Friday, January 23, 2026
BREAKING NEWS
ਚਾਈਨਾ ਡੋਰ ਨੇ ਨੌਜਵਾਨ ਕੀਤਾ ਗੰਭੀਰ ਜ਼ਖ਼ਮੀ ਪੰਜਾਬ ਵਿੱਚ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਪੂਰੀ ਕੀਤੀ ਸਿਹਤ ਗਾਰੰਟੀਪੰਜਾਬ ਪੁਲਿਸ ਦਾ ‘ਆਪ੍ਰੇਸ਼ਨ ਪ੍ਰਹਾਰ’ ਜਾਰੀ, ਅੰਮ੍ਰਿਤਸਰ ਦਿਹਾਤੀ ’ਚ 90 ਤੋਂ ਵੱਧ ਗ੍ਰਿਫ਼ਤਾਰੀਆਂਆਮ ਆਦਮੀ ਪਾਰਟੀ ਹਾਈ ਕਮਾਂਡ ਨੇ ਗੁਰਸ਼ਰਨ ਸਿੰਘ ਛੀਨਾ ਨੂੰ ਦਿੱਤੀ ਵੱਡੀ ਜਿੰਮੇਵਾਰੀਅੰਮ੍ਰਿਤਸਰ ਪੁਲਿਸ ਨਾਲ ਮੁਕਾਬਲੇ 'ਚ ਖ਼ਤਰਨਾਕ ਗੈਂਗਸਟਰ ਮਨੀ ਪ੍ਰਿੰਸ ਢੇਰ ਹਸਪਤਾਲ 'ਚੋਂ ਫਰਾਰ ਹੋਣ ਤੋਂ ਬਾਅਦ ਪੁਲਿਸ ਕਰ ਰਹੀ ਸੀ ਪਿੱਛਾਜ਼ਿਲ੍ਹਾ ਬਰਨਾਲਾ ਦੇ ਪਿੰਡ ਗੁਰਮ ਤੋਂ ਪੜ੍ਹਾਈ ਲਈ ਕੈਨੇਡਾ ਗਏ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਨੇ ਪੰਜਾਬ ਦੀ ਅੰਨ੍ਹੀ ਲੁੱਟ ਕੀਤੀ-ਮੁੱਖ ਮੰਤਰੀ ਭਗਵੰਤ ਸਿੰਘ ਮਾਨਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੁਰੂ ਗੋਬਿੰਦ ਸਿੰਘ ਜੀ ਦੇ ਸਿਪਾਹੀ ਹੁੰਦੇ ਤਾਂ ਮੈਨੂੰ ਬੇਹੱਦ ਖੁਸ਼ੀ ਹੁੰਦੀ : ਮੁੱਖ ਮੰਤਰੀ ਮਾਨਬੰਗੇ ਨੇੜਲੇ ਮਜਾਰਾ ਰਾਜਾ ਸਾਹਿਬ ਤੋਂ ਮਿਲੇ 169 ਪਾਵਨ ਸਰੂਪ ਸਬੰਧੀ ਸ੍ਰੋਮਣੀ ਕਮੇਟੀ ਕਰੇ ਦਰੁਸਤੀ: ਵਡਾਲਾਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਪੇਸ਼ ਹੋਏ ਮੁੱਖ ਮੰਤਰੀ ਭਗਵੰਤ ਸਿੰਘ

Chandigarh

ਮਾਨ ਸਰਕਾਰ ਦੀ ਅਗਵਾਈ ਹੇਠ ਪੰਜਾਬ ਦੀ ਵਿਸ਼ਵ-ਪੱਧਰੀ ਸਿੱਖਿਆ ਵੱਲ ਵੱਡੀ ਪੁਲਾਂਘ

January 23, 2026 08:28 PM
SehajTimes

ਵਿਸ਼ਵ ਪੱਧਰ 'ਤੇ ਅਕਾਦਮਿਕ ਸਹਿਯੋਗ ਤਕਨੀਕੀ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕੇਗਾ ਅਤੇ ਆਲਮੀ ਤਜਰਬਾ ਵਧਾਏਗਾ: ਹਰਜੋਤ ਸਿੰਘ ਬੈਂਸ

