ਚੰਡੀਗੜ੍ਹ : ਪੰਜਾਬ ਭਰ ਵਿੱਚ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਕਾਰਨ ਰਾਜ ਦੇ ਕਈ ਹਿੱਸਿਆਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਹੋਈ। ਦੱਸਣਯੋਗ ਹੈ ਕਿ ਸਪਲਾਈ ਬੰਦ ਹੋਣ ਦਾ ਮੁੱਖ ਕਾਰਨ ਬਿਜਲੀ ਦੀਆਂ ਲਾਈਨਾਂ 'ਤੇ ਦਰੱਖਤ ਡਿੱਗਣਾ ਹੈ, ਜਿਸ ਨਾਲ ਖੰਭੇ ਅਤੇ ਟ੍ਰਾਂਸਫਾਰਮਰ ਢਾਂਚਿਆਂ ਦਾ ਨੁਕਸਾਨ ਹੋਇਆ ।
ਬਿਜਲੀ ਵਿਭਾਗ ਦੇ ਸਰਕਾਰੀ ਬੁਲਾਰੇ ਨੇ ਕਿਹਾ ਕਿ ਬਨੂੜ ਭਬਾਤ 66 ਕੇਵੀ ਲਾਈਨ 'ਤੇ ਇੱਕ ਨਿਰਮਾਣ ਅਧੀਨ ਟ੍ਰਾਂਸਮਿਸ਼ਨ ਟਾਵਰ ਡਿੱਗ ਗਿਆ, ਜਿਸ ਕਾਰਨ ਜ਼ੀਰਕਪੁਰ ਖੇਤਰ ਵਿੱਚ ਸਪਲਆਈ ‘ਚ ਵੱਡਾ ਵਿਘਨ ਪਿਆ। ਪ੍ਰਾਪਤ ਰਿਪੋਰਟਾਂ ਅਨੁਸਾਰ ਰਾਜ ਵਿੱਚ ਲਗਭਗ 600 ਤੋਂ ਵੱਧ ਖੰਭੇ ਟੁੱਟਣ ਦੀ ਰਿਪੋਰਟ ਹੈ ਅਤੇ ਡਿਸਟ੍ਰੀਬਿਊਸ਼ਨ ਟ੍ਰਾਂਸਫਾਰਮਰਾਂ ਨੂੰ ਵੀ ਵੱਡਾ ਨੁਕਸਾਨ ਹੋਇਆ ਹੈ। ਪੀ.ਐਸ.ਪੀ.ਸੀ.ਐਲ. ਦੇ ਸਟਾਫ਼ ਨੇ ਸਪਲਾਈ ਨੂੰ ਬਹਾਲ ਕਰਨ ਲਈ ਦਿਨ ਭਰ ਮੁਸ਼ਕਲ ਹਾਲਾਤਾਂ ਵਿੱਚ ਕੰਮ ਕੀਤਾ।