ਸੁਨਾਮ : ਭਾਰਤੀ ਜਨਤਾ ਪਾਰਟੀ ਨੇ ਦੇਸ਼ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਅਟਲ ਬਿਹਾਰੀ ਵਾਜਪਾਈ ਦੀ 101ਵੀਂ ਜੈਯੰਤੀ ਭਾਜਪਾ ਦੇ ਮੰਡਲ ਪ੍ਰਧਾਨ ਰਾਜੀਵ ਕੁਮਾਰ ਮੱਖਣ ਦੀ ਅਗਵਾਈ ਹੇਠ ਮਨਾਈ ਗਈ। ਇਸ ਮੌਕੇ ਮੰਡਲ ਪ੍ਰਧਾਨ ਰਾਜੀਵ ਕੁਮਾਰ ਮੱਖਣ, ਡਾਕਟਰ ਜਗਮਹਿੰਦਰ ਸੈਣੀ ਅਤੇ ਪ੍ਰੇਮ ਗੁਗਨਾਨੀ ਨੇ ਆਖਿਆ ਕਿ ਅਟਲ ਬਿਹਾਰੀ ਵਾਜਪਾਈ ਇੱਕ ਕਵੀ, ਸਿਆਸਤਦਾਨ ਅਤੇ ਇੱਕ ਮਹਾਨ ਮਨੁੱਖ, ਭਾਰਤ ਮਾਤਾ ਦੇ ਪੁੱਤਰ ਸਨ। ਉਨ੍ਹਾਂ ਕੋਲ ਦ੍ਰਿੜ ਇੱਛਾ ਸ਼ਕਤੀ ਅਤੇ ਪੋਖਰਣ ਦੀ ਹਿੰਮਤ ਸੀ। ਪੋਖਰਣ ਦੀ ਪਰਖ ਕਰਕੇ, ਉਨ੍ਹਾਂ ਨੇ ਦੁਨੀਆ ਨੂੰ ਇਹ ਸੰਦੇਸ਼ ਦਿੱਤਾ ਕਿ ਅਸੀਂ ਕਮਜ਼ੋਰ ਨਹੀਂ ਹਾਂ ਪਰ ਸ਼ਾਂਤੀ ਚਾਹੁੰਦੇ ਹਾਂ। ਦੇਸ਼ ਦੇ ਚਾਰ ਮਹਾਂਨਗਰਾਂ ਨੂੰ ਸੜਕਾਂ ਨਾਲ ਜੋੜਨ ਦਾ ਉਨ੍ਹਾਂ ਦਾ ਸੁਪਨਾ ਭਾਰਤ ਦੀ ਜੀਵਨ ਰੇਖਾ ਬਣ ਗਿਆ। ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਵੀ ਉਨ੍ਹਾਂ ਦਾ ਸੁਪਨਾ ਸੀ ਜੋ ਪੇਂਡੂ ਸੜਕਾਂ ਨੂੰ ਸ਼ਹਿਰਾਂ ਨਾਲ ਜੋੜਦਾ ਹੈ। ਉਨ੍ਹਾਂ ਨੇ ਪੇਂਡੂ ਭਾਰਤ ਦਾ ਚਿਹਰਾ ਬਦਲ ਦਿੱਤਾ। ਅਟਲ ਬਿਹਾਰੀ ਵਾਜਪਾਈ ਦਾ ਜੀਵਨ ਇੱਕ ਖੁੱਲ੍ਹੀ ਕਿਤਾਬ ਹੈ ਜੋ ਸਾਨੂੰ ਸਾਰਿਆਂ ਨੂੰ ਸਿਖਾਉਂਦੀ ਹੈ ਕਿ ਨਿਮਰਤਾ ਕਮਜ਼ੋਰੀ ਨਹੀਂ ਹੈ। ਇਹ ਸਾਨੂੰ ਸਿਖਾਉਂਦੀ ਹੈ ਕਿ ਪ੍ਰਤੀਕੂਲ ਹਾਲਾਤਾਂ ਵਿੱਚ ਵੀ ਸਬਰ ਕਿਵੇਂ ਬਣਾਈ ਰੱਖਣਾ ਹੈ। ਇਸ ਮੌਕੇ ਸੀਨੀਅਰ ਆਗੂ ਸ਼ੇਰਵਿੰਦਰ ਸਿੰਘ ਧਾਲੀਵਾਲ, ਸਾਬਕਾ ਮੰਡਲ ਪ੍ਰਧਾਨ ਅਸ਼ੋਕ ਗੋਇਲ, ਸ਼ੰਕਰ ਬਾਂਸਲ, ਸੰਦੀਪ ਜਿੰਦਲ, ਜਰਨੈਲ ਸਿੰਘ ਢੋਟ, ਮਾਲਵਿੰਦਰ ਸਿੰਘ ਗੋਲਡੀ, ਧੀਰਜ ਗੋਇਲ, ਮਹੇਸ਼ ਇੰਦਰ ਸਿੰਘ ਮਿੰਟੂ, ਧਰੁਵ ਬਾਂਸਲ, ਨਰਿੰਦਰ ਸਿੰਘ ਸ਼ੇਰੋ ਦਰਸ਼ਨ ਸਿੰਘ ਸਰਪੰਚ, ਜਤਿੰਦਰ ਸਿੰਘ ਸੰਗਤੀ ਵਾਲਾ, ਗੁਰਸੇਵਕ ਸਿੰਘ ਅਕਾਲਗੜ ਅਤੇ ਹੋਰ ਅਹੁਦੇਦਾਰ ਮੌਜੂਦ ਸਨ।