ਹਰਜੋਤ ਸਿੰਘ ਬੈਂਸ ਵੱਲੋਂ ਕੌਮਾਂਤਰੀ ਭਾਈਵਾਲੀ ਰਾਹੀਂ ਸਿੱਖਿਆ ਸੁਧਾਰਾਂ ‘ਤੇ ਜ਼ੋਰ

ਚੰਡੀਗੜ੍ਹ : ਕੌਮਾਂਤਰੀ ਪੱਧਰ ‘ਤੇ ਅਕਾਦਮਿਕ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਸੂਬੇ ਵਿੱਚ ਤਕਨੀਕੀ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਵੱਲ ਵੱਡਾ ਕਦਮ ਪੁੱਟਦਿਆਂ ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈ.ਕੇ.ਜੀ.ਪੀ.ਟੀ.ਯੂ.), ਜਲੰਧਰ ਨੇ ਯੂਨੀਵਰਸਲ ਬਿਜ਼ਨਸ ਸਕੂਲ ਸਿਡਨੀ (ਯੂ.ਬੀ.ਐਸ.ਐਸ), ਆਸਟ੍ਰੇਲੀਆ ਨਾਲ ਇੱਕ ਅਹਿਮ ਕੌਮਾਂਤਰੀ ਸਮਝੌਤੇ ‘ਤੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਹਰਜੋਤ ਸਿੰਘ ਬੈਂਸ ਦੀ ਮੌਜੂਦਗੀ ਵਿੱਚ ਹਸਤਾਖ਼ਰ ਕੀਤੇ।

ਸੂਬੇ ਦੇ ਵਿਦਿਆਰਥੀਆਂ ਨੂੰ ਵਿਸ਼ਵ-ਪੱਧਰੀ ਸਿੱਖਿਆ ਪ੍ਰਦਾਨ ਕਰਨ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਵਚਨਬੱਧਤਾ ਦੀ ਪ੍ਰਤੱਖ ਗਵਾਹੀ ਭਰਦੇ ਇਸ ਸਮਝੌਤੇ 'ਤੇ ਹਸਤਾਖ਼ਰ ਕਰਨ ਸਬੰਧੀ ਸਮਾਗਮ ਇਥੇ ਪੰਜਾਬ ਭਵਨ ਵਿਖੇ ਕਰਵਾਇਆ ਗਿਆ। ਇਸ ਸਹਿਯੋਗ ਦਾ ਉਦੇਸ਼ ਅਕਾਦਮਿਕ ਅਦਾਨ-ਪ੍ਰਦਾਨ, ਸਾਂਝੀਆਂ ਖੋਜ ਪਹਿਲਕਦਮੀਆਂ, ਫੈਕਲਟੀ ਅਤੇ ਵਿਦਿਆਰਥੀਆਂ ਦੀਆਂ ਸਰਗਰਮੀਆਂ ਅਤੇ ਸਿੱਖਿਆ, ਸਿਖਲਾਈ ਅਤੇ ਖੋਜ ਵਿੱਚ ਵਿਸ਼ਵਵਿਆਪੀ ਉੱਤਮ ਅਭਿਆਸਾਂ ਨੂੰ ਅਪਨਾਉਣ ਨੂੰ ਉਤਸ਼ਾਹਿਤ ਕਰਨਾ ਹੈ।

ਇਸ ਮੌਕੇ ਆਪਣੇ ਸੰਬੋਧਨ ਦੌਰਾਨ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਕੌਮਾਂਤਰੀ ਅਕਾਦਮਿਕ ਭਾਈਵਾਲੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਸਿੱਖਿਆ ਸੁਧਾਰ ਏਜੰਡੇ ਦਾ ਕੇਂਦਰੀ ਧੁਰਾ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਬਿਜ਼ਨਸ ਸਕੂਲ ਸਿਡਨੀ ਵਰਗੀਆਂ ਵਿਸ਼ਵ ਪੱਧਰੀ ਨਾਮਵਰ ਸੰਸਥਾਵਾਂ ਨਾਲ ਸਹਿਯੋਗ ਪੰਜਾਬ ਦੇ ਤਕਨੀਕੀ ਅਦਾਰਿਆਂ ਵਿੱਚ ਸਿੱਖਿਆ ਅਤੇ ਖੋਜ ਦੇ ਮਿਆਰ ਵਿੱਚ ਮਹੱਤਵਪੂਰਨ ਵਾਧਾ ਕਰੇਗਾ। ਕੈਬਨਿਟ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅਜਿਹੇ ਸਮਝੌਤੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਦੋਵਾਂ ਲਈ ਉੱਨਤ ਅਤੇ ਸਹਿਯੋਗੀ ਖੋਜ, ਸਾਂਝੀ ਪ੍ਰਕਾਸ਼ਨਾ, ਨਵੀਨਤਾ-ਆਧਾਰਤ ਪ੍ਰਾਜੈਕਟਾਂ ਅਤੇ ਕੌਮਾਂਤਰੀ ਖੋਜ ਤੱਕ ਪਹੁੰਚ ਲਈ ਵਿਸ਼ਾਲ ਸੰਭਾਵਨਾਵਾਂ ਦੇ ਰਾਹ ਖੋਲ੍ਹੇਗਾ।

