ਡੀ.ਐਮ ਲੋਪੋਕੇ ਅਤੇ ਹਲਕਾ ਰਾਜਾਸਾਂਸੀ ਇੰਚਾਰਜ ਮੈਡਮ ਸੋਨੀਆ ਮਾਨ ਵੱਲੋਂ ਤਿਰੰਗਾ ਲਹਿਰਾਇਆ ਗਿਆ।
ਇਸ ਮੌਕੇ ਮੈਡਮ ਸੋਨੀਆ ਮਾਨ ਵੱਲੋਂ ਆਜ਼ਾਦੀ ਘੁਲਾਟੀ ਅਤੇ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ। ਉਹਨਾਂ ਕਿਹਾ ਕਿ 26 ਜਨਵਰੀ ਨੂੰ ਬਾਬਾ ਸਾਹਿਬ ਅੰਬੇਡਕਰ ਵੱਲੋਂ ਜੋ ਸੰਵਿਧਾਨ ਲਿਖਿਆ ਗਿਆ ਸੀ ਸਾਨੂੰ ਉਸ ਸੰਵਿਧਾਨ ਤੇ ਚੱਲਣਾ ਚਾਹੀਦਾ ਹੈ, ਤੇ ਦੇਸ਼ ਦੀ ਆਜ਼ਾਦੀ ਲਈ ਜੋ ਸਾਡੇ ਸੂਰਬੀਰ ਯੋਧਿਆਂ ਵੱਲੋਂ ਕੁਰਬਾਨੀਆਂ ਕੀਤੀਆਂ ਹਨ ਉਹਨਾਂ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਰੱਖਣਾ ਜਰੂਰੀ ਹੈ।