ਸਮਰਾਲਾ, (ਕਮਲਜੀਤ ਕੌਰ) : ਸਮਰਾਲਾ ਦੇ ਬਾਈਪਾਸ ਤੇ ਪਿੰਡ ਭਰਥਲਾ ਕੋਲ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ ਮ੍ਰਿਤਕ ਦੇ ਦੇ ਪਿਤਾ ਹਰਚੰਦ ਸਿੰਘ ਸਰਪੰਚ ਪਿੰਡ ਰੌਲੇ ਨੇ ਦੱਸਿਆ ਕਿ ਮੇਰੇ ਪੁੱਤਰ ਦੀ ਮੌਤ ਦਾ ਕਾਰਨ ਚਾਈਨਾ ਡੋਰ ਹੈ ਉਹਨਾਂ ਕਿਹਾ ਕਿ ਮੇਰਾ ਪੁੱਤਰ ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਮੋਟਰਸਾਈਕਲ ਤੇ ਆਪਣੇ ਘਰ ਨੂੰ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਚਾਈਨਾ ਡੋਰ ਉਸਦੇ ਗੱਲ ਚ ਫਸ ਗਈ ਜਿਸ ਕਾਰਨ ਮੇਰੇ ਨੌਜਵਾਨ ਪੁੱਤਰ ਦੀ ਮੌਤ ਹੋ ਗਈ ਮ੍ਰਿਤਕ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਮ੍ਰਿਤਕ ਦੇ ਮਾਤਾ ਪਿਤਾ ਦਾ ਰੋ ਰੋ ਬੁਰਾ ਹਾਲ ਸੀ