ਸਹਿਯੋਗ ਦੇ ਦੀਰਘਕਾਲੀ ਤੇ ਉਸਾਰੂ ਪ੍ਰਭਾਵਾਂ ਬਾਰੇ ਗੱਲ ਕਰਦਿਆਂ ਤਕਨੀਕੀ ਸਿੱਖਿਆ ਮੰਤਰੀ ਨੇ ਕਿਹਾ ਕਿ ਵਿਸ਼ਵਵਿਆਪੀ ਭਾਈਵਾਲੀ ਵਿਦਿਆਰਥੀਆਂ ਲਈ ਆਲਮੀ ਤਜਰਬਾ, ਉਦਯੋਗ-ਮੁਖੀ ਸਿਖਲਾਈ ਅਤੇ ਵਿਦੇਸ਼ਾਂ ਵਿੱਚ ਉਚੇਰੀ ਸਿੱਖਿਆ, ਇੰਟਰਨਸ਼ਿਪ ਅਤੇ ਪਲੇਸਮੈਂਟ ਦੇ ਮੌਕੇ ਪ੍ਰਦਾਨ ਕਰਕੇ ਕਰੀਅਰ ਲਈ ਨਵੇਂ, ਬਿਹਤਰ ਅਤੇ ਵਿਸ਼ਾਲ ਮੌਕੇ ਪੈਦਾ ਕਰੇਗੀ। ਉਨ੍ਹਾਂ ਅੱਗੇ ਕਿਹਾ ਕਿ ਅਕਾਦਮਿਕ ਅਦਾਨ-ਪ੍ਰਦਾਨ ਪ੍ਰੋਗਰਾਮਾਂ, ਸਮਰੱਥਾ ਨਿਰਮਾਣ ਪਹਿਲਕਦਮੀਆਂ ਅਤੇ ਅੰਤਰਰਾਸ਼ਟਰੀ ਖੋਜ ਤੇ ਵਿਕਾਸ ਗਤੀਵਿਧੀਆਂ ਵਿੱਚ ਭਾਗੀਦਾਰੀ ਫੈਕਲਟੀ ਮੈਂਬਰਾਂ ਲਈ ਵੀ ਵਧੇਰੇ ਲਾਹੇਵੰਦ ਸਾਬਤ ਹੋਵੇਗੀ।

ਪੰਜਾਬ ਸਰਕਾਰ ਦੀ ਦੂਰ-ਅੰਦੇਸ਼ ਸੋਚ ਦੁਹਰਾਉਂਦਿਆਂ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਮਾਨ ਸਰਕਾਰ ਪੰਜਾਬ ਦੇ ਨੌਜਵਾਨਾਂ ਨੂੰ ਵਿਸ਼ਵ ਪੱਧਰ 'ਤੇ ਢੁਕਵੇਂ ਹੁਨਰਾਂ, ਖੋਜ ਰੁਝਾਨਾਂ ਅਤੇ ਪੇਸ਼ੇਵਰ ਯੋਗਤਾ ਨਾਲ ਲੈਸ ਕਰਨ ਲਈ ਵਚਨਬੱਧ ਹੈ ਤਾਂ ਜੋ ਉਹ ਅੰਤਰਰਾਸ਼ਟਰੀ ਪੱਧਰ 'ਤੇ ਮੁਕਾਬਲੇ ਦੇ ਯੋਗ ਹੋ ਸਕਣ।

