Friday, December 26, 2025

Malwa

ਕੌਮੀ ਸੇਵਾ ਯੋਜਨਾ ਕੈਂਪ ਦੀ ਸਮਾਪਤੀ ਮੌਕੇ ਪਦਮਸ਼੍ਰੀ ਸੁਨੀਤਾ ਰਾਣੀ ਨੇ ਕੀਤੀ ਸ਼ਿਰਕਤ 

December 26, 2025 05:29 PM
ਦਰਸ਼ਨ ਸਿੰਘ ਚੌਹਾਨ
 
ਸੁਨਾਮ  : ਸਰਕਾਰੀ ਪੀ.ਐੱਮ. ਸ਼੍ਰੀ ਗਰਲਜ਼ ਸੀਨੀਅਰ ਸਕੈਡੰਰੀ ਸਕੂਲ ਸੁਨਾਮ ਵਿਖੇ ਸੱਤ ਰੋਜ਼ਾ ਐਨ ਐਸ ਐਸ ਵਿਸ਼ੇਸ਼ ਕੈਂਪ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸੰਗਰੂਰ ਅਰੁਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪ੍ਰਿੰਸੀਪਲ ਸੁਮੀਤਾ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ। ਕੈਂਪ ਵਿੱਚ 110 ਵਲੰਟੀਅਰਾਂ ਅਤੇ 14 ਨਾਨ ਵਲੰਟੀਅਰਾਂ ਨੇ ਹਿੱਸਾ ਲਿਆ। ਵਿਦਿਆਰਥਣਾਂ ਵਿੱਚ ਸਮਾਜਿਕ ਜ਼ਿੰਮੇਵਾਰੀ, ਅਨੁਸ਼ਾਸਨ, ਲੀਡਰਸਿੱਪ, ਸਿਹਤ ਜਾਗਰੂਕਤਾ, ਨੈਤਿਕ ਕਦਰਾਂ ਕੀਮਤਾਂ ਅਤੇ ਦੇਸ਼ ਭਗਤੀ ਦੀ ਭਾਵਨਾ ਵਿਕਸਿਤ ਕਰਨ ਦੇ ਮਕਸਦ ਨਾਲ ਪ੍ਰੋਗਰਾਮ ਚਲਦੇ ਰਹੇ। ਪ੍ਰੋਗਰਾਮ ਅਫ਼ਸਰ ਅਤੇ ਕੈੰਪ ਕਮਾਂਡੈਂਟ  ਯਾਦਵਿੰਦਰ ਸਿੰਘ ਸਿੱਧੂ ਅਤੇ ਮੈਡਮ ਸੁਮਿਤਾ ਸ਼ਰਮਾ ਨੇ ਜਾਣਕਾਰੀ ਦਿੱਤੀ ਕਿ ਕੈਂਪ ਦੌਰਾਨ ਸਫ਼ਾਈ ਅਭਿਆਨ, ਸਮਾਜਿਕ ਸੇਵਾ ਕਾਰਜ, ਜਾਗਰੂਕਤਾ ਲੈਕਚਰ, ਪ੍ਰੇਰਣਾਦਾਇਕ ਭਾਸ਼ਣ ਅਤੇ ਸੱਭਿਆਚਾਰਕ ਕਾਰਜਕ੍ਰਮ ਲਗਾਤਾਰ ਚਲਦੇ ਰਹੇ। ਵੱਖ ਵੱਖ ਦਿਨਾਂ ਦੌਰਾਨ ਪ੍ਰਸਿੱਧ ਸ਼ਖ਼ਸੀਅਤਾਂ ਪ੍ਰਿੰਸੀਪਲ ਦਰਸ਼ਨ ਸਿੰਘ ਬਰੇਟਾ, ਕੈਂਸਰ ਸ਼ਪੈਸਲਿਸਟ ਡਾ ਪ੍ਰੀਆ, ਗੀਤਕਾਰ ਕੁਲਦੀਪ ਕੰਡਿਆਰਾ, ਲਾਇਬਰੇਰੀਅਨ ਕਮਲ ਕੁਮਾਰ, ਅਧਿਆਪਕ ਰੁਪਿੰਦਰ ਸ਼ਰਮਾਂ, ਨਿਰਮਲ ਬਰੇਟਾ, ਨਵਨੀਤ ਬਾਂਸਲ, ਰੰਗਕਰਮੀ ਪਰਗਟ ਸਮਰਾਓ, ਡਾ ਕਰਨੈਲ ਵੈਰਾਗੀ, ਲੈਕਚਰਾਰ ਤਾਰਾ ਸਿੰਘ, ਸ਼ੇਰਵਿੰਦਰ ਸਿੰਘ ਔਲਖ ਟ੍ਰੈਫਿਕ ਇੰਚਾਰਜ ਬਰਨਾਲਾ, ਡਾ ਲਵਲੀਨ ਵਡਿੰਗ , ਸੁਨੀਲ ਕੁਮਾਰ, ਏ ਐਸ ਆਈ ਕਮਲਦੀਪ ਸਿੰਘ ਆਦਿ ਸ਼ਖਸ਼ੀਅਤਾਂ ਨੇ ਆਪਣੇ ਤਜ਼ਰਬੇ ਸ਼ਾਂਝੇ ਕੀਤੇ। ਕੈਂਪ ਦੇ ਸਮਾਪਤੀ ਸਮਾਰੋਹ ਵਿੱਚ ਐਸ.