ਸੁਨਾਮ : ਸਿਹਤ ਮਹਿਕਮੇ ਦੇ ਮੁਲਾਜ਼ਮਾਂ ਦੀ ਸੰਘਰਸ਼ੀਲ ਜਥੇਬੰਦੀ ਮਲਟੀਪਰਪਜ ਹੈਲਥ ਇੰਪਲਾਈਜ ਮੇਲ ਫੀਮੇਲ ਯੂਨੀਅਨ ਜ਼ਿਲ੍ਹਾ ਸੰਗਰੂਰ ਦੇ ਸਾਲ 2026 ਦਾ ਸਾਲਾਨਾ ਕੈਲੰਡਰ ਅਤੇ ਡਾਇਰੀ ਸਿਵਲ ਸਰਜਨ ਡਾਕਟਰ ਅਮਰਜੀਤ ਕੌਰ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾਕਟਰ ਰਮਨਦੀਪ ਕੌਰ, ਡਾਕਟਰ ਉਪਸਾਨਾ ਬਿੰਦਰਾ ਨੇ ਜਥੇਬੰਦੀ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਮੰਗਵਾਲ, ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਗੰਢੂਆਂ, ਰਵਿੰਦਰ ਸ਼ਰਮਾ, ਕੁਲਵਿੰਦਰ ਸਿੰਘ ਸਿੱਧੂ, ਜਗਦੀਪ ਸਿੰਘ ਬਡਰੁੱਖਾਂ, ਦਲਜੀਤ ਢਿੱਲੋਂ ਅਤੇ ਗੁਰਪ੍ਰੀਤ ਕਿਲਾ ਸਮੇਤ ਆਗੂਆ ਦੀ ਹਾਜ਼ਰੀ ਵਿੱਚ ਜਾਰੀ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਮੰਗਵਾਲ ਨੇ ਦੱਸਿਆ ਕਿ ਨਵੇਂ ਵਰ੍ਹੇ ਦਾ ਕੈਲੰਡਰ ਨੌਵੇਂ ਪਾਤਸਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਹੈ। ਕੈਲੰਡਰ ਵਿੱਚ ਸਾਲ 2025 ਦੌਰਾਨ ਜਥੇਬੰਦੀ ਦੀ ਗਤੀਵਿਧੀਆ ਸਮੇਤ ਸਾਲਾਨਾ ਛੁੱਟੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਡਾਇਰੀ ਵਿੱਚ ਡਿਊਟੀਆਂ ਸਬੰਧੀ ਚਾਰਟ ਸ਼ਾਮਿਲ ਹਨ । ਉਨ੍ਹਾਂ ਆਖਿਆ ਕਿ ਡਾਇਰੀ ਵਿੱਚ ਮੁਲਾਜਮ ਆਪਣੀਆਂ ਰੋਜ਼ਾਨਾ ਡਿਊਟੀਆਂ ਦੀਆਂ ਗਤੀਵਿਧੀਆਂ ਸਾਰਾ ਸਾਲ ਲਿਖਦੇ ਹਨ। ਸਿਵਲ ਸਰਜਨ ਨੇ ਮੁਲਾਜ਼ਮਾਂ ਦੇ ਇਸ ਚੰਗੇ ਕਾਰਜ ਦੀ ਪ੍ਰਸੰਸਾ ਕੀਤੀ ।ਇਸ ਮੌਕੇ ਜਥੇਬੰਦੀ ਦੇ ਸੂਬਾਈ ਆਗੂ ਨਿਗਾਹੀ ਰਾਮ , ਰਾਮ ਸਿੰਘ ਚੰਗਾਲ, ਦਵਿੰਦਰ ਸਿੰਘ ਸੁਨਾਮ ,ਸੁਖਵਿੰਦਰ ਸਿੰਘ ਬਾਲੇਵਾਲ, ਸ਼ਮਿੰਦਰ ਕੁਮਾਰ ਲੋਂਗੋਵਾਲ,ਅੰਮਿਤਪਾਲ ਸਿੰਘ ਤੋ ਇਲਾਵਾ ਹੋਰ ਆਗੂ ਹਾਜਰ ਸਨ।