ਉਨ੍ਹਾਂ ਖ਼ਾਸ ਤੌਰ 'ਤੇ ਕਿਹਾ ਕਿ ਯੂ.ਬੀ.ਐਸ.ਐਸ. ਆਸਟ੍ਰੇਲੀਆ ਨਾਲ ਆਈ.ਕੇ.ਜੀ.ਪੀ.ਟੀ.ਯੂ. ਜਲੰਧਰ ਦਰਮਿਆਨ ਭਾਈਵਾਲੀ ਨਾ ਸਿਰਫ਼ ਦੋ ਵੱਡੀਆਂ ਸਿੱਖਿਆ ਸੰਸਥਾਵਾਂ ਦਰਮਿਆਨ ਗਿਆਨ ਦੇ ਅਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰੇਗੀ, ਸਗੋਂ ਆਸਟ੍ਰੇਲੀਆ ਦੇ ਉਚੇਰੀ ਸਿੱਖਿਆ ਈਕੋ-ਸਿਸਟਮ ਵਿੱਚ ਆਈ.ਕੇ.ਜੀ. ਪੰਜਾਬ ਤਕਨੀਕੀ ਯੂਨੀਵਰਸਿਟੀ ਦੇ ਸਿੱਖਿਆ ਅਨੁਭਵ ਦੇ ਪਸਾਰ ਨੂੰ ਵੀ ਮਜ਼ਬੂਤੀ ਦੇਵੇਗੀ।

ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਰਣਨੀਤਕ ਅਕਾਦਮਿਕ ਭਾਈਵਾਲੀ ਦੀ ਸ਼ੁਰੂਆਤ ਕਰਨ ਵਾਲੇ ਇਸ ਸਮਝੌਤੇ 'ਤੇ ਆਈ.ਕੇ.ਜੀ.ਪੀ.ਟੀ.ਯੂ. ਜਲੰਧਰ ਦੇ ਵਾਈਸ-ਚਾਂਸਲਰ ਡਾ. ਸੁਸ਼ੀਲ ਮਿੱਤਲ ਅਤੇ ਯੂਨੀਵਰਸਲ ਬਿਜ਼ਨਸ ਸਕੂਲ ਸਿਡਨੀ ਦੇ ਪ੍ਰੈਜ਼ੀਡੈਂਟ ਗੈਰੀ ਮਲਹੋਤਰਾ ਨੇ ਰਸਮੀ ਤੌਰ 'ਤੇ ਦਸਤਖ਼ਤ ਕੀਤੇ।

ਇਸ ਮੌਕੇ ਬੋਲਦਿਆਂ ਗੈਰੀ ਮਲਹੋਤਰਾ ਨੇ ਵਿਦਿਆਰਥੀਆਂ ਵਿੱਚ ਨਵੀਨ ਖੋਜਾਂ, ਉੱਦਮਤਾ ਅਤੇ ਗਲੋਬਲ ਲੀਡਰਸ਼ਿਪ ਨੂੰ ਉਤਸ਼ਾਹਿਤ ਕਰਨ ਲਈ ਵੱਧ ਤੋਂ ਵੱਧ ਵਿਸ਼ਵ-ਪੱਧਰੀ ਸੰਸਥਾਵਾਂ ਨਾਲ ਸਹਿਯੋਗ ਦੀ ਮਹੱਤਤਾ 'ਤੇ ਜ਼ੋਰ ਦਿੱਤਾ।

ਵਾਈਸ ਚਾਂਸਲਰ ਡਾ. ਸੁਸ਼ੀਲ ਮਿੱਤਲ ਨੇ ਸੂਬੇ ਨੂੰ ਵਿਸ਼ਵ ਪੱਧਰ 'ਤੇ ਮੁਕਾਬਲੇ ਵਾਲੀ ਤਕਨੀਕੀ ਸਿੱਖਿਆ ਅਤੇ ਖੋਜ ਉੱਤਮਤਾ ਦੇ ਕੇਂਦਰ ਵਿੱਚ ਬਦਲਣ ਦੇ ਪੰਜਾਬ ਸਰਕਾਰ ਦੇ ਦ੍ਰਿਸ਼ਟੀਕੋਣ ਅਨੁਸਾਰ ਕੌਮਾਂਤਰੀ ਤੇ ਦੁਵੱਲੇ ਸਬੰਧਾਂ ਦੀ ਮਜ਼ਬੂਤੀ ਪ੍ਰਤੀ ਆਈ.ਕੇ.ਜੀ.ਪੀ.ਟੀ.ਯੂ. ਦੀ ਵਚਨਬੱਧਤਾ ਨੂੰ ਦੁਹਰਾਇਆ।