ਐਸ.ਪੀ. ਕਮਾਂਡੋ-1 ਪਟਿਆਲਾ, ਪਦਮ ਸ਼੍ਰੀ ਅਤੇ ਅਰਜੁਨ ਐਵਾਰਡੀ ਸੁਨੀਤਾ ਰਾਣੀ  ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਸਮਾਰੋਹ ਦੀ ਸ਼ੁਰੂਆਤ ਦੀਪ ਜਗਾ ਕੇ ਹੋਈ। ਕੈਂਪਰਾਂ ਵੱਲੋਂ ਸ਼ਬਦ ਗਾਇਨ, ਜ਼ਫ਼ਰਨਾਮਾ, ਦੇਸ਼ ਭਗਤੀ ਗੀਤ ਅਤੇ ਕਵੀਸ਼ਰੀ ਵਰਗੀਆਂ ਪੇਸ਼ਕਾਰੀਆਂ 'ਸਫ਼ਰ ਏ ਸ਼ਹਾਦਤ' ਨੂੰ ਸਮਰਪਿਤ ਕੀਤੀਆਂ  ਗਈਆਂ।
ਮੁੱਖ ਮਹਿਮਾਨ ਨੇ ਆਪਣੀ ਤਕਰੀਰ ਵਿੱਚ  ਜੀਵਨ ਯਾਤਰਾ ਦੇ ਸੰਘਰਸ਼ ਦੇ ਅਨੁਭਵ ਸਾਂਝੇ ਕੀਤੇ। ਉਨ੍ਹਾਂ ਆਖਿਆ ਕਿ ਮਨੁੱਖ ਨੂੰ ਸਫਲਤਾ ਦੇ ਦਿਸਹੱਦੇ ਪਾਰ ਕਰਨ ਲਈ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ। ਵਿਦਿਆਰਥਣਾਂ ਨੂੰ ਸਮਰਪਣ, ਮਿਹਨਤ ਅਤੇ ਸੇਵਾ ਭਾਵਨਾ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਇਨਾਮ ਵੰਡ ਸਮਾਰੋਹ ਦੌਰਾਨ ਸਮੂੰਹ ਵਲੰਟੀਅਰਾਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਕੈਂਪ ਦੀ ਬੈਸਟ ਵਲੰਟੀਅਰ ਸੋਨੀ ਕੌਰ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਇਸ ਸਮਾਰੋਹ ਵਿੱਚ ਜਿਲਾ ਆਰਗੇਨਾਇਜ਼ਿੰਗ ਕਮਿਸ਼ਨਰ ਦਰਸ਼ਨ ਸਿੰਘ ਬਰੇਟਾ, ਐਸ ਐਮ ਸੀ ਮੈਂਬਰ  ਕੇਹਰ ਸਿੰਘ, ਸਵੀਰ ਖਾਨ, ਭਾਰਤੀ ਏਅਰਟੈਲ ਫਾਉਂਡੇਸ਼ਨ ਦੇ ਮੈਨਟਰ ਗੁਰਪਾਲ ਸਿੰਘ, ਲੈਕਚਰਾਰ ਤਾਰਾ ਸਿੰਘ ਅਤੇ ਕੰਪਿਉਟਰ ਫੈਕਲਟੀ ਸੁਖਵਿੰਦਰ ਸਿੰਘ ਸੁੱਖੀ, ਗੱਜਣ ਸਿੰਘ, ਅਸ਼ੋਕ ਕੁਮਾਰ, ਪ੍ਰਿੰਸੀਪਲ ਨਰਸੀ ਸਿੰਘ ਚੁਹਾਨ ਨੇ ਵੀ ਸੰਬੋਧਨ ਕੀਤਾ। ਕੈਂਪ ਨੂੰ ਸਫਲ ਬਨਾਉਣ ਵਿੱਚ ਮੈਡਮ ਰਵਨੀਨ ਕੌਰ, ਗੁਰਮੇਲ ਸਿੰਘ, ਪ੍ਰੋਮਿਲਾ, ਉਮਾਂ ਸ਼ਰਮਾਂ, ਬੇਬੀ ਰਾਣੀ, ਦਰਸ਼ਨ ਮਨਚੰਦਾ, ਗੁਰਮੀਤ ਕੌਰ, ਰੇਨੂੰ ਬਾਲਾ, ਰਾਜਿੰਦਰ ਕੌਰ, ਨਮਿਤਾ ਬਾਲਾ, ਰਵਿੰਦਰ ਸ਼ਾਰਧਾ, ਰਾਕੇਸ਼ ਰਾਣੀ, ਮਮਤਾ ਰਾਣੀ ਆਦਿ ਅਧਿਆਪਕਾਂ ਨੇ ਸਾਥ ਦਿੱਤਾ।