Have something to say? Post your comment

 

More in Chandigarh

'ਯੁੱਧ ਨਸ਼ਿਆਂ ਵਿਰੁੱਧ’ ਦੇ 328ਵੇਂ ਦਿਨ ਪੰਜਾਬ ਪੁਲਿਸ ਵੱਲੋਂ 170 ਨਸ਼ਾ ਤਸਕਰ ਕਾਬੂ

ਮੁੱਖ ਮੰਤਰੀ ਸਿਹਤ ਯੋਜਨਾ ਨੂੰ ਪੰਜਾਬ ਭਰ ਵਿੱਚ ਮਿਲਿਆ ਭਰਵਾਂ ਹੁੰਗਾਰਾ

ਲਖਨਊ ਵਿਖੇ ਹੋਈ ਆਲ ਇੰਡੀਆ ਪ੍ਰੀਜ਼ਾਈਡਿੰਗ ਅਫ਼ਸਰ ਕਾਨਫਰੰਸ ਵਿੱਚ ਸਪੀਕਰ ਨੇ ਕੀਤੀ ਸ਼ਿਰਕਤ

ਜਾਅਲੀ ਰੈਂਟ ਐਗਰੀਮੈਂਟ ਮਾਮਲਾ: ਡੇਰਾਬੱਸੀ ਪੁਲਿਸ ਵੱਲੋਂ ਇੱਕ ਵਿਅਕਤੀ ਖ਼ਿਲਾਫ ਧੋਖਾਧੜੀ ਦਾ ਕੇਸ ਦਰਜ

ਪੰਜਾਬ ਨੇ ਵਿਸ਼ੇਸ਼ ਸਟੀਲ ਨਿਰਮਾਣ ਖੇਤਰ ਵਿੱਚ 1003.57 ਕਰੋੜ ਦਾ ਗ੍ਰੀਨਫੀਲਡ ਨਿਵੇਸ਼ ਕੀਤਾ ਆਕਰਸ਼ਿਤ : ਸੰਜੀਵ ਅਰੋੜਾ

ਭਗਵੰਤ ਮਾਨ ਸਰਕਾਰ ਨੇ ਅਸ਼ੀਰਵਾਦ ਸਕੀਮ ਤਹਿਤ 2,559 ਪਰਿਵਾਰਾਂ ਨੂੰ 13.05 ਕਰੋੜ ਰੁਪਏ ਨਾਲ ਸਸ਼ਕਤ ਬਣਾਇਆ: ਡਾ. ਬਲਜੀਤ ਕੌਰ

ਪੰਜਾਬ ਵਿੱਚ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਪੂਰੀ ਕੀਤੀ ਸਿਹਤ ਗਾਰੰਟੀ

ਵਿਜੀਲੈਂਸ ਬਿਊਰੋ ਨੇ 110000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਣ ਗਾਰਡ, ਦਿਹਾੜੀ ਮਜ਼ਦੂਰ ਅਤੇ ਪ੍ਰਾਈਵੇਟ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ

ਭਾਰਤ ਵਿੱਚ ਵੋਟਾਂ ਦੀ ਗਿਣਤੀ ਸਿਰਫ਼ ਪ੍ਰਕਿਰਿਆਤਮਕ ਅਭਿਆਸ ਨਹੀਂ ਸਗੋਂ ਸੰਸਥਾਗਤ ਵਿਸ਼ਵਾਸ-ਨਿਰਮਾਣ ਪ੍ਰਕਿਰਿਆ : ਮੁੱਖ ਚੋਣ ਅਧਿਕਾਰੀ ਪੰਜਾਬ

ਗਣਤੰਤਰ ਦਿਵਸ ਲਈ ਪੰਜਾਬ ਸਰਕਾਰ ਦੀ ਝਾਕੀ ਮਨੁੱਖੀ ਏਕਤਾ ਦੇ ਅਧਿਆਤਮਕ ਨੂਰ ਅਤੇ ਕੁਰਬਾਨੀ ਦੀ ਭਾਵਨਾ ਦਾ ਪ੍ਰਤੀਕ