Have something to say? Post your comment

 

More in Malwa

ਸ਼ਹੀਦ ਊਧਮ ਸਿੰਘ ਦੇ ਜੱਦੀ ਘਰ ਵਿਖੇ ਮਨਾਇਆ ਜਨਮ ਦਿਹਾੜਾ 

ਵਿਦੇਸ਼ ਜਾਣ ਦੀ ਇੱਛਾ ਪੂਰੀ ਨਾ ਹੋਣ ਤੋਂ ਨੌਜਵਾਨ ਨੇ ਕੀਤੀ ਖੁਦਕੁਸ਼ੀ 

ਸ਼ਹੀਦੀ ਸਭਾ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ

ਪਿੰਡ ਭੂਦਨ ਵਿਖੇ ਤਿੰਨ ਜਣਿਆਂ ਦੀਆਂ ਖੁਦਕੁਸ਼ੀ ਕਰਨ ਦੇ ਮਾਮਲੇ ਵਿਚ ਲੋਕਾਂ ਨੇ ਸੰਦੌੜ ਅੱਗੇ ਲਗਾਇਆ ਧਰਨਾ

ਭਾਜਪਾਈਆਂ ਨੇ ਅਟਲ ਬਿਹਾਰੀ ਵਾਜਪਾਈ ਦੀ ਜੈਯੰਤੀ ਮਨਾਈ 

ਮਨਰੇਗਾ ਕਾਨੂੰਨ 'ਚ ਬਦਲਾਅ ਖਿਲਾਫ ਮਤੇ ਪਾਉਣ ਪੰਚਾਇਤਾਂ : ਜੋਗਿੰਦਰ ਉਗਰਾਹਾਂ 

ਦਾਮਨ ਬਾਜਵਾ ਨੇ ਵਾਰਡਬੰਦੀ ਪ੍ਰਕਿਰਿਆ 'ਤੇ ਖੜ੍ਹੇ ਕੀਤੇ ਸਵਾਲ

ਮੰਤਰੀ ਅਮਨ ਅਰੋੜਾ ਸ਼ਹੀਦ ਊਧਮ ਸਿੰਘ ਦੇ ਜੱਦੀ ਘਰ ਹੋਏ ਨਤਮਸਤਕ 

ਡੇਰਿਆਂ ਦੀਆਂ ਜ਼ਮੀਨਾਂ ਦੀ ਖਰੀਦੋ-ਫਰੋਖਤ ਅਤੇ ਗਿਰਦਾਵਰੀ ਦੀ ਤਬਦੀਲੀ 'ਤੇ ਰੋਕ

ਸ਼ਹੀਦੀ ਸਭਾ: ਫਤਹਿਗੜ੍ਹ ਸਾਹਿਬ ਵਿੱਚ ਮੱਥਾ ਟੇਕਣ ਲਈ ਆਉਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ 3400 ਪੁਲਿਸ ਕਰਮੀਆਂ, 22 ਪਾਰਕਿੰਗ ਸਥਾਨ, ਸ਼ਟਲ ਬੱਸਾਂ